ਇਸ ਧਾਕਡ਼ ਖਿਡਾਰੀ ਨੂੰ ਟੈਸਟ ਟੀਮ ''ਚ ਸ਼ਾਮਲ ਨਾ ਕਰਨਾ ਹੈਰਾਨੀਜਨਕ

02/25/2020 6:41:40 PM

ਸਪੋਰਟਸ ਡੈਸਕ— ਇਹ ਹੈਰਾਨੀ ਦੀ ਗੱਲ ਹੈ ਕਿ ਨਿਊਜ਼ੀਲੈਂਡ ਦੌਰੇ ਵਿਚ ਸਭ ਤੋਂ ਸ਼ਾਨਦਾਰ ਫਾਰਮ ਦਿਖਾਉਣ ਵਾਲੇ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ। ਰੋਹਿਤ ਸ਼ਰਮਾ ਸੱਟ ਕਾਰਣ ਜਦੋਂ ਟੈਸਟ ਟੀਮ 'ਚੋਂ ਬਾਹਰ ਹੋ ਗਿਆ ਸੀ ਤਾਂ ਉਸ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਸੀ ਜਦਕਿ ਆਪਣੀ ਫਾਰਮ ਕਾਰਨ ਰਾਹੁਲ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਦਾ ਦਾਅਵੇਦਾਰ ਸੀ।

ਰਾਹੁਲ ਨੇ ਟੀ-20 ਸੀਰੀਜ਼ ਵਿਚ 56, ਅਜੇਤੂ 57, 27, 39 ਅਤੇ 45 ਵਨ ਡੇ ਵਿਚ ਅਜੇਤੂ 88, 4 ਅਤੇ 112 ਦੌੜਾਂ ਬਣਾਈਆਂ ਸਨ। ਇਹ ਸਮਝਨਾ ਮੁਸ਼ਕਲ ਹੈ ਕਿ ਟੀਮ ਮੈਨੇਜਮੈਂਟ ਨੇ ਰਾਹੁਲ ਨੂੰ ਟੈਸਟ ਟੀਮ 'ਚੋਂ ਬਾਹਰ ਕਿਉਂ ਰੱਖਿਆ। ਰਾਹੁਲ ਟੀਮ ਨੂੰ ਓਪਨਿੰਗ ਵਿਚ ਜਾਂ ਫਿਰ ਮੱਧਕ੍ਰਮ ਵਿਚ ਦੋਨੋਂ ਹੀ ਜਗ੍ਹਾ ਮਜ਼ਬੂਤੀ ਦੇ ਸਕਦਾ ਸੀ। ਰਾਹੁਲ ਦੇ ਰਹਿਣ ਨਾਲ ਵਿਰਾਟ ਉੱਪਰ ਵੀ ਭਾਰਤ ਘੱਟ ਹੋ ਜਾਂਦਾ।

2002-03 ਦੇ ਨਿਊਜ਼ੀਲੈਂਡ ਦੌਰੇ ਦੀ ਯਾਦ ਦੁਆਈ

ਪਹਿਲੇ ਟੈਸਟ ਦੇ ਪ੍ਰਦਰਸ਼ਨ ਨੇ ਭਾਰਤ ਦੇ 2002-03 ਦੇ ਨਿਊਜ਼ੀਲੈਂਡ ਦੌਰੇ ਦੀ ਯਾਦ ਦੁਆ ਦਿੱਤੀ ਹੈ। ਉਦੋਂ ਭਾਰਤ ਵੇਨਿੰਗਲਟਨ ਵਿਚ ਪਹਿਲਾ ਟੈਸਟ 10 ਵਿਕਟਾਂ ਨਾਲ ਹਾਰ ਗਿਆ ਸੀ। ਉਸ ਮੈਚ ਵਿਚ ਵਰਿੰਦਰ ਸਹਿਵਾਗ, ਰਾਹੁਲ ਡ੍ਰਾਵਿੜ, ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਅਤੇ ਵੀ. ਵੀ. ਐੱਸ. ਲਕਸ਼ਮਣ ਵਰਗੇ ਚੌਟੀ ਦੇ ਬੱਲੇਬਾਜ਼ਾਂ ਦੀ ਮੌਜੂਦਗੀ ਦੇ ਬਾਵਜੂਦ ਭਾਰਤੀ ਟੀਮ ਪਹਿਲੀ ਪਾਰੀ ਵਿਚ 161 ਅਤੇ ਦੂਜੀ ਪਾਰੀ ਵਿਚ 121 ਦੌੜਾਂ 'ਤੇ ਸਿਮਟ ਗਈ ਸੀ। 

ਹੈਮਿਲਟਨ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਵੀ ਹਾਲਾਤਾ ਹੋਰ ਜ਼ਿਆਦਾ ਖਰਾਬ ਹੋ ਗਏ ਸਨ। ਭਾਰਤ ਦੋਵੇਂ ਪਾਰੀਆਂ ਵਿਚ 99 ਅਤੇ 154 ਦੌੜਾਂ ਹੀ ਬਣਾ ਸਕਿਆ ਸੀ। ਇਸ ਮੈਚ ਦੀ ਪਹਿਲੀ ਪਾਰੀ ਦਾ ਆਲਮ ਇਹ ਸੀ ਕਿ ਭਾਰਤ ਦੀਆਂ 5 ਵਿਕਟਾਂ 40 ਦੌੜਾਂ 'ਤੇ ਡਿੱਗ ਗਈਆਂ ਸਨ। ਦੂਜੀ ਪਾਰੀ ਵਿਚ ਇਹ ਸਥਿਤੀ 5 ਵਿਕਟਾਂ 'ਤੇ 85 ਦੌੜਾਂ ਹੋ ਗਈ ਸੀ। ਕ੍ਰਾਈਸਟਚਰਚ ਵਿਚ ਭਾਰਤੀ ਬੱਲੇਬਾਜ਼ਾਂ ਖਾਸ ਤੌਰ 'ਤੇ ਕਪਤਾਨ ਸੀਰੀਜ਼ ਨੂੰ ਲੰਮੀ ਪਾਰੀ ਖੇਡਣੀ ਹੋਵੇਗੀ ਤਾਂ ਹੀ ਭਾਰਤ ਸੀਰੀਜ਼ ਵਿਚ ਵਾਪਸੀ ਕਰ ਸਕੇਗਾ ਅਤੇ ਸੀਰੀਜ਼ ਨੂੰ ਬਰਾਬਰ ਕਰ ਸਕੇਗਾ।


Related News