ਸੁਰੇਸ਼ ਰੈਨਾ ਵਾਲ-ਵਾਲ ਬਚੇ, ਚਲਦੀ ਗੱਡੀ ਦਾ ਟਾਇਰ ਫੱਟਿਆ

09/12/2017 9:38:16 AM

ਨਵੀਂ ਦਿੱਲੀ— ਟੀਮ ਇੰਡੀਆ ਦੇ ਆਲਰਾਊਂਡਰ ਸੁਰੇਸ਼ ਰੈਨਾ ਮੰਗਲਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਏ। ਇਟਾਵਾ ਦੀ ਫ੍ਰੈਂਡਸ ਕਾਲੋਨੀ ਦੇ ਕੋਲ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ। ਹਾਦਸੇ ਦੇ ਬਾਅਦ ਪੁਲਸ ਨੇ ਦੂਜੀ ਕਾਰ ਨਾਲ ਉਨ੍ਹਾਂ ਨੂੰ ਕਾਨਪੁਰ ਭੇਜਿਆ।

ਜਾਣਕਾਰੀ ਮੁਤਾਬਕ, ਸੁਰੇਸ਼ ਰੈਨਾ ਆਪਣੀ ਰੇਂਜ ਰੋਵਰ ਕਾਰ ਤੋਂ ਦਿੱਲੀ ਤੋਂ ਕਾਨਪੁਰ ਦੇ ਗ੍ਰੀਨ ਪਾਰਕ 'ਚ 13 ਸਤੰਬਰ ਨੂੰ ਹੋਣ ਵਾਲੇ ਕ੍ਰਿਕਟ ਮੈਚ 'ਚ ਹਿੱਸਾ ਲੈਣ ਦੇ ਲਈ ਜਾ ਰਹੇ ਸਨ। ਸੋਮਵਾਰ ਤੜਕੇ ਲਗਭਗ 3.30 ਵਜੇ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ।

ਪਹਿਲਾਂ ਟਾਇਰ ਨੂੰ ਠੀਕ ਕਰਨ ਦੀ ਕੋਸ਼ਿਸ਼ ਹੋਈ ਪਰ ਸਟੈਪਨੀ ਨਾ ਹੋਣ ਦੀ ਵਜ੍ਹਾ ਨਾਲ ਪਹੀਆ ਬਦਲਿਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਸਵੇਰੇ 5.30 ਵਜੇ ਐੱਸ.ਐੱਸ.ਪੀ. ਵੈਭਵ ਕ੍ਰਿਸ਼ਨ ਨੇ ਸੁਰੇਸ਼ ਰੈਨਾ ਨੂੰ ਦੂਜੀ ਕਾਰ ਤੋਂ ਕਾਨਪੁਰ ਭੇਜਿਆ। ਰੈਨਾ ਨੇ ਦੱਸਿਆ ਕਿ ਕਾਰ ਖ਼ਰਾਬ ਹੋਣ ਦੀ ਵਜ੍ਹਾ ਨਾਲ ਦਿੱਕਤ ਹੋਈ। ਉਨ੍ਹਾਂ ਕਿਹਾ ਕਿ ਸਵੇਰੇ 7 ਵਜੇ ਉਹ ਕਾਨਪੁਰ ਦੇ ਲੈਂਡਮਾਰਕ ਹੋਟਲ 'ਚ ਪਹੁੰਚੇ।


Related News