ਪਾਣੀ ਦਾ ਸੰਕਟ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਔਰਤਾਂ ਨੇ ਰੋਕੀ ਵੰਦੇ ਭਾਰਤ ਰੇਲ ਗੱਡੀ

Friday, May 24, 2024 - 10:34 AM (IST)

ਜੰਮੂ (ਭਾਸ਼ਾ)- ਗਰਮੀ ਕਾਰਨ ਪੈਦਾ ਪਾਣੀ ਦੇ ਸੰਕਟ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਨੇ ਵੀਰਵਾਰ ਨੂੰ ਇੱਥੇ ਇਕ ਰੇਲਵੇ ਸਟੇਸ਼ਨ 'ਤੇ ਵੰਦੇ ਭਾਰਤ ਰੇਲ ਗੱਡੀ ਨੂੰ ਰੋਕ ਦਿੱਤਾ। ਔਰਤਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਕਾਲੋਨੀ 'ਚ ਪਾਣੀ ਦੇ ਸੰਕਟ ਦਾ ਹੱਲ ਜਲਦ ਤੋਂ ਜਲਦ ਨਹੀਂ ਕੀਤਾ ਗਿਆ ਤਾਂ ਉਹ ਸਾਰੀਆਂ ਆਉਣ ਅਤੇ ਜਾਣ ਵਾਲੀਆਂ ਰੇਲ ਗੱਡੀਆਂ ਰੋਕ ਦੇਣਗੀਆਂ। ਨਿਯਮਿਤ ਪਾਣੀ ਦੀ ਸਪਲਾਈ ਯਕੀਨੀ ਕਰਨ 'ਚ ਪ੍ਰਸ਼ਾਸਨ ਦੀ ਅਸਫ਼ਲਤਾ ਦੇ ਵਿਰੋਧ 'ਚ ਜੰਮੂ ਈਸਟ ਕਾਲੋਨੀ ਦੀਆਂ ਸੈਂਕੜੇ ਔਰਤਾਂ ਅਤੇ ਕੁਝ ਬੱਚਿਆਂ ਨੇ ਜੰਮੂ ਰੇਲਵੇ ਸਟੇਸ਼ਨ ਤੱਕ ਜੁਲੂਸ ਕੱਢਿਆ।

PunjabKesari

ਪ੍ਰਦਰਸ਼ਨਕਾਰੀਆਂ ਨੇ ਕੁਝ ਸਮੇਂ ਤੱਕ ਸਟੇਸ਼ਨ 'ਤੇ ਰੇਲ ਗੱਡੀ ਰੋਕ ਦਿੱਤੀ। ਬਾਅਦ 'ਚ ਪੁਲਸ ਅਤੇ ਰੇਲਵੇ ਅਧਿਕਾਰੀਆਂ ਨੇ ਮਾਮਲੇ 'ਚ ਦਖ਼ਲਅੰਦਾਜੀ ਕੀਤੀ। ਉਨ੍ਹਾਂ ਨੇ ਪਾਣੀ ਦੇ ਸੰਕਟ ਦੇ ਹੱਲ ਦਾ ਭਰੋਸਾ ਦਿੱਤਾ। ਇਕ ਪ੍ਰਦਰਸ਼ਨਕਾਰੀ ਸਾਕਸ਼ੀ ਨੇ ਕਿਹਾ,''ਪਿਛਲੇ ਚਾਰ ਮਹੀਨਿਆਂ ਤੋਂ ਸਾਡੀ ਕਾਲੋਨੀ 'ਚ ਨਿਯਮਿਤ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ। ਅਸੀਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਪਰ ਕੁਝ ਨਹੀਂ ਕੀਤਾ ਗਿਆ। ਸਾਨੂੰ ਪੀਣ ਅਤੇ ਖਾਣਾ ਬਣਾਉਣ ਤੱਕ ਕਾਫ਼ੀ ਦੂਰ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ।'' ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਗਰਮੀ ਕਾਰਨ ਸਥਿਤੀ ਹੋਰ ਅਸਹਿਣਯੋਗ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News