ਰੈਲੀ ਦੌਰਾਨ ਟੁੱਟਿਆ ਮੰਚ, ਵਾਲ-ਵਾਲ ਬਚੇ ਕਾਂਗਰਸ ਨੇਤਾ ਰਾਹੁਲ ਗਾਂਧੀ
Monday, May 27, 2024 - 04:43 PM (IST)

ਪਾਲੀਗੰਜ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਬਿਹਾਰ 'ਚ ਉਨ੍ਹਾਂ ਦੀ ਇਕ ਚੋਣ ਰੈਲੀ ਲਈ ਬਣਾਏ ਗਏ ਮੰਚ ਦਾ ਇਕ ਹਿੱਸਾ ਝੁਕ ਗਿਆ। ਰਾਹੁਲ ਗਾਂਧੀ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਦੀ ਧੀ ਅਤੇ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਮੀਸਾ ਭਾਰਤੀ ਲਈ ਪ੍ਰਚਾਰ ਕਰਨ ਰਾਜ ਦੀ ਰਾਜਧਾਨੀ ਬਾਹਰੀ ਇਲਾਕੇ ਪਾਲੀਗੰਜ ਆਏ ਸਨ।
#WATCH | Bihar: A portion of the stage partially caves in during Rahul Gandhi's rally in Paliganj pic.twitter.com/wQ2mZnWgCH
— ANI (@ANI) May 27, 2024
ਮੀਸਾ ਭਾਰਤੀ ਮੰਚ 'ਤੇ ਰਾਹੁਲ ਨੂੰ ਉਨ੍ਹਾਂ ਸੀਟ ਵੱਲ ਲਿਜਾ ਰਹੀ ਸੀ, ਉਦੋਂ ਅਸਥਾਈ ਮੰਚ ਦਾ ਇਕ ਹਿੱਸਾ ਝੁਕਣ ਕਾਰਨ ਰਾਹੁਲ ਨੂੰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਗਿਆ। ਉਦੋਂ ਮੀਸਾ ਭਾਰਤੀ ਨੇ ਤੁਰੰਤ ਰਾਹੁਲ ਦਾ ਹੱਥ ਫੜ ਲਿਆ, ਜਿਸ ਨਾਲ ਉਨ੍ਹਾਂ ਨੂੰ ਆਪਣੇ ਸੰਤੁਲਨ ਬਣਾਉਣ 'ਚ ਮਦਦ ਮਿਲੀ ਅਤੇ ਉਨ੍ਹਾਂ ਨੇ ਮਦਦ ਲਈ ਦੌੜੇ ਸੁਰੱਖਿਆ ਕਰਮੀਆਂ ਨੂੰ ਮੁਸਕੁਰਾਉਂਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਠੀਕ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8