ਕਪੂਰਥਲਾ ''ਚ ਦੋ ਕਾਰਾਂ ਦੀ ਹੋਈ ਆਪਸੀ ਟੱਕਰ, ਵਾਲ-ਵਾਲ ਬਚੀ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਜਾਨ
Friday, May 31, 2024 - 01:43 PM (IST)
ਕਪੂਰਥਲਾ (ਓਬਰਾਏ)- ਕਪੂਰਥਲਾ ਦੇ ਮਸਜਿਦ ਚੌਂਕ 'ਤੇ ਕਾਰਾਂ ਦੀ ਆਪਸੀ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਕ ਕਾਰ ਟਕਰਾਉਣ ਤੋਂ ਬਾਅਦ ਚੌਕ 'ਤੇ ਇਕ ਖੰਭੇ ਤੋਂ ਟਕਰਾ ਗਈ। ਹਾਲਾਂਕਿ ਕਾਰ ਕੇ ਏਅਰਬੈਗ ਖੁੱਲ੍ਹਣ ਤੋਂ ਕੋਈ ਜਾਨ ਨੁਕਸਾਨ ਨਹੀਂ ਹੋਇਆ ਹੈ ਪਰ ਦੋਹਾਂ ਕਾਰਾਂ ਦਾ ਬੇਹੱਦ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ਪਹੁੰਚੀ ਪੁਲਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਬਿਆਨ, ਅਜੇ ਤਾਂ ਸਿਰਫ਼ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ, ਲੱਖਾਂ ਦੇਣੀਆਂ ਬਾਕੀ ਹਨ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਵੱਲੋਂ ਆ ਰਹੀ ਇਕ ਕਾਰ (ਪੀ. ਬੀ-08-ਸੀ. ਜ਼ੈੱਡ-0020) ਅਤੇ ਚਾਰਬੱਤੀ ਚੌਂਕ ਵੱਲੋਂ ਆ ਰਹੀ ਇਕ ਕਾਰ (ਪੀ. ਬੀ-09-ਏ. ਸੀ-2955) ਦੀ ਮਸਜਿਦ ਚੌਂਕ ਵਿੱਚ ਟੱਕਰ ਹੋ ਗਈ। ਸੁਲਤਾਨਪੁਰ ਲੋਧੀ ਵਾਸੀ ਪੁਲਸ ਮੁਲਾਜ਼ਮ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਡਿਊਟੀ ’ਤੇ ਜਲੰਧਰ ਜਾ ਰਿਹਾ ਸੀ। ਜਦੋਂ ਉਹ ਮਸਜਿਦ ਚੌਂਕ ਕੋਲ ਪਹੁੰਚੇ ਤਾਂ ਅਚਾਨਕ ਦੂਜੇ ਪਾਸਿਓਂ ਆ ਰਹੀ ਇਕ ਕਾਰ ਸਾਹਮਣੇ ਆ ਗਈ, ਜਿਸ ਕਾਰਨ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਮਸਜਿਦ ਚੌਂਕ ਵਿੱਚ ਇਕ ਖੰਭੇ ਨਾਲ ਜਾ ਟਕਰਾਈ। ਹਾਲਾਂਕਿ ਕਾਰ ਦੇ ਏਅਰਬੈਗ ਖੁੱਲ੍ਹਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
ਉਥੇ ਹੀ ਚਾਰ ਬੱਤੀ ਚੌਂਕ ਤੋਂ ਆ ਰਹੇ ਕਾਰ ਚਾਲਕ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਕਪੂਰਥਲਾ ਕਿਸੇ ਕੰਮ ਲਈ ਆਏ ਸਨ। ਜਦੋਂ ਉਹ ਮਸਜਿਦ ਚੌਂਕ ਕੋਲ ਪਹੁੰਚੇ ਤਾਂ ਸੁਲਤਾਨਪੁਰ ਲੋਧੀ ਬਾਈਪਾਸ ਤੋਂ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ- ਭਾਜਪਾ ਤੇ ਅਕਾਲੀ ਦਲ ਦਾ ਜੇ ਗਠਜੋੜ ਹੁੰਦਾ ਤਾਂ ਸਾਡੀਆਂ ਆਉਣੀਆਂ ਸਨ 11 ਸੀਟਾਂ : ਨਰੇਸ਼ ਗੁਜਰਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8