ਟੀਮ ਇੰਡੀਆ ''ਚ ਵਾਪਸੀ ਦੇ ਲਈ ਕੁਝ ਅਜਿਹੀ ਕੋਸ਼ਿਸ਼ ਕਰ ਰਹੇ ਹਨ ਸੁਰੇਸ਼ ਰੈਨਾ

09/10/2017 10:16:23 AM

ਨਵੀਂ ਦਿੱਲੀ— ਟੀਮ ਇੰਡੀਆ ਤੋਂ ਪਿਛਲੇ ਕੁਝ ਸਮੇਂ ਤੋਂ ਬਾਹਰ ਚਲ ਰਹੇ ਟੀਮ ਇੰਡੀਆ ਦੇ ਸਟਾਰ ਸੁਰੇਸ਼ ਰੈਨਾ ਹੁਣ ਟੀਮ 'ਚ ਵਾਪਸੀ ਦੀ ਪੂਰੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਹਾਲ ਹੀ 'ਚ ਅਜਿਹੀਆਂ ਖ਼ਬਰਾਂ ਆਈਆਂ ਸਨ ਜਿਸ 'ਚ ਕਿਹਾ ਗਿਆ ਸੀ ਕਿ ਟੀਮ ਇੰਡੀਆ 'ਚ ਹੁਣ ਉਹ ਖਿਡਾਰੀ ਜਗ੍ਹਾ ਬਣਾ ਸਕਣਗੇ ਜੋ ਪੂਰੀ ਤਰ੍ਹਾਂ ਨਾਲ ਟੀਮ ਦੇ ਹਿਸਾਬ ਨਾਲ ਫਿੱਟ ਹੋਣ। ਰਾਸ਼ਟਰੀ ਕ੍ਰਿਕਟ ਅਕੈਡਮੀ ਹੋਵੇ ਜਾਂ ਹੋਰ ਕੋਈ ਜਗ੍ਹਾ ਹੋਵੇ, ਰੈਨਾ ਹਰ ਜਗ੍ਹਾ ਸਰਗਰਮ ਦਿਸ ਰਹੇ ਹਨ। ਟੀਮ 'ਚ ਵਾਪਸੀ ਦੇ ਲਈ ਹੁਣ ਖੁਦ ਰੈਨਾ ਨੇ ਇਕ ਬਿਆਨ ਜਾਰੀ ਕੀਤਾ ਹੈ।

ਰੈਨਾ ਨੇ ਦੱਸਿਆ ਕਿ ਟੀਮ 'ਚ ਵਾਪਸੀ ਨੂੰ ਲੈ ਕੇ ਉਹ ਆਪਣੀ ਖੇਡ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਹ ਕ੍ਰਿਕਟ ਨਾਲ ਜੁੜੇ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਰੈਨਾ ਨੂੰ ਟੀਮ 'ਚ ਵਾਪਸੀ ਦੇ ਲਈ ਸਹੀ ਮਾਰਗਦਰਸ਼ਨ ਦੀ ਭਾਲ ਹੈ ਜਿਸ ਦੇ ਲਈ ਉਹ ਹਾਲ ਹੀ 'ਚ ਧਾਕੜ ਸਚਿਨ ਦੇ ਨਾਲ ਨੈਟਸ 'ਤੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਸਨ। ਰੈਨਾ ਨੇ ਕਿਹਾ ਕਿ 'ਉਹ ਟੀਮ 'ਚ ਵਾਪਸੀ ਦੇ ਲਈ ਸਖਤ ਮਿਹਨਤ ਕਰ ਰਹੇ ਹਨ। ਸਚਿਨ ਨਾਲ ਗੱਲ ਵੀ ਹੋਈ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਖੇਡ ਦਾ ਆਨੰਦ ਮਾਣੋ। ਤੁਸੀਂ ਕਾਫੀ ਕੁਝ ਕੀਤਾ ਹੈ ਇਸ ਲਈ ਕੁਝ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ। ਸਭ ਚੰਗਾ ਹੈ। 

ਰੈਨਾ ਮੌਜੂਦਾ ਸਮੇਂ ਦਿਲੀਪ ਟਰਾਫੀ 'ਚ ਇੰਡੀਆ ਬਲੂ ਟੀਮ ਦੀ ਕਪਤਾਨੀ ਕਰ ਰਹੇ ਹਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਇੰਗਲੈਂਡ ਦੇ ਖਿਲਾਫ ਇਸੇ ਸਾਲ ਫਰਵਰੀ 'ਚ ਆਪਣਾ ਆਖਰੀ ਟੀ-20 ਮੈਚ ਖੇਡਿਆ ਸੀ। ਇਸ ਤੋਂ ਬਾਅਦ ਹੀ ਰੈਨਾ ਟੀਮ 'ਚ ਵਾਪਸੀ ਦੇ ਲਈ ਤਰਸ ਰਹੇ ਹਨ। ਇਕ ਸਮਾਂ ਸੀ ਜਦੋਂ ਸੁਰੇਸ਼ ਰੈਨਾ ਟੀਮ ਇੰਡੀਆ ਦੇ ਮਿਡਲ ਆਰਡਰ ਦੀ ਅਸਲੀ ਤਾਕਤ ਮੰਨੇ ਜਾਂਦੇ ਸਨ ਪਰ ਮੌਜੂਦਾ ਸਮੇਂ 'ਚ ਕਈ ਦੂਜੇ ਖਿਡਾਰੀਆਂ ਨੂੰ ਕਈ ਦੌਰਿਆਂ 'ਤੇ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਹਾਲ ਹੀ 'ਚ ਰੈਨਾ ਨੇ ਕਿਹਾ ਸੀ ਕਿ ਉਹ 2019 ਵਿਸ਼ਵ ਕੱਪ 'ਚ ਦੇਸ਼ ਦੇ ਲਈ ਖੇਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸੀ ਕਿ ਮੈਂ ਆਪਣੀ ਧੀ ਦੇ ਲਈ ਇਕ ਵਾਰ ਫਿਰ ਸਖਤ ਮਿਹਨਤ ਕਰਕੇ ਟੀਮ 'ਚ ਆਉਣ ਦਾ ਮਨ ਬਣਾਇਆ ਹੈ ਅਤੇ ਇਸ ਨਾਲ ਉਸ ਦਾ ਭਵਿੱਖ ਬਣਾਇਆ ਜਾ ਸਕਦਾ ਹੈ।  


Related News