ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਮੰਤਰੀ ਰਵਨੀਤ ਬਿੱਟੂ, ਕਹੀਆਂ ਅਹਿਮ ਗੱਲਾਂ

Sunday, Jun 30, 2024 - 07:07 PM (IST)

ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਮੰਤਰੀ ਰਵਨੀਤ ਬਿੱਟੂ, ਕਹੀਆਂ ਅਹਿਮ ਗੱਲਾਂ

ਮੋਗਾ (ਕਸ਼ਿਸ਼)- 25 ਜੂਨ 1989 ਦਾ ਉਹ ਦਿਨ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਜਦੋਂ ਆਰ. ਐੱਸ. ਐੱਸ. ਹਰ ਰੋਜ਼ ਦੀ ਤਰ੍ਹਾਂ ਸ਼ਾਖਾ ਦਾ ਆਯੋਜਨ ਕਰ ਰਹੇ ਸਨ ਅਤੇ ਚਲਦੀ ਸ਼ਾਖਾ ਵਿੱਚ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਅਤੇ ਬੰਬ ਵੀ ਸੁੱਟੇ ਸਨ। ਇਸ ਘਟਨਾ ਵਿੱਚ ਆਰ. ਐੱਸ. ਐੱਸ. ਦੇ ਮੋਗਾ ਨਾਲ ਸਬੰਧਤ 25 ਲੋਕ ਸ਼ਹੀਦ ਹੋਏ ਸਨ 30 ਜ਼ਖ਼ਮੀ ਹੋਏ ਸਨ। ਅੱਜ ਉਸ ਦਿਨ ਨੂੰ ਯਾਦ ਕਰਦੇ ਹੋਏ ਮੋਗਾ ਦੇ ਸ਼ਹੀਦੀ ਪਾਰਕ ਵਿਖੇ 35ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸੀ। 

ਮੋਗਾ ਦੇ ਸ਼ਹੀਦੀ ਪਾਰਕ ਵਿਚ ਕਰਵਾਏ ਗਏ ਸਮਾਗਮ ਵਿੱਚ ਅੱਜ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਦੇ ਅਨਿਲ ਸਰੀਨ ਅਤੇ ਹੋਰ ਆਗੂ ਵੀ ਪਹੁੰਚੇ। ਇਸ ਮੌਕੇ ਰਵਨੀਤ ਬਿੱਟੂ ਵੱਲੋਂ ਸਭ ਤੋਂ ਪਹਿਲਾਂ 25 ਜੂਨ 1989 ਦੇਸ਼ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਅੰਮ੍ਰਿਤਪਾਲ ਅਤੇ ਵੱਖ-ਵੱਖ ਮੁੱਦਿਆਂ 'ਤੇ ਪ੍ਰੈੱਸ ਕਾਨਫ਼ਰੰਸ ਕਰਕੇ ਅਹਿਮ ਗੱਲਾਂ ਕਹੀਆਂ ਗਈਆਂ। 

ਇਹ ਵੀ ਪੜ੍ਹੋ- ਕਪੂਰਥਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਪਈਆਂ ਭਾਜੜਾਂ, ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਹੁਣ ਸੰਸਦ ਮੈਂਬਰ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਸੰਵਿਧਾਨ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਸਹੁੰ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੋ ਹਨ, ਦੋਵਾਂ ਵਿੱਚ ਕੋਈ ਫਰਕ ਨਹੀਂ ਹੈ ਅਤੇ ਮੁੱਖ ਮੰਤਰੀ ਹੁਣ ਜਲੰਧਰ ਵਿਚ ਰਹਿਣ ਦਾ ਨਾਟਕ ਕਰ ਰਹੇ ਹਨ। ਮੁੱਖ ਮੰਤਰੀ ਦਾ ਕੰਮ ਜ਼ਿਮਨੀ ਚੋਣ ਵਿਚ ਇਸ ਤਰ੍ਹਾਂ ਦਾ ਨਹੀਂ ਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਜੋ ਫੰਡ ਸਰਕਾਰ ਨੂੰ ਦਿੰਦੀ ਹੈ, ਸੂਬਾ ਸਰਕਾਰ ਉਸ ਦੀ ਸਹੀ ਵਰਤੋਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਪੰਜਾਬ ਲਈ ਵੱਡੀ ਸੋਚ ਹੈ, ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਬਹੁਤ ਉੱਚਾ ਲੈ ਕੇ ਜਾਵੇਗੀ।  
ਇਹ ਵੀ ਪੜ੍ਹੋ- ਅਹਿਮ ਖ਼ਬਰ: ਹੁਣ ਵ੍ਹਟਸਐੱਪ ’ਤੇ ਵੀ ਦਰਜ ਕਰਵਾ ਸਕੋਗੇ FIR,ਬਦਲੇ ਰਹੇ ਨੇ ਇਹ ਕਾਨੂੰਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News