ਯੂਥ ਓਲੰਪਿਕ : ਸੂਰਜ ਪੰਵਾਰ ਨੇ ਜਿੱਤਿਆ ਚਾਂਦੀ ਦਾ ਤਮਗਾ

Tuesday, Oct 16, 2018 - 01:54 PM (IST)

ਯੂਥ ਓਲੰਪਿਕ : ਸੂਰਜ ਪੰਵਾਰ ਨੇ ਜਿੱਤਿਆ ਚਾਂਦੀ ਦਾ ਤਮਗਾ

ਬਿਊਨਸ ਆਇਰਸ— ਭਾਰਤ ਦੇ ਸੂਰਜ ਪੰਵਾਰ ਨੇ ਪੁਰਸ਼ਾਂ ਦੀ 5000 ਮੀਟਰ ਪੈਦਲ ਚਾਲ 'ਚ ਚਾਂਦੀ ਤਮਗਾ ਜਿੱਤਕੇ ਯੁਵਾ ਓਲੰਪਿਕ ਦੀਆਂ ਐਥਲੈਟਿਕਸ 'ਚ ਭਾਰਤ ਦਾ ਖਾਤਾ ਖੋਲਿਆ। ਪੰਵਾਰ ਨੇ ਸੋਮਵਾਰ ਰਾਤ ਨੂੰ ਦੂਜੇ ਦੌਰ 'ਚ 20 ਮਿੰਟ 35.87 ਸਕਿੰਟ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਪਰ ਸਾਰੇ ਨਤੀਜਿਆਂ ਨੂੰ ਮਿਲਾ ਕੇ ਉਹ ਦੂਜੇ ਸਥਾਨ 'ਤੇ 'ਤੇ ਰਹੇ। ਨਵੇਂ ਫਾਰਮੈਟ ਮੁਤਾਬਕ ਯੁਵਾ ਓਲੰਪਿਕ 'ਚ ਟਰੈਕ ਐਂਡ ਫੀਲਡ (ਚਾਰ ਕਿਲੋਮੀਟਰ ਕੰਟਰੀ ਕਰਾਸ ਨੂੰ ਛੱਡ ਕੇ) ਫਾਈਨਲ ਨਹੀਂ ਹੋਵੇਗਾ। ਹਰੇਕ ਮੁਕਾਬਲਾ ਦੋ ਵਾਰ ਆਯੋਜਿਤ ਕੀਤਾ ਜਾਵੇਗਾ ਅਤੇ ਦੋਹਾਂ ਨਤੀਜਿਆਂ ਨੂੰ ਮਿਲਾ ਕੇ ਅੰਤਿਮ ਸੂਚੀ ਤਿਆਰ ਹੋਵੇਗੀ।

17 ਸਾਲਾ ਪੰਵਾਰ ਪਹਿਲੇ ਦੌਰ 'ਚ 20 ਮਿੰਟ 23.30 ਸਕਿੰਟ ਦ ਨਾਲ ਦੂਜੇ ਸਥਾਨ 'ਤੇ ਰਹੇ। ਇਕਵਾਡੋਰ ਦੇ ਪਾਟਿਨ ਆਸਕਰ ਇਸ 'ਚ ਪਹਿਲੇ ਸਥਾਨ 'ਤੇ ਰਹੇ। ਆਸਕਰ ਦੂਜੇ ਦੌਰ 'ਚ ਦੂਜੇ ਸਥਾਨ 'ਤੇ ਰਹੇ ਸਨ। ਉਨ੍ਹਾਂ ਨੇ 20 ਮਿੰਟ 13.69 ਸਕਿੰਟ ਅਤੇ 20 ਮਿੰਟ 38.17 ਸਕਿੰਟ ਦੇ ਨਾਲ ਸੋਨ ਤਮਗਾ ਜਿੱਤਿਆ। ਪਵਾਰ ਦਾ ਕੁਲ ਸਮਾਂ 40 ਮਿੰਟ 59.17 ਸਕਿੰਟ ਦਾ ਰਿਹਾ, ਜੋ ਆਸਕਰ ਦੇ 40 ਮਿੰਟ 51.86 ਸਕਿੰਟ ਤੋਂ ਵੱਧ ਸੀ। ਪਿਊਟੋਰਿਕਾ ਦੇ ਜਾਨ ਮੋਰੀਓ ਨੇ ਕਾਂਸੀ ਤਮਗਾ ਜਿੱਤਿਆ।
 

ਭਾਰਤ ਦਾ ਵਰਤਮਾਨ ਯੁਵਾ ਓਲੰਪਿਕ 'ਚ ਐਥਲੈਟਿਕਸ 'ਚ ਇਹ ਪਹਿਲਾ ਤਮਗਾ ਹੈ। ਅਰਜੁਨ (ਪੁਰਸ਼ਾਂ ਦੇ ਸ਼ਾਟਪੁੱਟ) ਅਤੇ ਦੁਰਗੇਸ਼ ਕੁਮਾਰ (ਪੁਰਸ਼ਾਂ ਦੀ 400 ਮੀਟਰ ਅੜਿਕਾ ਦੌੜ) ਨੇ 2010 'ਚ ਚਾਂਦੀ ਤਮਗੇ ਜਿੱਤੇ ਸਨ। ਪੰਵਾਰ ਨੇ ਚਾਂਦੀ ਦਾ ਤਮਗਾ ਜਿੱਤਣ ਦੇ ਬਾਅਦ ਕਿਹਾ, ''ਇਹ ਸ਼ਾਨਦਾਰ ਅਹਿਸਾਸ ਹੈ। ਮੈਨੁੰ ਬਹੁਤ ਖੁਸ਼ੀ ਹੈ ਕਿ ਮੈਂ ਤਮਗਾ ਜਿੱਤਣ 'ਚ ਸਫਲ ਰਿਹਾ। ਮੈਂ ਖੇਡਾਂ ਲਈ ਸਖਤ ਮਿਹਨਤ ਕੀਤੀ ਸੀ। ਇਹ ਭਾਰਤ ਲਈ ਮੇਰਾ ਪਹਿਲਾ ਤਮਗਾ ਹੈ। ਮੇਰਾ ਅਗਲਾ ਟੀਚਾ ਆਪਣੇ ਸਮੇਂ 'ਚ ਸੁਧਾਰ ਕਰਨਾ ਹੈ ਅਤੇ ਸੀਨੀਅਰ ਪੱਧਰ 'ਤੇ ਵੀ ਤਮਗਾ ਜਿੱਤਣਾ ਹੈ।''

 


Related News