ਨਸ਼ੇ ਦੇ ਦੈਂਤ ਨੇ ਨਿਗਲ ਲਿਆ ਮਾਪਿਆਂ ਦਾ ਪੁੱਤ! ਬਾਂਹ ''ਚ ਲੱਗੀ ਮਿਲੀ ਸਰਿੰਜ
Sunday, May 18, 2025 - 08:49 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਬੀਤੀ ਸ਼ਾਮ ਨੇੜਲੇ ਪਿੰਡ ਬਖੋਪੀਰ ਵਿਖੇ ਨਸ਼ੇ ਦੀ ਓਵਰਡੋਜ਼ ਨਾਲ 25 ਸਾਲਾ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ (25) ਦੇ ਰੂਪ ਵਿਚ ਹੋਈ, ਜੋ ਘਰ ਦੇ ਸਾਹਮਣੇ ਬਣੇ ਬਾਥਰੂਮ 'ਚੋਂ ਮ੍ਰਿਤਕ ਹਾਲਤ ਵਿਚ ਮਿਲਿਆ ਜਿਸਦੀ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ।
ਪਰਦੇਸ ਨੇ ਖੋਹ ਲਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ! ਅਮਰੀਕਾ 'ਚ ਸੜਕ ਹਾਦਸੇ ’ਚ ਹੋਈ ਮੌਤ
ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬਖੋਪੀਰ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਹਰਪ੍ਰੀਤ ਸਿੰਘ ਉਰਫ ਪਿੱਲੀ ਕਰੀਬ ਦੋ-ਢਾਈ ਸਾਲ ਦੀ ਪਹਿਲਾਂ ਫੌਤ ਹੋ ਗਿਆ ਸੀ ਤੇ ਹੁਣ ਘਰ 'ਚ ਇਕੱਲੇ ਮਾਂ-ਪੁੱਤ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸ਼ਾਮ ਉਕਤ ਨੌਜਵਾਨ ਬਾਥਰੂਮ ਗਿਆ ਸੀ ਤੇ ਕਾਫੀ ਸਮਾਂ ਬਾਹਰ ਨਹੀਂ ਆਇਆ ਜਿਸ ਤੋੰ ਬਾਅਦ ਉਸਦੀ ਮਾਂ ਵੱਲੋਂ ਆਵਾਜ਼ ਦੇਣ 'ਤੇ ਵੀ ਜਦੋਂ ਨੌਜਵਾਨ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਸਦੀ ਮਾਂ ਨੇ ਰੌਲਾ ਪਾ ਦਿੱਤਾ ਤੇ ਮੌਕੇ 'ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਜਦੋਂ ਤੱਕ ਬਾਥਰੂਮ 'ਚੋਂ ਬਾਹਰ ਕੱਢਿਆਂ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਬਾਂਹ ਵਿਚ ਇਕ ਸਰਿੰਜ ਵੀ ਲੱਗੀ ਹੋਈ ਸੀ।
ਪਾਕਿਸਤਾਨ ਲਈ ਜਾਸੂਸੀ ਦੇ ਸ਼ੱਕ 'ਚ ਕੁਰੂਕਸ਼ੇਤਰ ਤੋਂ ਹਰਕੀਰਤ ਗ੍ਰਿਫਤਾਰ
ਸਾਬਕਾ ਸਰਪੰਚ ਬਖੋਪੀਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਾਲੇ ਕੁਆਰਾ ਸੀ 'ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਿੰਡ ਵਾਸੀਆਂ ਨੇ ਘਟਨਾ ਸਬੰਧੀ ਡੂੰਘਾ ਦੁੱਖ ਪ੍ਰਗਟ ਕੀਤਾ ਉੱਧਰ, ਰਾਹੁਲ ਕੌੰਸਲ ਡੀ.ਐੱਸ.ਪੀ ਭਵਾਨੀਗੜ੍ਹ ਨੇ ਨੌਜਵਾਨ ਦੀ ਮੌਤ ਹੋਣ ਸਬੰਧੀ ਅਣਜਾਣਤਾ ਜਾਹਿਰ ਕਰਦਿਆ ਆਖਿਆ ਕਿ ਕਿਸੇ ਨੇ ਵੀ ਮਾਮਲੇ ਸਬੰਧੀ ਪੁਲਸ ਨੂੰ ਇਤਲਾਹ ਨਹੀਂ ਦਿੱਤੀ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e