ਪੰਜਾਬ 'ਚ ਹੈਰਾਨੀਜਨਕ ਘਟਨਾ, ਨੌਜਵਾਨ ਨੇ ਅਜਿਹੀ ਜਗ੍ਹਾ ਲਗਾਇਆ ਨਸ਼ੇ ਦਾ ਟੀਕਾ, ਹੋ ਗਈ ਮੌਤ

Monday, May 19, 2025 - 01:44 PM (IST)

ਪੰਜਾਬ 'ਚ ਹੈਰਾਨੀਜਨਕ ਘਟਨਾ, ਨੌਜਵਾਨ ਨੇ ਅਜਿਹੀ ਜਗ੍ਹਾ ਲਗਾਇਆ ਨਸ਼ੇ ਦਾ ਟੀਕਾ, ਹੋ ਗਈ ਮੌਤ

ਤਰਨਤਾਰਨ (ਰਮਨ)- ਨਸ਼ੇ ਦੀ ਓਵਰਡੋਜ਼ ਕਰਕੇ ਆਏ ਦਿਨ ਨੌਜਵਾਨਾਂ ਦੇ ਮੌਤ ਹੋਣ ਦਾ  ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸਥਾਨਕ ਸ਼ਹਿਰ ਦੇ ਮੁਰਾਦਪੁਰਾ ਮੁਹੱਲਾ ਦੇ  ਨੌਜਵਾਨ ਦੀ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਪਿੰਡ ਵਰਾਣਾ ਦੇ ਨਿਵਾਸੀ ਪਰਮਜੀਤ ਸਿੰਘ ਨਾਮਕ ਨੌਜਵਾਨ ਦੀ ਵੀ ਨਸ਼ੇ ਦਾ ਟੀਕਾ ਲਗਾਉਣ ਉਪਰੰਤ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਪਰਿਵਾਰਿਕ ਮੈਂਬਰਾਂ ਵੱਲੋਂ ਦੱਸਣ ਅਨੁਸਾਰ ਮ੍ਰਿਤਕ ਦੀ ਪਹਿਚਾਨ ਕਰਨਬੀਰ ਸਿੰਘ ਉਰਫ ਮੋਮਾ (21) ਪੁੱਤਰ ਜਗਜੀਤ ਸਿੰਘ ਵਜੋਂ ਹੋਈ ਹੈ। ਜਿਸ ਨੇ ਆਪਣੇ ਘਰ ਵਿੱਚ ਹੀ ਨਸ਼ੇ ਦੀ ਓਵਰਡੋਜ਼ ਦਾ ਟੀਕਾ ਗੁਪਤ ਅੰਗ ਵਿੱਚ ਲਗਾ ਲਿਆ ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਕਰਨਬੀਰ ਸਿੰਘ ਦੀ ਮਾਂ ਕਮਲਜੀਤ ਕੌਰ ਵੱਲੋਂ ਦੱਸਣ ਅਨੁਸਾਰ ਕਰਨਵੀਰ ਸਿੰਘ ਬੀਤੇ ਚਾਰ ਸਾਲ ਤੋਂ ਨਸ਼ੇ ਦਾ ਆਦੀ ਹੋ ਚੁੱਕਾ ਸੀ। 

 ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ

ਜਦੋਂ ਕਰਨਵੀਰ ਸਿੰਘ ਦੇ ਦੋਵੇਂ ਭਰਾ ਹਰਜੀਤ ਸਿੰਘ ਅਤੇ ਗਗਨਦੀਪ ਸਿੰਘ ਅਤੇ ਪਿਤਾ ਜਗਜੀਤ ਸਿੰਘ ਕੰਮ ਲਈ ਘਰੋਂ ਬਾਹਰ ਚਲੇ ਗਏ ਸਨ ਤਾਂ ਸੋਮਵਾਰ ਸਵੇਰੇ 7 ਵਜੇ ਕਰਨਬੀਰ ਸਿੰਘ ਨੇ ਨਸ਼ੇ ਦਾ ਟੀਕਾ ਲਗਾ ਲਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਸਬੰਧੀ ਥਾਣਾ ਸਿਟੀ ਤਰਨ ਤਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। 

 ਇਹ ਵੀ ਪੜ੍ਹੋ-  ਪੰਜਾਬ 'ਚ ਤੇਜ਼ ਲੂ ਦਾ ਕਹਿਰ, ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ

ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਸ਼ਰੇਆਮ ਜਿੱਥੇ ਚਿੱਟਾ ਵਿਕਦਾ ਨਜ਼ਰ ਆਉਂਦਾ ਹੈ ਉੱਥੇ ਹੀ ਨਸ਼ੇ ਦੇ ਟੀਕੇ ਆਮ ਹੀ ਨੌਜਵਾਨਾਂ ਵੱਲੋਂ ਚੌਂਕ ਚੁਰਾਹਿਆਂ ਵਿੱਚ ਲਗਾਏ ਜਾਂਦੇ ਹਨ। ਇਸ ਮੁਰਾਦਪੁਰਾ ਇਲਾਕੇ ਵਿੱਚ ਵਿਕ ਰਹੇ ਨਸ਼ੇ ਨੂੰ ਰੋਕਣ ਵਿੱਚ ਪੁਲਸ ਅਸਫ਼ਲ ਸਾਬਤ ਹੋ ਰਹੀ ਹੈ।\

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News