"ਸੁਪਰ ਪ੍ਰਾਉਡ": ਕੋਹਲੀ ਦੀ ਭੈਣ ਨੇ 7ਵੇਂ IPL ਸੈਂਕੜੇ 'ਤੇ ਦਿੱਤੀ ਪ੍ਰਤੀਕਿਰਿਆ, ਅਨੁਸ਼ਕਾ ਨੇ ਵਜਾਈਆਂ ਤਾੜੀਆਂ

Monday, May 22, 2023 - 11:55 AM (IST)

"ਸੁਪਰ ਪ੍ਰਾਉਡ": ਕੋਹਲੀ ਦੀ ਭੈਣ ਨੇ 7ਵੇਂ IPL ਸੈਂਕੜੇ 'ਤੇ ਦਿੱਤੀ ਪ੍ਰਤੀਕਿਰਿਆ, ਅਨੁਸ਼ਕਾ ਨੇ ਵਜਾਈਆਂ ਤਾੜੀਆਂ

ਬੈਂਗਲੁਰੂ (ਏਜੰਸੀ): ਵਿਰਾਟ ਕੋਹਲੀ ਨੇ ਐਤਵਾਰ ਨੂੰ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ ਦੇ ਖਿਲਾਫ ਆਰ.ਸੀ.ਬੀ. ਦੇ ਮਹੱਤਵਪੂਰਨ ਮੈਚ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਲਗਾਤਾਰ ਦੂਜਾ ਅਤੇ ਓਵਰਆਲ 7ਵਾਂ ਸੈਂਕੜਾ ਲਗਾਇਆ। 34 ਸਾਲਾ ਇਸ ਬੱਲੇਬਾਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਟੀਮ ਦੇ ਪਿਛਲੇ ਮੈਚ ਵਿੱਚ ਵੀ 100 ਦੌੜਾਂ ਦੀ ਪਾਰੀ ਖੇਡੀ ਸੀ।

ਇਹ ਵੀ ਪੜ੍ਹੋ: ਕੋਹਲੀ ਨੇ ਇਸ ਮਾਮਲੇ 'ਚ ਕ੍ਰਿਸ ਗੇਲ ਨੂੰ ਛੱਡਿਆ ਪਿੱਛੇ, ਹਾਸਲ ਕੀਤਾ ਇਹ ਮੁਕਾਮ

ਕੋਹਲੀ ਦੇ ਸੈਂਕੜੇ ਨੇ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਦਿੱਤੀ ਹੈ। ਉਸ ਦੀ ਭੈਣ ਭਾਵਨਾ ਕੋਹਲੀ ਢੀਂਗਰਾ ਨੇ ਇੰਸਟਾਗ੍ਰਾਮ 'ਤੇ ਕੋਹਲੀ ਦੀ ਤਾਰੀਫ ਕੀਤੀ ਅਤੇ ਖ਼ੁਸ਼ੀ ਨਾਲ ਝੂਮ ਉੱਠੀ। ਉਸ ਨੇ ਇੰਸਟਾਗ੍ਰਾਮ ਸਟੋਰੀ ਵਿਚ ਕੋਹਲੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "ਸੁਪਰ ਸੁਪਰ ਪ੍ਰਾਉਡ।" ਉੱਥੇ ਕੋਹਲੀ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਨੇ ਵੀ ਉਨ੍ਹਾਂ ਨੂੰ ਚੀਅਰ ਕੀਤਾ। ਸੈਂਕੜਾ ਲਗਾਉਣ ਤੋਂ ਬਾਅਦ, ਅਨੁਸ਼ਕਾ ਨੇ ਸਟੈਂਡ 'ਤੇ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਨੂੰ ਫਲਾਇੰਗ ਕਿੱਸ ਕੀਤੀ। ਇਹ ਖਾਸ ਪਲ ਕੈਮਰੇ 'ਚ ਕੈਦ ਹੋ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News