ਪਾਂਡੇ ਅਤੇ ਸ਼ੰਕਰ ਨੂੰ ਮਿਹਨਤ ਦਾ ਫਲ ਮਿਲਦਾ ਵੇਖ ਚੰਗਾ ਲੱਗਾ : ਵਾਰਨਰ

Friday, Oct 23, 2020 - 05:23 PM (IST)

ਪਾਂਡੇ ਅਤੇ ਸ਼ੰਕਰ ਨੂੰ ਮਿਹਨਤ ਦਾ ਫਲ ਮਿਲਦਾ ਵੇਖ ਚੰਗਾ ਲੱਗਾ : ਵਾਰਨਰ

ਦੁਬਈ (ਵਾਰਤਾ) : ਰਾਜਸਥਾਨ ਰਾਇਲਜ਼ ਨੂੰ ਹਰਾਉਣ ਦੇ ਬਾਅਦ ਸਨਰਾਇਜ਼ਰਸ ਹੈਦਰਾਬਾਦ ਦੇ ਕਪਤਾਨ ਡੈਵਿਨ ਵਾਰਨਰ ਨੇ ਕਿਹਾ ਹੈ ਕਿ ਇਸ ਮੈਚ ਵਿਚ ਟੀਮ ਦੇ ਦੋਵਾਂ ਖਿਡਾਰੀਆਂ ਮਨੀਸ਼ ਪਾਡੇ ਅਤੇ ਵਿਜੈ ਸ਼ੰਕਰ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਦਾ ਵੇਖ ਕੇ ਚੰਗਾ ਲੱਗਾ।

ਵਾਰਨਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਮੈਚ ਅਸੀਂ ਦੀ ਸ਼ੁਰੂਆਤ ਕੀਤੀ, ਉਹ ਸ਼ਾਨਦਾਰ ਸੀ। ਅਸੀਂ ਪਾਵਰਪਲੇ ਦੇ ਬਾਅਦ ਵਾਪਸੀ ਕਰਣ ਵਿਚ ਸਮਰਥ ਰਹੇ। ਜਿਵੇਂ ਕਿ‌ ਅਸੀਂ ਚਾਵ ਰਹੇ ਸੀ, ਇਹ ਇਕ ਸੰਪੂਰਣ ਖੇਡ ਰਿਹਾ। ਦੋ ਖਿਡਾਰੀਆਂ (ਮਨੀਸ਼ ਪਾਂਡੇ ਅਤੇ ਵਿਜੈ ਸ਼ੰਕਰ) ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਦਾ ਵੇਖ ਕੇ ਚੰਗਾ ਲੱਗਾ। ਉਨ੍ਹਾਂ ਕਿਹਾ, 'ਕੁੱਝ ਸਮੇਂ ਲਈ ਮੈਂ ਨਿਰਾਸ਼ ਹੋਇਆ ਸੀ। ਇਨ੍ਹਾਂ ਖੇਡਾਂ ਵਿਚ ਜਦੋਂ ਤੁਸੀਂ ਵਿਸ਼ਵ ਪੱਧਰ  ਦੇ ਗੇਂਦਬਾਜ਼ਾਂ ਖ਼ਿਲਾਫ਼ ਖੇਡਦੇ ਹੋ ਤਾਂ ਥੋੜ੍ਹਾ ਸਵਿੰਗ ਅਤੇ ਥੋੜ੍ਹਾ ਸੀਮ ਹੁੰਦਾ ਹੈ ਅਤੇ ਤੁਸੀਂ ਇਸ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋ ਪਰ ਜਦੋਂ ਕੋਈ 150 ਕਿਮੀ ਦੀ ਰਫ਼ਤਾਰ 'ਤੇ ਗੇਂਦਬਾਜ਼ੀ ਕਰ ਰਿਹਾ ਹੋਵੇ ਤਾਂ ਤੁਸੀਂ ਜ਼ਿਆਦਾ ਕੁੱਝ ਨਹੀਂ ਕਰ ਸਕਦੇ।'

ਵਾਰਨਰ ਨੇ ਕਿਹਾ, 'ਅਸੀਂ ਅਭਿਆਸ ਦੌਰਾਨ ਮੈਚ ਤੋਂ ਇਕ ਦਿਨ ਪਹਿਲਾਂ ਮੈਦਾਨ ਵਿਚ ਬਹੁਤ ਓਸ ਵੇਖੀ ਸੀ।  ਜੈਸਨ ਨੇ ਸਾਡੀ ਗੇਂਦਬਾਜ਼ੀ ਨੂੰ ਮਜਬੂਤ ਕੀਤਾ। ਉਹ ਤਜ਼ੁਰਬੇਕਾਰ ਅਤੇ ਇਕ ਸੰਪੂਰਣ ਪੈਕੇਜ ਹਨ। ਇਹ ਚੰਗੀ ਗੱਲ ਹੈ ਕਿ ਸਾਡੇ ਕੋਲ ਇਕ ਚੰਗਾ ਮੱਧ ਕ੍ਰਮ ਹੈ। ਅਸੀਂ ਪਹਿਲਾਂ ਵਿਕਟ ਨਹੀਂ ਗੁਆਏ, ਇਸ ਲਈ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਅਸੀਂ ਆਪਣਾ ਬਚਾਅ ਕਰਣ ਦੇ ਮਾਮਲੇ ਵਿਚ ਇਕ ਬਿਹਤਰ ਟੀਮ ਹਾਂ। ਚਾਹੇ ਕੁੱਝ ਵੀ ਹੋਵੇ ਤੁਹਾਨੂੰ ਵਾਪਸੀ ਕਰਣੀ ਹੁੰਦੀ ਹੈ, ਇਸ ਠੰਡ ਦੇ ਮੌਸਮ ਅਤੇ ਡਿੱਗਦੀ ਓਸ ਵਿਚ ਵੀ।'


author

cherry

Content Editor

Related News