ਸਾਬਕਾ ਕੌਮਾਂਤਰੀ ਕ੍ਰਿਕਟਰ ਸੁਨੀਲ ਜੋਸ਼ੀ ਬਣੇ ਯੂ. ਪੀ. ਰਣਜੀ ਟੀਮ ਦੇ ਨਵੇਂ ਕੋਚ
Tuesday, Sep 03, 2019 - 04:07 PM (IST)
ਲਖਨਊ : ਸਾਬਕਾ ਕੌਮਾਂਤਰੀ ਕ੍ਰਿਕਟਰ ਅਤੇ ਖੱਬੇ ਹੱਥ ਦੇ ਸਪਿਨਰ ਸੁਨੀਲ ਜੋਸ਼ੀ ਨੂੰ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੀ ਰਣਜੀ ਟੀਮ ਦਾ ਨਵਾਂ ਕੋਚ ਬਣਾ ਦਿੱਤਾ ਗਿਆ ਹੈ। ਜੋਸ਼ੀ 20 ਸਤੰਬਰ ਤਕ ਯੂ. ਪੀ. ਰਣਜੀ ਟੀਮ ਦੇ ਕੈਂਪ ਵਿਚ ਸ਼ਾਮਲ ਹੋ ਜਾਣਗੇ। ਯੂ. ਪੀ. ਸੀ. ਏ. ਦੇ ਸਕੱਤਰ ਯੁੱਧਵੀਰ ਸਿੰਘ ਨੇ ਦੱਸਿਆ, ‘‘ਸਾਬਕਾ ਕੌਮਾਂਤਰੀ ਕ੍ਰਿਕਟਰ ਸੁਨੀਲ ਜੋਸ਼ੀ ਨੂੰ ਇਕ ਸਾਲ ਲਈ ਯੂ. ਪੀ. ਰਣਜੀ ਟੀਮ ਦਾ ਕੋਚ ਬਣਾ ਦਿੱਤਾ ਗਿਆ ਹੈ। ਉਹ ਵਿਜੇ ਹਜ਼ਾਰੇ ਟ੍ਰਾਫੀ ਤੋਂ ਪਹਿਲਾਂ ਟੀਮ ਦੇ ਕੈਂਪ ਵਿਚ ਸ਼ਾਮਲ ਹੋ ਜਾਣਗੇ।’’

ਜੋਸ਼ੀ ਕਰਨਾਟਕ ਦੇ ਰਹਿਣ ਵਾਲੇ ਹਨ ਅਤੇ ਭਾਰਤ ਲਈ 15 ਟੈਸਟਾਂ ਵਿਚ 41 ਵਿਕਟਾਂ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ 69 ਵਨ ਡੇ ਵਿਚ ਉਸ ਨੇ 69 ਵਿਕਟਾਂ ਹਾਸਲ ਕੀਤੀਆਂ ਹਨ। ਉਸਨੇ ਆਖਰੀ ਵਨ ਡੇ ਆਸਟਰੇਲੀਆ ਖਿਲਾਫ 28 ਮਾਰਚ 2001 ਨੂੰ ਖੇਡਿਆ ਸੀ। ਜ਼ਿਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਸਾਬਕਾ ਕੌਮਾਂਤਰੀ ਕ੍ਰਿਕਟਰ ਯੂ. ਪੀ. ਰਣਜੀ ਟੀਮ ਦੇ ਕੋਚ ਰਹਿ ਚੁੱਕੇ ਹਨ ਜਿਨ੍ਹਾਂ ਵਿਚ ਵੈਂਕਟੇਸ਼ ਪ੍ਰਸ਼ਾਦ ਅਤੇ ਮਨੋਜ ਪ੍ਰਭਾਕਰ ਵੀ ਹਨ।
