ਗਾਵਾਸਕਰ ਨੂੰ ਪੰਸਦ ਨਹੀਂ ਆਇਆ ਟੈਸਟ 'ਚ ਇਕ ਹੀ ਗੇਂਦ ਦਾ ਫਾਰਮੂਲਾ, ਦੱਸੇ ਇਹ ਨੁਕਸਾਨ

03/15/2019 12:43:47 PM

ਮੁੰਬਈ— ਪੂਰਵ ਭਾਰਤੀ ਕਪਤਾਨ ਸੁਨੀਲ ਗਾਵਾਸਕਰ ਨੇ ਟੈਸਟ ਕ੍ਰਿਕਟ 'ਚ ਇਕ ਤਰ੍ਹਾਂ ਦੀ ਗੇਂਦ ਦੀ ਵਰਤੋਂ ਕਰਨ ਦੀ ਐੱਮ. ਸੀ. ਸੀ ਦੀ ਸਿਫਾਰਿਸ਼ ਦੀ ਵੀਰਵਾਰ ਨੂੰ ਕੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਇਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਤਾਂ ਇਹ ਬਦਕਿਸਮਤੀ ਭੱਰਿਆ ਹੋਵੇਗਾ, ਕਿਉਂਕਿ ਇਸ ਤੋਂ ਵਿਦੇਸ਼ਾਂ 'ਚ ਖੇਡਣ ਦੀ ਚੁਣੌਤੀ ਖ਼ਤਮ ਹੋ ਜਾਵੇਗੀ। ਖੇਡਾਂ ਦੇ ਨਿਯਮਾਂ ਦੇ ਰੱਖਿਅਕ ਮੇਲਬੋਰਨ ਕ੍ਰਿਕਟ ਕਲੱਬ (ਐੱਮ. ਸੀ. ਸੀ) ਦੀ ਗਲੋਬਲੀ ਕ੍ਰਿਕਟ ਕਮੇਟੀ ਨੇ ਇਸ ਸਾਲ ਵਿਸ਼ਵ ਕੱਪ ਤੋਂ ਬਾਅਦ ਹੋਣ ਵਾਲੀ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿੱਪ 'ਚ ਇਕ ਗੇਂਦ ਦੀ ਵਰਤੋਂ ਕਰਨ ਦਾ ਪ੍ਰਸਤਾਵ ਰੱਖਿਆ ਹੈ।  

ਗਾਵਾਸਕਰ ਨੇ ਕਿਹਾ, 'ਹੁਣ ਅਸੀਂ ਸੁੱਣ ਰਹੇ ਹਨ ਕਿ ਉਹ (ਐੱਮ. ਸੀ. ਸੀ) ਗੇਂਦ ਦਾ ਮਿਆਰੀਕਰਨ ਕਰਨ ਦੀ ਗੱਲ ਕਰ ਰਹੇ ਹਨ। ਫਿਰ ਤਾਂ ਤੁਸੀਂ ਪਿਚਾਂ ਦਾ ਮਿਆਰੀਕਰਨ ਕਰ ਸਕਦੇ ਹੋ, ਤੁਸੀਂ ਬੱਲੇ ਦਾ ਵੀ ਮਿਆਰੀਕਰਨ ਕਰ ਸਕਦੇ ਹੋ, ਤੁਸੀਂ ਸਭ ਕੁਝ ਦਾ ਮਿਆਰੀਕਰਨ ਕਰ ਸਕਦੇ ਹੋ। ਕ੍ਰਿਕਟ ਖੇਡਣ 'ਚ ਸਭ ਤੋਂ ਵੱਡੀ ਚੁਣੌਤੀ ਵਿਦੇਸ਼ਾਂ 'ਚ ਖੇਡਣਾ ਤੇ ਜਿੱਤ ਦਰਜ ਕਰਨਾ ਹੁੰਦਾ ਹੈ ਕਿਉਂਕਿ ਤੁਸੀਂ ਅ੍ਰਲਗ ਅਲਗ ਹਾਲਾਤਾਂ 'ਚ ਖੇਡਦੇ ਹੋ। ' 

ਉਨ੍ਹਾਂ ਨੇ ਕਿਹਾ  'ਮੇਰੀ ਨਿਜੀ ਰਾਏ ਹੈ ਕਿ ਕ੍ਰਿਕਟ ਦਾ ਮਜ਼ਾ ਅਲਗ ਅਲਗ ਹਾਲਾਤਾਂ 'ਚ ਖੇਡਣਾ ਹੈ। ਦੇਸ਼ ਤੋਂ ਦੇਸ਼ ਤੇ ਸ਼ਹਿਰ ਤੋਂ ਸ਼ਹਿਰ ਤਾਂ ਛੱਡੋ ਇਕ ਗਲੀ ਤੋਂ ਦੂਜੀ ਗਲੀ 'ਚ ਹਾਲਾਤ ਅਲਗ ਹੁੰਦੇ ਹਨ। ਇਸ ਲਈ ਮਿਆਰੀਕਰਨ ਨਹੀਂ ਕੀਤਾ ਜਾ ਸਕਦਾ ਹੈ। ਖਿਡਾਰੀਆਂ ਨੂੰ ਚੰਗਾ ਤੇ ਮਹਾਨ ਇਸ ਲਈ ਮੰਨਿਆ ਜਾਂਦਾ ਹੈ ਕਿ ਉਹ ਵਿਦੇਸ਼ਾਂ 'ਚ ਅਲਗ ਹਾਲਾਤਾਂ 'ਚ ਚੰਗਾ ਪ੍ਰਦਰਸ਼ਨ ਕਰਦੇ ਹਨ ।' 

ਅਜੇ ਭਾਰਤ 'ਚ ਐੱਸ. ਜੀ. ਇੰਗਲੈਂਡ ਤੇ ਵੈਸਟ ਇੰਡੀਜ਼ 'ਚ ਡਿਊਕਸ ਤੇ ਆਸਟ੍ਰੇਲੀਆ ਤੇ ਦੱਖਣ ਅਫਰੀਕਾ ਸਹਿਤ ਹੋਰ ਦੇਸ਼ਾਂ 'ਚ ਕੂਕਾਬੁਰਾ ਗੇਂਦ ਦੀ ਵਰਤੋਂ ਕੀਤਾ ਜਾਂਦੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਸਹਿਤ ਖਿਡਾਰੀਆਂ ਨੇ ਹਾਲ 'ਚ ਗੇਂਦ ਦੀ ਆਪਣੀ ਤਰਜੀਹ 'ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਲਾਲ ਰੰਗ ਦੀ ਡਿਊਕਸ ਦੀ ਵਕਾਲਤ ਕੀਤੀ ਸੀ। ਐੱਮ. ਸੀ. ਸੀ ਨੇ ਟੈਸਟ ਕ੍ਰਿਕਟ ਨੂੰ ਰੋਚਕ ਬਣਾਉਣ ਲਈ ਨੋਬਾਲ 'ਤੇ ਫ੍ਰੀ ਹਿੱਟ ਜਿਹੇ ਕੁਝ ਹੋਰ ਪ੍ਰਸਤਾਵ ਵੀ ਰੱਖੇ ਹਨ। ਗਵਾਸਕਰ ਨੇ ਕਿਹਾ ਕਿ ਘਰੇਲੂ ਤੇ ਵਿਦੇਸ਼ੀ ਹਾਲਾਤਾਂ 'ਚ ਖੇਡਣਾ ਟੈਸਟ ਕ੍ਰਿਕਟ ਦਾ ਸਾਰ ਹੈ।  

ਉਨ੍ਹਾਂ ਨੇ ਕਿਹਾ  'ਮੇਰੀ ਨਿਜੀ ਰਾਏ ਹੈ ਕਿ ਕ੍ਰਿਕੇਟ ਦਾ ਮਜਾ ਅਲਗ ਅਲਗ ਹਾਲਾਤਾਂ 'ਚ ਖੇਡਣਾ ਹੈ। ਦੇਸ਼ ਤੋਂ ਦੇਸ਼ ਤੇ ਸ਼ਹਿਰ ਤੋਂ ਸ਼ਹਿਰ ਤਾਂ ਛੱਡੋ ਇਕ ਗਲੀ ਤੋਂ ਦੂਜੀ ਗਲੀ 'ਚ ਹਾਲਾਤ ਭਿੰਨ ਹੁੰਦੀ ਹੈ। ਇਸ ਲਈ ਮਿਆਰੀਕਰਨ ਨਹੀਂ ਕੀਤਾ ਜਾ ਸਕਦਾ ਹੈ। ਖਿਡਾਰੀਆਂ ਨੂੰ ਚੰਗਾ ਤੇ ਮਹਾਨ ਇਸ ਲਈ ਮੰਨਿਆ ਜਾਂਦਾ ਹੈ ਕਿ ਉਹ ਵਿਦੇਸ਼ਾਂ 'ਚ ਅਲਗ ਹਾਲਾਤਾਂ 'ਚ ਚੰਗਾ ਪ੍ਰਦਰਸ਼ਨ ਕਰਦੇ ਹਨ ।'


Related News