ਕਿਉਂ ਟੀਮ ਇੰਡੀਆ ਦੀ ਹਾਰ ਨਾਲ ਵੀ ਨਹੀਂ ਹੋਵੇਗੀ ਗਾਵਸਕਰ ਨੂੰ ਚਿੰਤਾ!

02/07/2019 2:39:52 PM

ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਖਿਲਾਫ ਵਨ ਡੇ ਸੀਰੀਜ਼ 'ਚ ਜਿੱਤ ਹਾਸਲ ਕਰਨ ਦੇ ਬਾਅਦ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਅਜਿਹਾ ਹੀ ਜਲਵਾ ਟੀ-20 ਸੀਰੀਜ਼ 'ਚ ਵੀ ਦਿਖੇਗਾ ਪਰ ਫਟਾਫਟ ਕ੍ਰਿਕਟ ਦੇ ਇਸ ਫਾਰਮੈਟ ਦੇ ਪਹਿਲੇ ਹੀ ਮੁਕਾਬਲੇ 'ਚ ਭਾਰਤੀ ਟੀਮ ਚਾਰੇ ਖਾਨੇ ਚਿੱਤ ਹੋ ਗਈ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤ ਨੂੰ 80 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਜੇਕਰ ਭਾਰਤ ਹਾਰਦਾ ਹੈ ਤਾਂ ਹਾਰੇ ਪਰ ਇਸ ਸੀਰੀਜ਼ 'ਚ ਭਾਰਤ ਨੂੰ ਕੁਝ ਅਜਿਹੇ ਐੱਕਸਪੈਰੇਮੈਂਟ ਕਰ ਲੈਣੇ ਚਾਹੀਦੇ ਹਨ ਜੋ ਵਰਲਡ ਕੱਪ 'ਚ ਉਸ ਦੇ ਕੰਮ ਆ ਸਕਦੇ ਹਨ।

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਗਾਵਸਕਰ ਦਾ ਕਹਿਣਾ ਸੀ ਕਿ ਭਾਰਤ ਨੂੰ ਇਸ ਵੱਡੇ ਕ੍ਰਿਕਟ ਟੂਰਨਾਮੈਂਟ ਤੋਂ ਪਹਿਲਾਂ ਕੁਝ ਪ੍ਰਯੋਗ ਕਰਨੇ ਚਾਹੀਦੇ ਹਨ ਅਤੇ ਇਹ ਟੀ-20 ਸੀਰੀਜ਼ ਇਕ ਪਰਫੈਕਟ ਪਲੈਟਫਾਰਮ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਨੂੰ ਵਰਲਡ ਕੱਪ 'ਚ ਤਜਰਬੇਕਾਰ ਖਿਡਾਰੀਆਂ ਦੇ ਨਾਲ ਯੁਵਾ ਖਿਡਾਰੀਆਂ ਦੀ ਜ਼ਰੂਰ ਹੋਵੇਗੀ। ਇਹ ਟੀ-20 ਸੀਰੀਜ਼ ਇਕ ਅਜਿਹਾ ਪਲੈਟਫਾਰਮ ਹੈ ਜਿੱਥੇ ਵਿਜੇ ਸ਼ੰਕਰ ਜਿਹੇ ਯੁਵਾ ਖਿਡਾਰੀਆਂ ਨੂੰ ਆਜ਼ਮਾਇਆ ਜਾ ਸਕਦਾ ਹੈ। ਭਾਵੇਂ ਹੀ ਇਹ ਟੀ-20 ਸੀਰੀਜ਼ ਹੈ ਪਰ ਇਸ ਨਾਲ ਵੀ ਤੈਅ ਹੋ ਸਕਦਾ ਹੈ ਕਿ ਇਹ ਖਿਡਾਰੀ ਵਨ ਡੇ ਕ੍ਰਿਕਟ ਖੇਡਣ ਦੇ ਯੋਗ ਹਨ ਜਾਂ ਨਹੀਂ। ਟੀ-20 ਵਿਸ਼ਵ ਕੱਪ 'ਚ ਅਜੇ ਕਾਫੀ ਸਮਾਂ ਰਹਿੰਦਾ ਹੈ। ਟੀਮ ਦਾ ਫੋਕਸ ਇਸ ਸਮੇਂ ਵਰਲਡ ਕੱਪ 'ਤੇ ਹੈ ਅਤੇ ਇਹੋ ਹੋਣਾ ਚਾਹੀਦਾ ਹੈ।


Tarsem Singh

Content Editor

Related News