ਕੇਜਰੀਵਾਲ ਕੋਲ ਕਿਹੜਾ ਅਹੁਦਾ, ਉਸ ਕੋਲੋਂ ਕਿਉਂ ਨਹੀਂ ਖਾਲੀ ਕਰਵਾਉਂਦੇ ਕਪੂਰਥਲਾ ਹਾਊਸ: ਪਠਾਣਮਾਜਰਾ
Wednesday, Jan 28, 2026 - 02:54 PM (IST)
ਪਟਿਆਲਾ (ਵੈੱਬ ਡੈਸਕ)- ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਕੋਲੋਂ ਪੰਜਾਬ ਪੁਲਸ ਵੱਲੋਂ ਸਰਕਾਰੀ ਕੋਠੀ ਖਾਲੀ ਕਰਵਾਈ ਜਾ ਰਹੀ ਹੈ। ਪਠਾਣ ਮਾਜਰਾ ਨੂੰ ਵਿਧਾਇਕ ਵਜੋਂ ਪਟਿਆਲਾ 'ਚ ਇਕ ਸਰਕਾਰੀ ਕੋਠੀ ਅਲਾਟ ਕੀਤੀ ਗਈ ਸੀ।
ਪਠਾਣ ਮਾਜਰਾ ਨੂੰ ਪਟਿਆਲਾ ਦੀ ਅਦਾਲਤ ਨੇ ਜਬਰ-ਜ਼ਿਨਾਹ ਦੇ ਇਕ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਪਹਿਲਾਂ ਪੁਲਸ ਨੇ ਵਿਧਾਇਕ ਨੂੰ ਬੰਗਲਾ ਖਾਲੀ ਕਰਨ ਦੀ ਮੰਗ ਕਰਦੇ ਹੋਏ ਇਕ ਨੋਟਿਸ ਲਗਾਇਆ ਸੀ ਪਰ ਫਿਰ ਵੀ ਵਿਧਾਇਕ ਨੇ ਇਸ ਨੂੰ ਖਾਲੀ ਨਹੀਂ ਕੀਤਾ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੀ ਮਹਿਲਾ ਅਫ਼ਸਰ ਧਨਪ੍ਰੀਤ ਕੌਰ ਖ਼ਿਲਾਫ਼ ਜਲੰਧਰ ਦੀ ਅਦਾਲਤ ਵੱਲੋਂ ਜ਼ਮਾਨਤੀ ਵਾਰੰਟ ਜਾਰੀ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਰਕਾਰੀ ਕੋਠੀ ਖਾਲੀ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉੱਚ ਲੀਡਰਸ਼ਿਪ ਵਿਰੁੱਧ ਤਿੱਖੇ ਤੇਵਰ ਦਿਖਾਏ ਹਨ। ਵਿਧਾਇਕ ਪਠਾਣਮਾਜਰਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਪੁੱਛਿਆ, "ਜੇ ਘਰ ਖਾਲੀ ਕਰਵਾਉਣਾ ਹੀ ਹੈ ਤਾਂ ਸਾਬਕਾ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਰਣਜੋਤ ਸਿੰਘ ਹਡਾਨਾ ਦੀ 5 ਏਕੜ ਦੀ ਕੋਠੀ ਕਿਉਂ ਨਹੀਂ ਖਾਲੀ ਕਰਵਾਈ ਜਾ ਰਹੀ, ਜਿੱਥੇ ਰਾਜਨੀਤਿਕ ਗਤੀਵਿਧੀਆਂ ਚੱਲ ਰਹੀਆਂ ਹਨ? ਉਨ੍ਹਾਂ ਕਿਹਾ ਕਿ ਮੈਂ ਮੌਜੂਦਾ ਵਿਧਾਇਕ ਹਾਂ ਅਤੇ ਲੋਕਾਂ ਨੇ ਚੁਣ ਕੇ ਮੈਨੂੰ ਵਿਧਾਇਕ ਬਣਾਇਆ ਹੈ। ਮੌਜੂਦਾ ਵਿਧਾਇਕ ਦਾ ਘਰ ਖਾਲੀ ਨਹੀਂ ਕੀਤਾ ਜਾ ਸਕਦਾ ਪਰ ਮੇਰੀ ਹੀ ਕੋਠੀ ਕਿਉਂ ਖਾਲੀ ਕਰਵਾਈ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਹੜੇ ਅਹੁਦੇ 'ਤੇ ਹਨ ਕਿ ਉਹ ਦਿੱਲੀ ਵਿਖੇ ਕਪੂਰਥਲਾ ਹਾਊਸ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਸਰਕਾਰ 'ਤੇ ਡਿਕਟੇਟਰਸ਼ਿਪ (ਤਾਨਾਸ਼ਾਹੀ) ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਿਹੜਾ ਬੰਦਾ ਪੰਜਾਬ ਅਤੇ ਆਪਣੇ ਹਲਕੇ ਦੇ ਹੱਕ ਦੀ ਗੱਲ ਕਰਦਾ ਹੈ, ਉਹ ਇਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਆਮ ਆਦਮੀ ਪਾਰਟੀ ਤਾਨਾਸ਼ਾਹੀ 'ਤੇ ਉਤਰ ਆਈ ਹੈ।
ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੂੰ ਚਿਤਾਵਨੀ
ਵਿਧਾਇਕ ਨੇ ਸਖ਼ਤ ਲਹਿਜ਼ੇ 'ਚ ਕਿਹਾ ਕਿ ਰਾਜੇ-ਮਹਾਰਾਜੇ ਵੀ ਹਮੇਸ਼ਾ ਲਈ ਨਹੀਂ ਰਹੇ ਅਤੇ ਨਾ ਹੀ ਇਹ ਸਰਕਾਰ ਸਾਰੀ ਉਮਰ ਰਹਿਣੀ ਹੈ। ਉਨ੍ਹਾਂ ਚਿਤਾਵਨੀ ਦਿੰਦੇ ਕੇਜਰੀਵਾਲ ਨੂੰ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਇੰਨਾ ਸਾੜ ਨਹੀਂ ਕੱਢਣਾ ਚਾਹੀਦਾ ਅਤੇ ਉਹ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਜਾਂ ਸੁਪਰੀਮ ਕੋਰਟ ਤੱਕ ਵੀ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੀ ਰਿਹਾਇਸ਼ 'ਤੇ ED ਦੀ ਰੇਡ
ਪਾਰਟੀ ਨੂੰ ਦਿੱਤੀ ਚੁਣੌਤੀ
ਪਠਾਣ ਮਾਜਰਾ ਨੇ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਤੋਂ ਕੋਠੀ ਖਾਲੀ ਕਰਵਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ ਜਾਂ ਸਸਪੈਂਡ ਕੀਤਾ ਜਾਵੇ। ਉਨ੍ਹਾਂ ਅਨੁਸਾਰ ਜਦੋਂ ਉਨ੍ਹਾਂ ਦੀ ਵਿਧਾਇਕੀ ਚਲੀ ਜਾਵੇਗੀ, ਉਹ ਆਪਣੇ ਆਪ ਕੋਠੀ ਛੱਡ ਦੇਣਗੇ। ਉਨ੍ਹਾਂ ਯਾਦ ਕਰਵਾਇਆ ਕਿ ਪਾਰਟੀ ਨੇ ਉਨ੍ਹਾਂ ਦਾ ਸਰਵੇਖਣ ਕਰਵਾ ਕੇ ਖ਼ੁਦ ਉਨ੍ਹਾਂ ਨੂੰ ਟਿਕਟ ਦਿੱਤੀ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ! 26 ਦਿਨਾਂ ਬਾਅਦ ਤੋੜਿਆ ਦਮ
ਸਮਰਥਕਾਂ ਨੂੰ ਇਕੱਠੇ ਹੋਣ ਦੀ ਅਪੀਲ
ਆਪਣੇ ਪਰਿਵਾਰ ਦੀ ਮਦਦ ਅਤੇ ਸਰਕਾਰ ਦੇ ਵਿਰੋਧ ਲਈ ਉਨ੍ਹਾਂ ਨੇ ਸਾਰੇ ਭੈਣਾਂ-ਭਰਾਵਾਂ, ਸਰਪੰਚਾਂ, ਐੱਮ. ਸੀ. ਅਤੇ ਹੋਰ ਪਾਰਟੀਆਂ (ਅਕਾਲੀ ਦਲ, ਕਾਂਗਰਸ, ਬੀ. ਜੇ. ਪੀ.) ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਸਿਵਲ ਲਾਈਨ ਸਥਿਤ ਕੋਠੀ ਨੰਬਰ 9-ਸੀ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ਉਹ ਚੁੱਪ ਨਹੀਂ ਰਹਿਣਗੇ ਅਤੇ ਸਰਕਾਰ ਦੀਆਂ ਧੱਜੀਆਂ ਉਡਾਉਣਗੇ।
ਇਹ ਵੀ ਪੜ੍ਹੋ: ਜਲੰਧਰ ਦੇ ਰੈਣਕ ਬਾਜ਼ਾਰ 'ਚ ਪੈ ਗਈ ਹਫ਼ੜਾ-ਦਫ਼ੜੀ! ਚੱਲੇ ਇੱਟਾਂ-ਰੋੜੇ, ਹੈਰਾਨ ਕਰੇਗਾ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
