ਛੇਤਰੀ ਨੇ ਪਿਊਮਾ ਨਾਲ ਤਿੰਨ ਸਾਲ ਦਾ ਕਰਾਰ ਕੀਤਾ

Tuesday, Dec 10, 2019 - 02:04 PM (IST)

ਛੇਤਰੀ ਨੇ ਪਿਊਮਾ ਨਾਲ ਤਿੰਨ ਸਾਲ ਦਾ ਕਰਾਰ ਕੀਤਾ

ਬੈਂਗਲੁਰੂ— ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਮੰਗਲਵਾਰ ਨੂੰ ਪਿਊਮਾ ਦੇ ਨਾਲ ਤਿੰਨ ਸਾਲ ਦਾ ਕਰਾਰ ਕੀਤਾ। ਮੌਜੂਦਾ ਫੁੱਟਬਾਲਰਾਂ 'ਚ ਕ੍ਰਿਸਟੀਆਨੋ ਰੋਨਾਲਡੋ ਦੇ ਬਾਅਦ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਛੇਤਰੀ ਭਾਰਤੀ ਟੀਮ ਤੋਂ ਇਲਾਵਾ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) 'ਚ ਬੈਂਗਲੁਰੂ ਐੱਫ. ਸੀ. ਲਈ ਖੇਡਦੇ ਹਨ।

ਪਿਊਮਾ ਨੇ ਅੰਤੋਨੀਓ ਗ੍ਰੀਜਮੈਨ, ਰੋਮੇਲੂ ਲੁਕਾਕੂ, ਲੁਈ ਸੁਆਰੇਜ ਅਤੇ ਸਰਜੀਓ ਅਗੂਰੋ ਦੇ ਨਾਲ ਵੀ ਕਰਾਰ ਕੀਤਾ ਹੈ। ਭਾਰਤ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਛੇਤਰੀ ਨੂੰ 2011 'ਚ ਅਰਜੁਨ ਪੁਰਸਕਾਰ ਅਤੇ 2019 'ਚ ਪਦਮਸ਼੍ਰੀ ਮਿਲਿਆ। ਉਨ੍ਹਾਂ ਕਿਹਾ, ''ਪਿਊਮਾ ਪਰਿਵਾਰ ਨਾਲ ਜੁੜ ਕੇ ਮੈਂ ਬਹੁਤ ਖੁਸ਼ ਹਾਂ। ਸਾਡੇ ਦੋਹਾਂ ਦਾ ਟੀਚਾ ਦੇਸ਼ 'ਚ ਫੁੱਟਬਾਲ ਦਾ ਵਿਕਾਸ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਫੁੱਟਬਾਲ ਦਾ ਨਵਾਂ ਅਧਿਆਏ ਲਿਖਾਂਗੇ।''


author

Tarsem Singh

Content Editor

Related News