SummerSlam ''ਚ ਭਿੜ ਸਕਦੇ ਨੇ WWE ਦੇ ਦਿੱਗਜ ਬ੍ਰਾਕ ਲੈਸਨਰ ਤੇ ਰੋਮਨ ਰੇਂਜ਼

Friday, Jun 23, 2017 - 04:38 PM (IST)

ਨਵੀਂ ਦਿੱਲੀ— ਡਬਲਯੂ. ਡਬਲਯੂ. ਈ. ਦੇ ਦਿੱਗਜ ਰੋਮਨ ਰੇਂਜ਼ ਬਨਾਮ ਬ੍ਰਾਕ ਲੈਸਨਰ ਵਿਚਾਲੇ ਸਮਰ ਸਲੇਮ 'ਚ ਮੁਕਾਬਲਾ ਹੋ ਸਕਦਾ ਹੈ। ਕੇਜ਼ਸਾਈਡ ਸੀਟਸ ਮੁਤਾਬਕ ਡਬਲਯੂ. ਡਬਲਯੂ. ਈ. ਸ਼ਾਇਦ ਰੋਮਨ ਰੇਂਜ਼ ਅਤੇ ਬ੍ਰਾਕ ਲੈਸਨਰ ਵਿਚਾਲੇ ਸਮਰਸਲੇਮ 'ਚ ਯੂਨੀਵਰਸਰਲ ਚੈਂਪੀਅਨਸ਼ਿਪ ਲਈ ਮੈਚ ਰੱਖ ਸਕਦੀ ਹੈ, ਜਿਸ ਨਾਲ ਉਨ੍ਹਾਂ ਦੀ ਟੀ. ਵੀ. ਰੇਟਿੰਗਜ਼ 'ਚ ਇਜ਼ਾਫਾ ਹੋਵੇਗਾ।
ਇਸ ਤੋਂ ਪਹਿਲਾ ਰੈਸਲਮੇਨੀਆ 34 ਲਈ ਪਲਾਨ ਬਣਾਇਆ ਗਿਆ ਹੈ ਕਿ ਰੋਮਨ ਰੇਂਜ਼ ਗ੍ਰੇਟ ਸਟੇਜ 'ਤੇ ਬ੍ਰਾਕ ਲੈਸਨਰ ਨੂੰ ਮਾਤ ਦੇ ਕੇ ਯੂਨੀਵਰਸਲ ਚੈਂਪੀਅਨ ਬਣ ਜਾਵੇਗਾ। ਕਿਉਂਕਿ ਰੋਮਨ ਰੇਂਜ਼ ਨੇ ਇਸ ਹਫਤੇ ਦੀ ਰਾਅ 'ਚ ਐਲਾਨ ਕੀਤਾ ਸੀ ਕਿ ਉਹ ਸਮਰਸਲੇਮ 'ਚ ਚੈਂਪੀਅਨਸ਼ਿਪ ਲਈ ਨੰਬਰ ਇਕ ਮੁਕਾਬਲੇਬਾਜ਼ ਹੋਵੇਗਾ।
ਪਿਛਲੇ ਹਫਤਿਆਂ 'ਚ ਰਾਅ ਦੀ ਰੇਟਿੰਗਜ਼ ਹੇਠਾ ਵੱਲ ਨੂੰ ਜਾ ਰਹੀ ਹੈ, 12 ਜੂਨ ਨੂੰ ਹੋਏ ਰਾਅ ਦੇ ਐਪੀਸੋਡ ਨੂੰ ਐਨ. ਬੀ. ਏ. ਫਾਈਨਲਜ਼ ਕਾਰਨ ਰੇਟਿੰਗਜ਼ 'ਚ ਭਾਰੀ ਨੁਕਸਾਨ ਭਰਨਾ ਪਿਆ। ਉਥੇ ਹੀ ਸਮੈਕ ਡਾਊਨ ਦੀ ਰੇਟਿੰਗਜ਼ ਵੀ ਵਾਰ -ਵਾਰ ਹੇਠਾ ਨੂੰ ਜਾ ਰਹੀ ਹੈ। 
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਡਬਲਯੂ. ਡਬਲਯੂ. ਈ. ਹੁਣ ਆਉਣ ਵਾਲੇ ਸਮੇਂ 'ਚ ਯੂਨੀਵਰਸਲ ਚੈਂਪੀਅਨਸ਼ਿਪ ਨੂੰ ਮੰਡੇ ਨਾਈਡ ਹਮੇਸ਼ਾ ਰੱਖਣ ਵਾਲੀ ਹੈ। ਉਮੀਦ ਹੈ ਕਿ ਰੈਸਲਮੇਨੀਆ 34 'ਚ ਰੋਮਨ ਰੇਂਜ਼ ਵਲੋਂ ਬ੍ਰਾਕ ਨੂੰ ਯੂਨੀਵਰਸਲ ਚੈਂਪੀਅਨਸ਼ਿਪ 'ਚ ਹਰਾਉਣ ਤੋਂ ਬਾਅਦ ਇਹ ਬੇਲਟ ਰਾਅ 'ਚ ਫਿਰ ਤੋਂ ਦਸਤਕ ਦੇਵੇਗੀ। 
ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾ ਯੁਨੀਵਰਸਲ ਚੈਂਪੀਅਨਸ਼ਿਪ ਨੂੰ ਫਿਨ ਬੈਲਰ ਨੇ ਜਿੱਤਿਆ ਸੀ। ਉਸ ਤੋਂ ਬਾਅਦ ਅਗਲੀ ਰਾਤ ਉਸ ਦੇ ਸੱਟ ਲੱਗਣ ਕਾਰਨ ਉਸ ਨੇ ਆਪਣਾ ਖਿਤਾਬ ਵਾਪਸ ਕਰ ਦਿੱਤਾ, ਜਿਸ ਤੋਂ ਬਾਅਦ ਇਸ ਖਿਤਾਬ ਨੂੰ ਫੇਟਲ 4 ਮੈਚਾਂ 'ਚ ਟ੍ਰਿਪਲ ਐੱਚ ਦੀ ਸਹਾਇਤਾ ਨਾਲ ਕੇਵਿਨ ਓਵੰਸ ਨੇ ਜਿੱਤਿਆ ਅਤੇ ਲੰਬੇ ਸਮੇਂ ਤੱਕ ਆਪਣੇ ਕੋਲ ਰੱਖਿਆ ਪਰ ਗੋਲਡਬਰਗ ਨੇ ਫਾਸਟਲੇਨ 'ਚ ਲਗਭਗ 22 ਸੈਕੰਡ 'ਚ ਉਸ ਨੂੰ ਹਰਾ ਕੇ ਯੂਨੀਵਰਸਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ, ਜਦਕਿ ਰੈਸਲਮੇਨੀਆ 33 'ਚ ਬ੍ਰਾਕ ਲੈਸਨਰ ਨੇ ਗੋਲਡਬਰਗ ਨੂੰ ਇਕ ਰੋਮਾਂਚਕ ਮੈਚ 'ਚ ਹਰਾ ਕੇ ਟਾਈਟਲ ਜਿੱਤਿਆ ਸੀ।
ਹੁਣ ਬ੍ਰਾਕ ਲੈਸਨਰ ਚੈਂਪੀਅਨ ਦੇ ਤੌਰ 'ਤੇ ਡਬਲਯੂ. ਡਬਲਯੂ. ਈ. ਦੇ ਪਾਰਟ ਟਾਈਮ ਰੈਸਲਰ ਹਨ। ਰੋਮਨ ਰੇਂਜ਼ ਅਤੇ ਬ੍ਰਾਕ ਦਾ ਮੈਚ ਟਾਈਟਲ ਲਈ ਰੈਸਲਮੇਨੀਆ 31 'ਚ ਹੋਇਆ ਸੀ ਪਰ ਉਸ ਸਮੇਂ ਸੈਥ ਰਾਲਿਸ ਨੇ ਮਨੀ ਇਨ ਦਿ ਬੈਕ ਕੈਸ਼ ਕਰਵਾ ਕੇ ਟਾਈਟਲ ਆਪਣੇ ਨਾਂ ਕੀਤਾ ਸੀ। 
ਖੈਰ ਬ੍ਰਾਕ ਲੈਸਨਰ ਨੂੰ ਹੁਣ ਡਬਲਯੂ. ਡਬਲਯੂ. ਈ. ਯੂਨੀਵਰਸਲ ਚੈਂਪੀਅਨਸ਼ਿਪ ਨੂੰ ਗ੍ਰੇਟ ਬਾਲਸ ਆਫ ਫਾਇਰ ਪੀ. ਪੀ. ਵੀ. 'ਚ ਸਮੋਆ ਜੋਅ ਦੇ ਖਿਲਾਫ ਡਿਫੇਂਡ ਕਰਨਾ ਹੈ। ਉਮੀਦ ਹੈ ਕਿ ਬ੍ਰਾਕ ਲੈਸਨਰ ਸਮੋਆ ਜੋਅ ਦੀ ਹਾਲਤ ਖਰਾਬ ਕਰਨ ਵਾਲਾ ਹੈ। ਉਥੇ ਹੀ ਉਸ ਰਾਤ ਨੂੰ ਰੋਮਨ ਰੇਂਜ਼ ਵੀ ਬ੍ਰਾਨ ਸਟ੍ਰੋਮੈਨ ਖਿਲਾਫ ਐਂਬੁਲੈਂਸ ਮੈਚ ਲੜਨ ਵਾਲਾ ਹੈ। ਗ੍ਰੇਟ ਬਾਲਸ ਆਫ ਫਾਇਰ ਪੀ. ਪੀ. ਵੀ. 9 ਜੁਲਾਈ ਨੂੰ ਟੇਕਸ ਡੈਲਾਸ 'ਚ ਹੋਵੇਗਾ।

 


Related News