ਨਾਗਲ ਹੈਮਬਰਗ ਓਪਨ ਦੇ ਮੁੱਖ ਡਰਾਅ ''ਚ, ਗਾਸਕੇਟ ਨਾਲ ਹੋਵੇਗਾ ਸਾਹਮਣਾ

Monday, Jul 22, 2019 - 09:53 AM (IST)

ਨਾਗਲ ਹੈਮਬਰਗ ਓਪਨ ਦੇ ਮੁੱਖ ਡਰਾਅ ''ਚ, ਗਾਸਕੇਟ ਨਾਲ ਹੋਵੇਗਾ ਸਾਹਮਣਾ

ਹੈਮਬਰਗ— ਭਾਰਤ ਦੇ ਯੁਵਾ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਐਤਵਾਰ ਨੂੰ ਹੈਮਬਰਗ ਯੂਰਪੀ ਓਪਨ ਲਈ ਕੁਆਲੀਫਾਈ ਕੀਤਾ ਅਤੇ ਇਸ ਤਰ੍ਹਾਂ ਨਾਲ ਪਹਿਲੀ ਵਾਰ ਏ.ਟੀ.ਪੀ. 500 ਟੂਰਨਾਮੈਂਟ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਇਸ 21 ਸਾਲਾ ਖਿਡਾਰੀ ਨੇ ਕਲੇਅਕੋਰਟ ਪ੍ਰਤੀਯੋਗਿਤਾ ਦੇ ਕਵਾਲੀਫਾਈਂਗ ਦੇ ਦੂਜੇ ਅਤੇ ਅੰਤਿਮ ਦੌਰ 'ਚ ਦੁਨੀਆ ਦੇ 128ਵੇਂ ਨੰਬਰ ਦੇ ਖਿਡਾਰੀ ਅਤੇ ਤੀਜਾ ਦਰਜਾ ਪ੍ਰਾਪਤ ਸਪੇਨ ਦੇ ਅਲੇਜਾਂਦਰੋ ਡੇਵੀਡੋਵਿਚ ਫੋਕਿਨਾ 6-4, 7-5 ਨਾਲ ਹਰਾ ਕੇ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ। 
PunjabKesari
ਪਹਿਲੇ ਦੌਰ 'ਚ ਉਨ੍ਹਾਂ ਦਾ ਮੁਕਾਬਲਾ ਰਿਚਰਡ ਗਾਸਕੇਟ ਨਾਲ ਹੋਵੇਗਾ ਜੋ ਕਦੀ ਚੋਟੀ ਦੇ 10 'ਚ ਰਹਿ ਚੁੱਕੇ ਸਨ। ਗਾਸਕੇਟ ਨੇ ਏ.ਟੀ.ਪੀ. ਟੂਰ 'ਚ 15 ਸਿੰਗਲ ਖਿਤਾਬ ਜਿੱਤੇ ਹਨ। ਇਸ ਤੋਂ ਪਹਿਲਾਂ 205ਵੀਂ ਰੈਂਕਿੰਗ ਦੇ ਨਾਗਲ ਨੇ ਏ.ਟੀ.ਪੀ. ਟਾਟਾ ਓਪਨ ਮਹਾਰਾਸ਼ਟਰ 2018 'ਚ ਕੁਆਲੀਫਾਇਰ ਦੇ ਤੌਰ 'ਤੇ ਮੁੱਖ ਤੌਰ 'ਚ ਜਗ੍ਹਾ ਬਣਾਈ ਸੀ। ਏ.ਟੀ.ਪੀ. 500 ਨੂੰ ਗ੍ਰੈਂਡਸਲੈਮ ਅਤੇ ਏ.ਟੀ.ਪੀ. ਮਾਸਟਰਸ ਸੀਰੀਜ਼ ਦੇ ਬਾਅਦ ਤੀਜੀ ਵੱਡੀ ਪ੍ਰਤੀਯੋਗਿਤਾ ਮੰਨਿਆ ਜਾਂਦਾ ਹੈ।


author

Tarsem Singh

Content Editor

Related News