ਸੁਮਿਤ ਨਾਗਲ ਆਸਟ੍ਰੇਲੀਅਨ ਓਪਨ ਦੇ ਮੁੱਖ ਡਰਾਅ ਵਿੱਚ ਪਹੁੰਚਣ ਤੋਂ ਇੱਕ ਜਿੱਤ ਦੂਰ

Thursday, Jan 11, 2024 - 05:49 PM (IST)

ਮੈਲਬੋਰਨ, (ਭਾਸ਼ਾ)- ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਵੀਰਵਾਰ ਨੂੰ ਇੱਥੇ ਆਸਟਰੇਲੀਅਨ ਓਪਨ ਦੇ ਕੁਆਲੀਫਾਇੰਗ ਟੂਰਨਾਮੈਂਟ ਦੇ ਫਾਈਨਲ ਰਾਉਂਡ ਵਿੱਚ ਪ੍ਰਵੇਸ਼ ਕਰ ਲਿਆ, ਜਿਸ ਨਾਲ ਉਹ ਇਸ ਗ੍ਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਪਹੁੰਚਣ ਤੋਂ ਇੱਕ ਜਿੱਤ ਦੂਰ ਹੈ। ਦੂਜੇ ਕੁਆਲੀਫਾਇੰਗ ਮੈਚ ਵਿੱਚ ਨਾਗਲ ਨੇ ਆਸਟਰੇਲੀਆ ਦੇ ਵਾਈਲਡ ਕਾਰਡ ਖਿਡਾਰੀ ਐਡਵਰਡ ਵਿੰਟਰ ਨੂੰ ਇੱਕ ਘੰਟੇ ਚਾਰ ਮਿੰਟ ਵਿੱਚ 6-3, 6-2 ਨਾਲ ਹਰਾਇਆ। 

ਇਹ ਵੀ ਪੜ੍ਹੋ : IND vs AFG T20 Series : ਰੋਹਿਤ ਸ਼ਰਮਾ ਤੋੜ ਸਕਦੇ ਹਨ ਮਹਿੰਦਰ ਸਿੰਘ ਧੋਨੀ ਦਾ ਇਹ ਵੱਡਾ ਰਿਕਾਰਡ

ਹੁਣ ਸੀਜ਼ਨ ਦੇ ਸ਼ੁਰੂਆਤੀ ਗ੍ਰੈਂਡ ਸਲੈਮ 'ਚ ਜਗ੍ਹਾ ਬਣਾਉਣ ਲਈ 26 ਸਾਲਾ ਭਾਰਤੀ ਖਿਡਾਰੀ ਸ਼ੁੱਕਰਵਾਰ ਨੂੰ ਅੰਤਿਮ ਦੌਰ 'ਚ ਸਲੋਵਾਕੀਆ ਦੇ ਐਲੇਕਸ ਮੋਲਕੋਨ ਨਾਲ ਭਿੜੇਗਾ। ਸਿੰਗਲਜ਼ ਵਿਸ਼ਵ ਦਰਜਾਬੰਦੀ ਵਿੱਚ 139ਵੇਂ ਸਥਾਨ ’ਤੇ ਕਾਬਜ਼ ਨਾਗਲ ਜੇਕਰ ਸ਼ੁੱਕਰਵਾਰ ਨੂੰ ਜਿੱਤਦਾ ਹੈ, ਤਾਂ ਉਹ 2021 ਤੋਂ ਬਾਅਦ ਪਹਿਲੀ ਵਾਰ ਅਤੇ ਕੁੱਲ ਮਿਲਾ ਕੇ ਚੌਥੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਮੁੱਖ ਡਰਾਅ ਵਿੱਚ ਪ੍ਰਵੇਸ਼ ਕਰੇਗਾ। ਉਹ 2019 ਅਤੇ 2020 ਵਿੱਚ ਯੂ. ਐਸ. ਓਪਨ ਅਤੇ 2021 ਵਿੱਚ ਆਸਟ੍ਰੇਲੀਅਨ ਓਪਨ ਦੇ ਮੁੱਖ ਡਰਾਅ ਵਿੱਚ ਪਹੁੰਚਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News