ਚੈਲੇਂਜਰ ਟੂਰਨਾਮੈਂਟ ਦੇ ਸੈਮੀਫਾਈਨਲ ''ਚ ਪੁੱਜੇ ਭਾਰਤ ਦੇ ਸੁਮਿਲ ਨਾਗਲ

09/14/2019 5:10:00 PM

ਸਪੋਰਟਸ ਡੈਸਕ— ਛੇਵਾਂ ਦਰਜਾ ਪ੍ਰਾਪਤ ਭਾਰਤ ਦੇ ਸੁਮਿਤ ਨਾਗਲ ਨੇ ਆਪਣੀ ਸ਼ਾਨਦਾਰ ਫ਼ਾਰਮ ਨੂੰ ਬਰਕਰਾਰ ਰੱਖਦੇ ਹੋਏ ਬੋਸਨਿਆ ਅਤੇ ਹੇਰਜੇਗੋਵਿਨਾ ਦੇ ਬਾਂਜਾ ਲੁਕਾ 'ਚ ਚੱਲ ਰਹੇ 48,600 ਯੂਰੋ ਦੀ ਈਨਾਮੀ ਰਾਸ਼ੀ ਵਾਲੇ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਯੂ. ਐੱਸ ਓਪਨ-2019 'ਚ ਸਵਿਸ ਮਾਸਟਰ ਰੋਜਰ ਫੇਡਰਰ ਖਿਲਾਫ ਬਿਹਤਰੀਨ ਪ੍ਰਦਰਸ਼ਨ ਵਿਖਾਉਣ ਵਾਲੇ ਨਾਗਲ ਨੇ ਕੁਆਟਰ ਫਾਈਨਲ ਮੈਚ 'ਚ ਚੌਥੇ ਦਰਜੇ ਅਰਜੇਂਟੀਨਾ ਦੇ ਫੇਡੇਰਿਕੋ ਕੋਰੀਆ ਨੂੰ ਲਗਾਤਾਰ ਸੈੱਟਾਂ 'ਚ 6-2,7-5 ਨਾਲ ਹਾਰ ਦਿੱਤੀ।PunjabKesari
ਨਾਗਲ ਨੇ ਕੋਰੀਆ ਖਿਲਾਫ ਨੌਂ ਬ੍ਰੇਕ ਅੰਕਾਂ 'ਚੋਂ ਪੰਜ ਜਿੱਤੇ ਜਦ ਕਿ ਵਿਰੋਧੀ ਖਿਡਾਰੀ ਨੇ ਪੰਜ 'ਚੋਂ ਦੋ ਬ੍ਰੇਕ ਅੰਕ ਜਿੱਤੇ। ਹਰੀਆਣੇ ਦੇ ਝੱਜਰ ਦੇ ਰਹਿਣ ਵਾਲੇ ਨਾਗਲ ਹੁਣ ਸੈਮੀਫਾਈਨਲ 'ਚ ਪੰਜਵਾਂ ਦਰਜਾ ਪ੍ਰ੍ਰਾਪਤ ਸਲੋਵਾਕੀਆ ਦੇ ਫਿਲੀਪ ਹੋਰਾਂਸਕੀ ਖਿਲਾਫ ਖੇਡਣ ਉਤਰਣਗੇ।


Related News