ਨਾਗਲ ਬਾਂਜਾ ਲੁਕਾ ਚੈਲੰਜਰ ਖਿਤਾਬ ਤੋਂ ਖੁੰਝੇ

Monday, Sep 16, 2019 - 02:14 PM (IST)

ਨਾਗਲ ਬਾਂਜਾ ਲੁਕਾ ਚੈਲੰਜਰ ਖਿਤਾਬ ਤੋਂ ਖੁੰਝੇ

ਨਵੀਂ ਦਿੱਲੀ— ਛੇਵਾਂ ਦਰਜਾ ਭਾਰਤ ਦੇ ਸੁਮਿਤ ਨਾਗਲ ਬੋਸਨੀਆ ਅਤੇ ਹਰਜੇਗੋਵਿਨਾ ਦੇ ਬਾਂਜਾ ਲੁਕਾ 'ਚ ਚਲ ਰਹੇ 48,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਹਾਲੈਂਡ ਦੇ ਤਾਲੋਨ ਗ੍ਰਿਕਸਪੁਅਰ ਤੋਂ ਹਰਾ ਕੇ ਖਿਤਾਬ ਤੋਂ ਖੁੰਝੇ ਗਏ। ਨਾਗਲ ਨੇ ਟੂਰਨਾਮੈਂਟ 'ਚ ਸ਼ੁਰੂਆਤ ਤੋਂ ਵਧੀਆ ਪ੍ਰਦਰਸ਼ਨ ਦਿਖਾਇਆ ਪਰ ਐਤਵਾਰ ਨੂੰ ਹੋਏ ਪੁਰਸ਼ ਸਿੰਗਲ ਦੇ ਫਾਈਨਲ 'ਚ ਉਨ੍ਹਾਂ ਨੂੰ ਵਿਰੋਧੀ ਖਿਡਾਰੀ ਦੇ ਹੱਥੋਂ 91 ਮਿੰਟ ਤਕ ਚਲੇ ਮੁਕਾਬਲੇ 'ਚ ਲਗਾਤਾਰ ਸੈਟਾਂ 'ਚ 2-6, 3-6 ਨਾਲ ਹਾਰ ਝਲਣੀ ਪੈ ਗਈ। ਹਰਿਆਣਾ ਦੇ ਝੱਝਰ ਦੇ ਵਸਨੀਕ 21 ਸਾਲਾ ਨਾਗਲ ਫਿਲਹਾਲ ਵਿਸ਼ਵ 'ਚ 174ਵੀਂ ਰੈਂਕਿੰਗ 'ਤੇ ਹਨ। ਉਨ੍ਹਾਂ ਨੇ ਫਾਈਨਲ ਮੈਚ 'ਚ 21 'ਚੋਂ 16 ਬ੍ਰੇਕ ਪੁਆਇੰਟ ਬਚਾਏ ਪਰ ਪੰਜ 'ਚੋਂ ਸਿਰਫ ਇਕ ਮੌਕੇ 'ਤੇ ਹੀ ਤਾਤੋਨ ਦੀ ਸਰਵਿਸ ਤੋੜ ਸਕੇ। ਜਦਕਿ ਵਿਸ਼ਵ 'ਚ ਉਨ੍ਹਾਂ ਤੋਂ ਹੇਠਲੀ ਰੈਂਰਿੰਗ ਦੇ ਹਾਲੈਂਡ ਦੇ ਖਿਡਾਰੀ ਨੇ ਪੰਜ 'ਚੋਂ ਚਾਰ ਵਾਰ ਆਪਣੇ ਬ੍ਰੇਕ ਅੰਕ ਬਚਾਏ ਅਤੇ 21 'ਚੋਂ ਪੰਜ ਬ੍ਰੇਕ ਅੰਕਾਂ ਦਾ ਲਾਹਾ ਲਿਆ।

PunjabKesari

ਆਪਣੇ ਕਰੀਅਰ ਦੇ ਪਹਿਲੇ ਗ੍ਰੈਂਡ ਸਲੈਮ ਯੂ. ਐੱਸ. ਓਪਨ -2019 ਦੇ ਫਾਈਨਲ 'ਚ ਪਹੁੰਚੇ ਨਾਗਲ ਨੇ ਸਵਿਸ ਮਾਸਟਰ ਰੋਜਰ ਫੈਡਰਰ ਦੇ ਖਿਲਾਫ ਮੈਚ ਦੇ ਪਹਿਲੇ ਸੈੱਟ ਨੂੰ ਜਿੱਤ ਕੇ ਸੁਰਖੀਆਂ ਬਟੋਰੀਆਂ ਸਨ। ਪਰ ਆਪਣੇ ਤੋਂ ਹੇਠਲੀ ਰੈਂਕਿੰਗ ਦੇ ਖਿਡਾਰੀ ਖਿਲਾਫ ਉਹ ਤਿੰਨ ਡਬਲ ਫਾਲਟ ਕਰ ਬੈਠੇ ਅਤੇ ਸਿਰਫ 56 ਅੰਕ ਹੀ ਜਿੱਤੇ। ਤਾਲੋਨ ਨੇ ਮੈਚ 'ਚ ਐੱਸ.ਐੱਸ. ਲਗਾਇਆ ਅਤੇ ਇਕ ਡਬਲ ਫਾਲਟ ਵੀ ਕੀਤਾ। ਉਨ੍ਹਾਂ ਨੇ ਕੁਲ 74 ਅੰਕ ਜਿੱਤੇ। ਦੋਹਾਂ ਖਿਡਾਰੀਆਂ ਨੇ ਪਹਿਲੀ ਸਰਵਿਸ 'ਤੇ 60 ਫੀਸਦੀ ਅੰਕ ਲਏ। ਨਾਗਲ ਨੇ ਪਹਿਲੀ ਸਰਵਿਸ 'ਤੇ 14 ਅੰਕ ਅਤੇ ਦੂਜੀ ਸਰਵਿਸ 'ਤੇ 16 ਅੰਕ ਜਿੱਤੇ। ਭਾਰਤੀ ਟੈਨਿਸ ਖਿਡਾਰੀ ਨੂੰ ਫਾਈਨਲ 'ਚ ਪਹੁੰਚਣ ਦੀ ਬਦੌਲਤ 48 ਏ.ਟੀ.ਪੀ. ਅੰਕ ਅਤੇ 3,650 ਯੂਰੋ ਦੀ ਇਨਾਮੀ ਰਾਸ਼ੀ ਮਿਲੀ ਜਦਕਿ ਤਾਲੋਨ ਨੂੰ 6,190 ਯੂਰੋ ਦੀ ਇਨਾਮੀ ਰਾਸ਼ੀ ਅਤੇ 80 ਏ.ਟੀ.ਪੀ. ਅੰਕ ਪ੍ਰਾਪਤ ਹੋਏ ਹਨ। ਤਾਲੋਨ ਨੇ ਆਪਣੇ ਕਰੀਅਰ ਦਾ ਪਹਿਲਾ ਏ.ਟੀ.ਪੀ. ਚੈਲੰਜਰ ਬੈਂਗਲੁਰੂ 'ਚ ਸਾਲ  2017 'ਚ ਜਿੱਤਿਆ ਸੀ।


author

Tarsem Singh

Content Editor

Related News