ਪੈਰਾਲੰਪਿਕ ''ਚ ਗੋਲਡ ਜਿੱਤਣ ਵਾਲੀ ਅਵਨੀ ਤੇ ਸੁਮਿਤ ਨੂੰ ਇੰਡੀਗੋ ਨੇ ਦਿੱਤਾ ਤੋਹਫ਼ਾ, ਕੀਤਾ ਇਹ ਵੱਡਾ ਐਲਾਨ

Wednesday, Sep 01, 2021 - 10:42 AM (IST)

ਪੈਰਾਲੰਪਿਕ ''ਚ ਗੋਲਡ ਜਿੱਤਣ ਵਾਲੀ ਅਵਨੀ ਤੇ ਸੁਮਿਤ ਨੂੰ ਇੰਡੀਗੋ ਨੇ ਦਿੱਤਾ ਤੋਹਫ਼ਾ, ਕੀਤਾ ਇਹ ਵੱਡਾ ਐਲਾਨ

ਨਵੀਂ ਦਿੱਲੀ- ਟੋਕੀਓ ਪੈਰਾਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲੇ ਸੁਮਿਤ ਅੰਤਿਲ ਤੇ ਅਵਨੀ ਲੇਖਰਾ ਨੂੰ ਇੰਡੀਗੋ ਇਕ ਸਾਲ ਤਕ ਮੁਫ਼ਤ ਹਵਾਈ ਟਿਕਟ ਦੇਵੇਗਾ। ਏਅਰਲਾਈਨ ਨੇ ਇਕ ਬਿਆਨ 'ਚ ਕਿਹਾ, " ਟੋਕੀਓ ਪੈਰਾਲੰਪਿਕ 'ਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫ਼ਲ (ਸਟੈਂਡਿੰਗ) ਪ੍ਰਤੀਯੋਗਿਤਾ 'ਚ ਸੋਨ ਤਮਗ਼ਾ ਜਿੱਤਣ ਵਾਲੀ ਅਵਨੀ ਲੇਖਰਾ ਨੂੰ ਸਨਮਾਨਤ ਕਰਨ ਲਈ ਇਹ ਫ਼ੈਸਲਾ ਕੀਤਾ ਹੈ। "
ਇਹ ਵੀ ਪੜ੍ਹੋ  :UP ਯੋਧਾ ਨੇ ਨਰਵਾਲ ਨੂੰ ਪ੍ਰੋ ਕਬੱਡੀ ਲੀਗ 'ਚ ਰਿਕਾਰਡ 1.65 ਕਰੋੜ ਰੁਪਏ 'ਚ ਖਰੀਦਿਆ

ਦੂਜੇ ਪਾਸੇ ਸੁਮਿਤ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ 'ਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗ਼ਾ ਜਿੱਤਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਦੋਵੇਂ ਖਿਡਾਰੀ ਇਕ ਸਤੰਬਰ ਤੋਂ ਅਗਲੇ ਸਾਲ 31 ਅਗਸਤ ਤਕ ਇੰਡੀਗੋ ਦੇ ਘਰੇਲੂ ਤੇ ਕੌਮਾਂਤਰੀ ਮਾਰਗ 'ਤੇ ਜਿੰਨੀ ਵਾਰ ਚਾਹੁਣ ਮੁਫ਼ਤ ਯਾਤਰਾ ਕਰ ਸਕਣਗੇ। ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਨੰਜਯ ਦੱਤਾ ਨੇ ਕਿਹਾ ਕਿ ਅਵਨੀ ਤੇ ਸੁਮਿਤ 'ਤੇ ਮਾਣ ਹੈ ਜਿਨ੍ਹਾਂ ਨੇ ਦ੍ਰਿੜ੍ਹਤਾ ਤੇ ਹੌਸਲੇ ਦੀ ਬਾਨਗੀ ਪੇਸ਼ ਕੀਤੀ ਹੈ ਜੋ ਆਸਾਨ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News