ਸਾਰਿਆਂ ਦੇ ਯੋਗਦਾਨ ਕਾਰਣ ਸਫਲ ਰਿਹਾ : ਰਹਾਨੇ
Wednesday, Jan 20, 2021 - 01:14 AM (IST)
ਬ੍ਰਿਸਬੇਨ- ਵਿਰੋਧੀ ਹਾਲਾਤ ਵਿਚ ਵਿਦੇਸ਼ੀ ਧਰਤੀ ’ਤੇ ਭਾਰਤ ਨੂੰ ਟੈਸਟ ਲੜੀ ਦੀ ਸਭ ਤੋਂ ਯਾਦਗਾਰ ਜਿੱਤ ਦਿਵਾਉਣ ਵਾਲੇ ਅਜਿੰਕਯ ਰਹਾਨੇ ਨੇ ਕਿਹਾ ਕਿ ਸਾਰੇ ਖਿਡਾਰੀਆਂ ਦੇ ਯੋਗਦਾਨ ਦੇ ਕਾਰਣ ਉਹ ਕਪਤਾਨ ਦੇ ਤੌਰ ’ਤੇ ਸਫਲ ਰਿਹਾ। ਰਹਾਨੇ ਨੇ ਟੀਮ ਇੰਡੀਆ ਦੀ ਕਮਾਨ ਤਦ ਸੰਭਾਲੀ ਜਦੋਂ ਐਡੀਲੇਡ ਟੈਸਟ ਵਿਚ ਟੀਮ ਨੂੰ 3 ਦਿਨਾਂ ਦੇ ਅੰਦਰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਨਿਯਮਤ ਕਪਤਾਨ ਵਿਰਾਟ ਕੋਹਲੀ ਲੜੀ ਦੇ ਪਹਿਲੇ ਟੈਸਟ ਮੈਚ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਣ ਭਾਰਤ ਪਰਤ ਆਇਆ। ਰਹਾਨੇ ਤੇ ਕੋਹਲੀ ਦਾ ਅਕਸ ਇਕ-ਦੂਜੇ ਤੋਂ ਕਾਫੀ ਵੱਖਰਾ ਹੈ ਪਰ ਸ਼ਾਂਤ ਰਹਿਣ ਵਾਲੇ ਰਹਾਨੇ ਨੇ ਸ਼ਾਨਦਾਰ ਤਰੀਕੇ ਨਾਲ ਟੀਮ ਦੀ ਅਗਵਾਈ ਕੀਤੀ।
ਰਹਾਨੇ ਨੇ ਕਿਹਾ,‘‘ਦੇਸ਼ ਦੀ ਅਗਵਾਈ ਕਰਨਾ ਸਨਮਾਨ ਦੀ ਗੱਲ ਹੈ। ਇਹ ਮੇਰੇ ਬਾਰੇ ਵਿਚ ਨਹੀਂ, ਸਗੋਂ ਟੀਮ ਦੇ ਬਾਰੇ ਵਿਚ ਸੀ। ਮੈਂ ਸਫਲ ਰਿਹਾ ਕਿਉਂਕਿ ਸਾਰਿਆਂ ਨੇ ਯੋਗਦਾਨ ਦਿੱਤਾ। ਸਾਡੇ ਲਈ ਇਹ ਮੈਦਾਨ ’ਤੇ ਜਜ਼ਬਾ ਤੇ ਸੰਘਰਸ਼ ਕਰਨ ਦੀ ਭਾਵਨਾ ਨੂੰ ਦਿਖਾਉਣ ਦੇ ਬਾਰੇ ਵਿਚ ਸੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।