ਮਜ਼ਬੂਤ ਭਾਰਤ ਡੇਵਿਸ ਕੱਪ ਵਿਚ ਪਾਕਿਸਤਾਨ ਨੂੰ ਹਰਾਉਣ ਲਈ ਤਿਆਰ

11/28/2019 7:11:56 PM

ਨੂਰ ਸੁਲਤਾਨ : ਮਜ਼ਬੂਤ ਭਾਰਤੀ ਟੀਮ ਤੋਂ ਉਮੀਦ ਹੈ ਕਿ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਵਿਚ ਉਹ ਕਮਜ਼ੋਰ ਪਾਕਿਸਤਾਨ ਦੀ ਚੁਣੌਤੀ ਆਸਾਨੀ ਨਾਲ ਪਾਰ ਕਰ ਲਵੇਗੀ, ਜਿਸ ਨੂੰ ਨਾਟਕੀ ਹਾਲਾਤ ਤੋਂ ਬਾਅਦ ਬਦਲਵੀਂ  ਜਗ੍ਹਾ 'ਤੇ ਆਯੋਜਿਤ ਕਰਾਉਣ ਦਾ ਫੈਸਲਾ ਲਿਆ ਗਿਆ। ਨਿਰਪੱਖ ਜਗ੍ਹਾ 'ਤੇ ਆਖਰੀ ਸਮੇਂ ਤਕ ਬੇਯਕੀਨੀ ਬਣੀ ਰਹੀ, ਜਿਸ ਨਾਲ ਦੋਵਾਂ ਟੀਮਾਂ ਵਿਚ ਖਿਡਾਰੀਆਂ ਦੀ ਚੋਣ ਨੂੰ ਲੈ ਕੇ ਸ਼ੱਕ ਰਿਹਾ। ਆਖਿਰ ਵਿਚ ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਇਸ ਮੁਕਾਬਲੇ ਨੂੰ ਨੂਰ-ਸੁਲਤਾਨ ਵਿਚ ਕਰਾਉਣ ਦਾ ਫੈਸਲਾ ਕੀਤਾ ਕਿਉਂਕਿ ਉਸ ਦੇ  ਆਜ਼ਾਦ ਪੈਨਲ ਨੇ ਪਾਕਿਸਤਾਨ ਟੈਨਿਸ ਮਹਾਸੰਘ ਦੀ ਸਮੀਖਿਆ ਦੀ ਅਪੀਲ ਠੁਕਰਾ ਦਿੱਤੀ ਸੀ। ਇਸ ਨਾਲ ਸੁਰੱਖਿਆ ਦੀਆਂ ਚਿੰਤਾਵਾਂ ਦਾ ਹੱਲ ਨਿਕਲ ਗਿਆ ਪਰ ਮੁਕਾਬਲੇ ਨੂੰ ਆਖਰੀ ਸਮੇਂ ਵਿਚ ਹਟਾਉਣਾ ਟੂਰਨਾਮੈਂਟ ਲਈ ਚੰਗਾ ਨਹੀਂ ਹੈ।  ਸੁਮਿਤ ਨਾਗਲ, ਰਾਜਕੁਮਾਰ ਰਾਮਨਾਥਨ ਅਤੇ ਤਜ਼ਰਬੇਕਾਰ ਲੀਏਂਡਰ ਪੇਸ ਵਰਗੇ ਹੁਨਮਰੰਦ ਖਿਡਾਰੀਆਂ ਦੀ ਹਾਜ਼ਰੀ ਨਾਲ ਭਾਰਤ ਦੇ ਆਸਾਨੀ ਨਾਲ ਜਿੱਤਣ ਦੀ ਉਮੀਦ ਸੀ ਪਰ ਪਾਕਿਸਤਾਨ ਦੇ ਚੋਟੀ ਦੇ ਖਿਡਾਰੀਆਂ ਜਿਵੇਂ ਏਸਾਮ ਉਲ ਹਕ ਕੁਰੈਸ਼ੀ ਅਤੇ ਅਕੀਲ ਖਾਨ ਦੇ ਹਟਣ ਨਾਲ ਇਹ ਮੁਕਾਬਲਾ ਬਿਲਕੁਲ ਇਕਪਾਸੜ ਲਗਦਾ ਹੈ।

PunjabKesari

ਭਾਰਤੀ ਖਿਡਾਰੀਆਂ ਨੂੰ ਗ੍ਰੈਂਡਸਲੈਮ ਟੂਰਨਾਮੈਂਟ ਦਾ ਤਜ਼ਰਬਾ ਹੈ ਜਦਕਿ ਪਾਕਿਸਤਾਨੀ ਖਿਡਾਰੀ ਅਜੇ ਵੀ ਆਈ. ਟੀ. ਐੱਫ. ਫਿਊਚਰ ਪੱਧਰ ਦੇ ਟੂਰਨਾਮੈਂਟਾਂ ਵਿਚ ਛਾਪ ਛੱਡਣ  ਲਈ ਜੂਝ ਰਹੇ ਹਨ ਪਰ ਜਦੋਂ ਤਕ ਪਾਕਿਸਤਾਨ ਦੇ ਚੋਟੀ ਦੇ ਖਿਡਾਰੀ ਖੇਡ ਰਹੇ ਸਨ, ਤਦ ਤਕ ਡਬਲਜ਼ ਮੁਕਾਬਲੇ ਵਿਚ ਮੁਕਾਬਲੇਬਾਜ਼ੀ ਮੌਜੂਦ ਸੀ ਪਰ ਮੁਕਾਬਲੇ ਦੀ ਜਗ੍ਹਾ ਬਦਲਣ ਖਿਲਾਫ ਵਿਰੋਧ ਜਤਾਉਣ ਲਈ ਨਾ ਖੇਡਣ ਦਾ ਫੈਸਲਾ ਕਰਨ ਕਾਰਨ ਉਹ ਵੀ ਖਤਮ ਹੋ ਗਈ। ਪਾਕਿਸਤਾਨ ਦੇ ਉਨ੍ਹਾਂ ਜੂਨੀਅਰ ਖਿਡਾਰੀਆਂ ਲਈ ਇਹ ਸਿੱਖਣ ਵਾਲਾ ਤਜ਼ਰਬਾ ਹੋਵੇਗਾ ਜਿਹੜੇ  ਇਸ ਮੁਕਾਬਲੇ ਵਿਚ ਦੇਸ਼ ਦੀ ਚੁਣੌਤੀ ਦੀ ਅਗਵਾਈ ਕਰਨਗੇ। ਇਸ ਮੁਕਾਬਲੇ ਦੀ ਜੇਤੂ ਟੀਮ ਮਾਰਚ ਵਿਚ ਕ੍ਰੋਏਸ਼ੀਆ ਵਿਚ ਹੋਣ ਵਾਲੇ 2020 ਵਿਚ ਵਿਸ਼ਵ ਗਰੁੱਪ ਕੁਆਲੀਫਾਇਰ ਵਿਚ ਜਗ੍ਹਾ ਬਣਾਏਗੀ। ਉੱਥੇ ਹੀ 46 ਸਾਲਾ ਪੇਸ ਕੋਲ ਸਭ ਤੋਂ ਵੱਧ ਡਬਲਜ਼ ਜਿੱਤਣ ਦਾ ਆਪਣਾ ਡੇਵਿਸ ਕੱਪ ਰਿਕਾਰਡ ਬਿਹਤਰ ਕਰਨ ਦਾ ਮੌਕਾ ਹੋਵੇਗਾ, ਜਿਸ ਵਿਚ ਉਹ 43 ਜਿੱਤ ਦੇ ਨਾਲ ਚੋਟੀ 'ਤੇ ਹੈ। ਇਹ ਰਿਕਾਰਡ ਉਸ ਨੇ ਪਿਛਲੇ ਸਾਲ ਚੀਨ ਖਿਲਾਫ ਖੇਡਦਿਆਂ ਹਾਸਲ ਕੀਤਾ ਸੀ। 18 ਗ੍ਰੈਂਡਸਲੈਮ ਟ੍ਰਾਫੀਆਂ ਹਾਸਲ ਕਰ ਚੁੱਕਾ ਪੇਸ ਡੇਵਿਸ ਕੱਪ ਡੈਬਿਊ ਕਰ ਰਹੇ ਜੀਵਨ ਨੇਦੁਨਚੇਝਿਆਨ ਦੇ ਨਾਲ ਜੋੜੀ ਬਣਾਵੇਗਾ। ਜੀਵਨ ਡੇਵਿਸ ਕੱਪ ਵਿਚ ਖੇਡਣ ਵਾਲਾ ਭਾਰਤ ਦਾ 75ਵਾਂ ਖਿਡਾਰੀ ਹੈ।

PunjabKesari

ਫਾਰਮ ਵਿਚ ਚੱਲ ਰਹੇ ਨਾਗਲ ਕੋਲ ਆਪਣੀ ਪਹਿਲੀ ਡੇਵਿਸ ਕੱਪ ਜਿੱਤ ਹਾਸਲ ਕਰਨ ਦਾ ਮੌਕਾ ਹੈ ਕਿਉਂਕਿ ਉਹ ਸਪੇਨ (2016) ਅਤੇ ਚੀਨ (2018) ਖਿਲਾਫ ਆਪਣੇ ਦੋਵੇਂ ਸਿੰਗਲਜ਼ ਮੈਚ ਗੁਆ ਚੁੱਕਾ ਹੈ। ਰਾਮਕੁਮਾਰ ਇਸ ਮੁਕਾਬਲੇ ਵਿਚ ਦੂਜੇ ਨੰਬਰ ਦੇ ਸਿੰਗਲਜ਼ ਖਿਡਾਰੀ ਦੇ ਤੌਰ 'ਤੇ ਉਤਰੇਗਾ ਅਤੇ ਉਹ ਆਪਣੇ ਜਿੱਤ-ਹਾਰ ਦੇ ਰਿਕਾਰਡ ਨੂੰ ਬਿਹਤਰ ਕਰ ਸਕਦੇ ਹਨ। ਰਾਮਕੁਮਾਰ ਸ਼ੁੱਕਰਵਾਰ ਨੂੰ ਮੁਹੰਮਦ ਸ਼ੋਇਬ ਖਿਲਾਫ ਮੁਕਾਬਲੇ ਦੀ ਸ਼ੁਰੂਆਤ ਕਰੇਗਾ ਜਿਹੜਾ  ਆਈ. ਟੀ. ਐੱਫ. ਫਿਊਚਰਸ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਇਕ ਵੀ ਮੈਚ ਨਹੀਂ ਜਿੱਤਾ ਸਕਿਆ ਹੈ। ਦੂਜੇ ਸਿੰਗਲਜ਼ ਵਿਚ ਨਾਗਲ ਦਾ ਸਾਹਮਣਾ ਹੁਜਾਏਫਾ ਅਬਦੁਲ ਰਹਿਮਾਨ ਨਾਲ ਹੋਵੇਗਾ ਜਿਸ ਨੇ ਜੂਨੀਅਰ ਆਈ. ਟੀ. ਐੱਫ. ਸਰਕਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਗੈਰ ਖਿਡਾਰੀ ਕਪਤਾਨ ਰੋਹਿਤ ਰਾਜਪਾਲ ਨੇ ਕਿਹਾ ਕਿ ਉਹ ਕਲੀਨ ਸਵੀਪ ਦੀ ਉਮੀਦ ਕਰ ਰਿਹਾ ਹੈ। ਉਸ ਨੇ ਕਿਹਾ, ''ਪਾਕਿਸਤਾਨ ਦੀ ਟੀਮ ਵਿਚ ਨੌਜਵਾਨ ਖਿਡਾਰੀ ਜਿਹੜੇ ਮਜ਼ਬੂਤ ਭਾਰਤੀ ਟੀਮ ਖਿਲਾਫ ਖੇਡਣਗੇ, ਉਨ੍ਹਾਂ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ। ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਫਾਈਟਰ ਹਨ ਅਤੇ ਆਖਿਰ ਤਕ ਲਣਨਗੇ।'' ਸ਼ਨੀਵਾਰ ਨੂੰ ਮੁਕਾਬਲੇ ਦੇ ਦੂਜੇ ਦਿਨ ਪੇਸ ਅਤੇ ਜੀਵਨ ਦਾ ਸਾਹਮਣਾ ਉਲਟ ਸਿੰਗਲਜ਼ ਵਿਚ ਸ਼ੋਇਬ ਅਤੇ ਹੁਜਾਏਫਾ ਨਾਲ ਹੋਵੇਗਾ। ਜੇਕਰ ਭਾਰਤ 3-0 ਦੀ ਅਜੇਤੂ ਬੜ੍ਹਤ ਬਣਾ ਲੈਂਦਾ ਹੈ ਤਦ ਵੀ ਚੌਥਾ ਮੁਕਾਬਲਾ ਖੇਡਿਆ ਜਾਵੇਗਾ। ਟੀਮਾਂ ਕੋਲ 5ਵੇਂ ਮੁਕਾਬਲੇ ਨੂੰ ਨਾ ਖੇਡਣ ਦਾ ਬਦਲ ਹੈ।
ਮੁਕਾਬਲੇ ਭਾਰਤੀ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਦੁਪਿਹਰ ਡੇਢ ਵਜੇ ਤੋਂ ਅਤੇ ਸ਼ਨੀਵਾਰ ਨੂੰ ਸਾਢੇ 11ਵਜੇ ਤੋਂ ਸ਼ੁਰੂ ਹੋਣਗੇ।


Related News