ਬੀਅਰ ਬਾਰ ''ਚ ਇਸ ਕੁੜੀ ਨੂੰ ਦਿਲ ਦੇ ਬੈਠਾ ਸੀ ਸਟੀਵ ਸਮਿੱਥ (ਤਸਵੀਰਾਂ)
Tuesday, Mar 27, 2018 - 09:08 AM (IST)
ਜਲੰਧਰ— ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਦੌਰਾਨ ਬਾਲ ਟੈਂਪਰਿੰਗ ਦੀ ਸਜ਼ਾ ਭੁਗਤ ਰਿਹਾ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨਿੱਜੀ ਜ਼ਿੰਦਗੀ 'ਚ ਕਾਫੀ ਰੋਮਾਂਟਿਕ ਹੈ।

ਇਸ ਸਾਲ ਫਰਵਰੀ 'ਚ ਡੈਨੀ ਵਿਲਸ ਨੂੰ ਹੀਰੇ ਦੀ ਅੰਗੂਠੀ ਦੇ ਕੇ ਮੰਗਣੀ ਕਰਨ ਵਾਲਾ ਸਮਿਥ 5 ਸਾਲ ਪਹਿਲਾਂ ਡੈਨੀ ਨਾਲ ਆਸਟਰੇਲੀਆ ਦੇ ਇਕ ਬੀਅਰ ਬਾਰ 'ਚ ਮਿਲਿਆ ਸੀ।

ਦਰਅਸਲ, ਸਮਿਥ ਬਿੱਗ ਬੈਸ਼ ਲੀਗ 'ਚ ਜਿਸ ਟੀਮ ਵਲੋਂ ਖੇਡ ਰਿਹਾ ਸੀ, ਉਸ ਦੇ ਮੈਚ ਜਿੱਤਣ 'ਤੇ ਸਾਰੇ ਟੀਮ ਮੈਂਬਰ ਸਿਡਨੀ ਦੇ ਇਕ ਬਾਰ 'ਚ ਪਾਰਟੀ ਕਰ ਰਹੇ ਸਨ। ਇਥੇ ਡੈਨੀ ਵੀ ਆਪਣੇ ਦੋਸਤਾਂ ਨਾਲ ਮੌਜੂਦ ਸੀ।

ਇਕ ਟਾਸਕ ਦੇ ਕਾਰਨ ਦੋਵਾਂ ਦੀਆਂ ਨਜ਼ਰਾਂ ਮਿਲੀਆਂ। ਗੱਲਬਾਤ ਵਧੀ ਤਾਂ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ।

ਡੈਨੀ ਨੂੰ ਅਕਸਰ ਆਈ.ਪੀ.ਐੱਲ. ਜਾਂ ਆਸਟਰੇਲੀਆਈ ਟੀਮ ਦੇ ਵਿਦੇਸ਼ੀ ਦੌਰਿਆਂ ਦੌਰਾਨ ਸਮਿਥ ਨੂੰ ਚੀਅਰਸ ਕਰਦੇ ਡ੍ਰੈਸਿੰਗ ਰੂਮ 'ਚ ਦੇਖਿਆ ਜਾਂਦਾ ਰਿਹਾ ਹੈ।

ਸਤੰਬਰ ਵਿਚ ਦੋਵਾਂ ਦੇ ਵਿਆਹ ਕਰਨ ਦੀ ਸੰਭਾਵਨਾ ਹੈ। ਕਾਲਜ ਦੇ ਸਮੇਂ ਵਿਚ ਵਾਟਰਪੋਲੋ ਦੀ ਬਿਹਤਰੀਨ ਪਲੇਅਰ ਰਹੀ ਡੈਨੀ ਅਜੇ ਲਾਅ ਦੀ ਪ੍ਰੈਕਟਿਸ ਕਰ ਰਹੀ ਹੈ।

