ਏਸ਼ੇਜ਼ ਲਈ ਟੀ-20 ਵਰਲਡ ਕੱਪ ਤੋਂ ਬਾਹਰ ਰਹਿ ਸਕਦੇ ਹਨ ਸਮਿਥ

Saturday, Jul 03, 2021 - 01:28 PM (IST)

ਏਸ਼ੇਜ਼ ਲਈ ਟੀ-20 ਵਰਲਡ ਕੱਪ ਤੋਂ ਬਾਹਰ ਰਹਿ ਸਕਦੇ ਹਨ ਸਮਿਥ

ਮੈਲਬੋਰਨ— ਕੂਹਣੀ ਦੀ ਸੱਟ ਤੋਂ ਜੂਝ ਰਹੇ ਆਸਟਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਕਿ ਟੈਸਟ ਕ੍ਰਿਕਟ ਉਨ੍ਹਾਂ ਦੀ ਚੋਟੀ ਦੀ ਤਰਜੀਹ ਹੈ ਤੇ ਉਹ ਇੰਗਲੈਂਡ ਖ਼ਿਲਾਫ਼ ਏਸ਼ੇਜ਼ ਸੀਰੀਜ਼ ਲਈ ਫਿੱਟਨੈਸ ਬਣਾਏ ਰੱਖਣ ਦੀ ਕੋਸ਼ਿਸ਼ ’ਚ ਟੀ-20 ਵਰਲਡ ਕੱਪ ਤੋਂ ਬਾਹਰ ਰਹਿਣ ਨੂੰ ਤਿਆਰ ਹਨ। 32 ਸਾਲਾ ਸਮਿਥ ਨੇ ਕੂਹਣੀ ਦੀ ਸੱਟ ਕਾਰਨ ਵੈਸਟਇੰਡੀਜ਼ ਦੇ ਸੀਮਿਤ ਓਵਰਾਂ ਦੇ ਦੌਰੇ ਤੋਂ ਨਾਂ ਵਾਪਸ ਲੈ ਲਿਆ ਹੈ। 

PunjabKesariਸਮਿਥ ਨੇ ਪੱਤਰਕਾਰਾਂ ਨੂੰ ਕਿਹਾ, ‘‘ਵਰਲਡ ਕੱਪ ’ਚ ਅਜੇ ਸਮਾਂ ਹੈ ਤੇ ਮੈਂ ਇਸ ਸਮੇਂ ਫਿੱਟ ਹੋਣ ਦੀ ਰਾਹ ’ਤੇ ਹਾਂ। ਹੌਲੇ-ਹੌਲੇ ਹੀ ਸਹੀ ਮੈਂ ਠੀਕ ਹੋ ਰਿਹਾ ਹਾਂ।’’ ਕੋਰੋਨਾ ਮਹਾਮਾਰੀ ਕਾਰਨ ਟੀ-20 ਵਰਲਡ ਕੱਪ ਭਾਰਤ ਦੀ ਬਜਾਏ ਹੁਣ ਯੂ. ਏ. ਈ. ਤੇ ਓਮਾਨ ’ਚ 17 ਅਕਤੂਬਰ ਤੋਂ 14 ਨਵੰਬਰ ਤੱਕ ਹੋਵੇਗਾ। ਏਸ਼ੇਜ਼ ਸੀਰੀਜ਼ ਅੱਠ ਦਸੰਬਰ ਤੋਂ ਖੇਡੀ ਜਾਵੇਗੀ। ਸਮਿਥ ਨੇ ਕਿਹਾ, ‘‘ਮੈਂ ਵਰਲਡ ਕੱਪ ਖੇਡਣਾ ਚਾਹੁੰਦਾ ਹਾਂ ਪਰ ਮੇਰੀ ਨਜ਼ਰ ’ਚ ਟੈਸਟ ਕ੍ਰਿਕਟ ਸਭ ਤੋਂ ਪਹਿਲਾਂ ਹੈ। ਮੈਂ ਏਸ਼ੇਜ਼ ਨਹੀਂ ਛੱਡਣਾ ਚਾਹੁੰਦਾ ਤੇ ਇਸ ’ਚ ਆਪਣੀ ਸਫਲਤਾ ਨੂੰ ਦੋਹਰਾਉਣਾ ਚਾਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਇਸ ਦੇ ਲਈ ਵਰਲਡ ਕੱਪ ਤੋਂ ਬਾਹਰ ਰਹਿਣ ਪਵੇ ਤਾਂ ਮੈਂ ਤਿਆਰ ਹਾਂ ਪਰ ਉਮੀਦ ਹੈ ਕਿ ਅਜਿਹੀ ਸਥਿਤੀ ਨਹੀਂ ਆਵੇਗੀ।


author

Tarsem Singh

Content Editor

Related News