BBL: ਕੁਆਲੀਫਾਇਰ ਮੈਚ 'ਚ 'ਹਿੱਟ ਵਿਕਟ' ਹੋਣ ਦੇ ਬਾਵਜੂਦ ਨਾਟ ਆਊਟ ਰਹੇ ਸਮਿਥ, ਦੇਖੋ ਵੀਡੀਓ

02/01/2020 4:03:21 PM

ਸਪੋਰਟਸ ਡੈਸਕ— ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਫਿਲਹਾਲ ਉਨ੍ਹਾਂ ਦੇ ਦੇਸ਼ 'ਚ ਹੋਣ ਵਾਲੀ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) 'ਚ ਖੇਡ ਰਹੇ ਹਨ। ਸ਼ੁੱਕਰਵਾਰ ਨੂੰ ਸਿਡਨੀ ਸਿਕਸਰਸ ਅਤੇ ਮੈਲਬਰਨ ਸਟਾਰਸ ਵਿਚਾਲੇ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਅਜੀਬ ਹਾਲਤ 'ਚੋਂ ਗੁਜ਼ਰਨਾ ਪਿਆ, ਜਦੋਂ ਵਿਰੋਧੀ ਟੀਮ ਦੇ ਖਿਡਾਰੀ ਉਨ੍ਹਾਂ ਦੇ ਹਿੱਟ ਵਿਕਟ ਹੋਣ ਦਾ ਜਸ਼ਨ ਮਨਾਉਣ ਲੱਗੇ। ਹਾਲਾਂਕਿ ਬਾਅਦ 'ਚ ਪਤਾ ਚੱਲਿਆ ਕਿ ਉਹ ਨਾਟ ਆਊਟ ਹੈ।  

ਪਾਕਿਸਤਾਨ ਦੇ ਪੇਸਰ ਹਾਰਿਸ ਰਾਊਫ ਅਤੇ ਮੈਲਬਰਨ ਸਟਾਰਸ ਟੀਮ ਦੇ ਉਨ੍ਹਾਂ ਦੇ ਸਾਥੀ ਖਿਡਾਰੀ ਸਿਡਨੀ ਟੀਮ ਲਈ ਖੇਡ ਰਹੇ ਸਮਿਥ ਦੇ ਹਿੱਟ ਵਿਕਟ ਆਊਟ ਹੋਣ ਦਾ ਜਸ਼ਨ ਮਨਾ ਰਹੇ ਸਨ ਕਿ ਥਰਡ ਅੰਪਾਇਰ ਨੇ ਉਨ੍ਹਾਂ ਨੂੰ ਨਾਟ ਆਊਟ ਕਰਾਰ ਦਿੱਤਾ। ਰੀ-ਪਲੇਅ 'ਚ ਨਜ਼ਰ ਆ ਰਿਹਾ ਸੀ ਕਿ ਹਵਾ ਦੇ ਕਾਰਨ ਵਿਕਟਾਂ ਦੇ ਉਪਰ ਪਈ ਬੇਲਸ ਡਿੱਗੀਆਂ ਸਨ, ਨਾ ਕਿ ਸਮਿਥ ਦਾ ਬੱਲਾ ਜਾਂ ਸ਼ਰੀਰ ਕੋਈ ਹਿੱਸਾ ਉਨ੍ਹਾਂ ਨਾਲ ਟਕਰਾਇਆ।

 ਬੀ. ਬੀ. ਐੱਲ ਦੇ ਆਧਿਕਾਰਤ ਟਵਿਟਰ ਅਕਾਊਟ 'ਤੇ ਇਸ ਘਟਨਾ ਦੀ ਵਿਡੀਓ ਸ਼ੇਅਰ ਕੀਤੀ ਗਈ ਹੈ। ਇਸ 'ਚ ਲਿੱਖਿਆ ਗਿਆ ਹੈ - ਹਿੱਟ ਵਿਕਟ, ਤੁਹਾਨੂੰ ਨਹੀਂ ਲੱਗਦਾ। ਹਵਾ ਨੇ ਸਟੀਵ ਸਮਿਥ ਨੂੰ ਆਊਟ ਕਰ ਦਿੱਤਾ ਸੀ। ਸਮਿਥ ਹਾਲਾਂਕਿ ਇਸ ਮੈਚ 'ਚ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ 18 ਗੇਂਦਾਂ 'ਤੇ 24 ਦੌੜਾਂ ਬਣਾ ਕੇ ਐਡਮ ਜਾਂਪਾ ਦਾ ਸ਼ਿਕਾਰ ਬਣੇ।  ਉਨ੍ਹਾਂ ਨੇ ਆਪਣੀ ਪਾਰੀ 'ਚ 2 ਚੌਕੇ ਅਤੇ 1 ਛੱਕਾ ਲਾਇਆ।  

ਮੈਲਬਰਨ 'ਚ ਖੇਡੇ ਗਏ ਇਸ ਮੁਕਾਬਲੇ 'ਚ ਮੋਸੇਸ ਹੈਨਰੀਕਸ ਦੀ ਕਪਤਾਨੀ 'ਚ ਸਿਡਨੀ ਸਿਕਸਰਸ ਨੇ 43 ਦੌੜਾਂ ਨਾਲ ਜਿੱਤ ਦਰਜ ਕੀਤੀ। ਸਿਡਨੀ ਟੀਮ ਨੇ 7 ਵਿਕਟ 'ਤੇ 142 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਸੀਨ ਏਬਾਟ (23 ਦੌੜਾਂ ਦੇ ਕੇ 3 ਵਿਕਟ), ਸਟੀਵ ਓ ਕੀਫ  (22 ਦੌੜਾਂ ਦੇ ਕੇ 2 ਵਿਕਟਾਂ) ਅਤੇ ਜੋਸ਼ ਹੇਜ਼ਲਵੁੱਡ (14 ਦੇ ਕੇ 2 ਵਿਕਟਾਂ)  ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਲਬਰਨ ਟੀਮ ਨੂੰ 18 ਓਵਰ 'ਚ 99 ਦੌੜਾਂ 'ਤੇ ਆਲ ਆਊਟ ਕਰ ਦਿੱਤਾ।

 


Related News