ਕੁਰਸੀ ਬਚਾਉਣ ਲਈ ਵਾਰ-ਵਾਰ ਹਸਪਤਾਲ 'ਚ ਦਾਖ਼ਲ ਹੋ ਰਹੇ CM ਭਗਵੰਤ ਮਾਨ : ਸੁਨੀਲ ਜਾਖੜ (ਵੀਡੀਓ)
Wednesday, Feb 25, 2026 - 02:11 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ 'ਚ ਪੁਲਸ ਮੁਲਾਜ਼ਮਾਂ ਦੀ ਮੌਤ ਅਤੇ ਗ੍ਰਨੇਡ ਧਮਾਕਿਆਂ ਬਾਰੇ ਚਿੰਤਾ ਜਤਾਉਂਦਿਆਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜਾਖੜ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਪੰਜਾਬ 'ਚ ਗੈਂਗਸਟਰ ਪਨਪੇ ਹਨ। ਇਸ ਦਾ ਇਕ ਪੂਰਾ ਚੈਨਲ ਹੋਇਆ ਹੈ। ਗੁਰਦਾਸਪੁਰ ਕਤਲਕਾਂਡ 'ਚ ਪੁਲਸ ਦੀ ਫੇਲ੍ਹੀਅਰ ਸਾਹਮਣੇ ਆਈ ਹੈ ਅਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਪੰਜਾਬ 'ਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਖ਼ਿਲਾਫ਼ ਬੋਲਣ ਦੀ ਇਨ੍ਹਾਂ 'ਚ ਹਿੰਮਤ ਨਹੀਂ ਹੈ ਅਤੇ ਇਹ ਸਿਰਫ ਚਿੱਠੀਆਂ ਲਿਖਣ ਜੋਗੇ ਹੀ ਹਨ।
ਇਹ ਵੀ ਪੜ੍ਹੋ : ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਵੱਡੀ ਖ਼ਬਰ, ਨਹੀਂ ਮਿਲੇਗੀ ਕੋਈ ਵੀ ਰਾਹਤ, ਪਾਵਰਕਾਮ ਨੇ...
ਕਾਂਗਰਸ ਪਾਰਟੀ ਇਹ ਮੰਨਦੀ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਨਿਬੇੜਾ ਦਿੱਲੀ ਵਿਖੇ ਪ੍ਰਧਾਨ ਮੰਤਰੀ ਕੋਲ ਹੀ ਹੋਵੇਗਾ ਪਰ ਭਗਵੰਤ ਮਾਨ ਜੀ ਕੋਲੋਂ ਹਿਸਾਬ ਲੈਣ ਲਈ ਕੋਈ ਤਿਆਰ ਨਹੀਂ ਹੈ ਅਤੇ ਅਫ਼ਸਰ ਵੀ ਕੁੱਝ ਨਹੀਂ ਕਰ ਰਹੇ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰੈਲੀ 'ਚ ਅਫ਼ਸਰਾਂ ਨੇ ਬਿਆਨ ਦਿੱਤੇ ਕਿ ਉਹ ਤਾਂ ਸਰਕਾਰੀ ਰੈਲੀ ਸੀ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਤਾਂ ਡੀ. ਜੀ. ਪੀ. ਸਟੇਜ 'ਤੇ ਚੜ੍ਹਾ ਦਿੱਤਾ ਤਾਂ ਫਿਰ ਉਹ ਹੈਂਡ ਗ੍ਰਨੇਡ ਕਿੱਥੋਂ ਫੜ੍ਹਨਗੇ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਜਨਗਣਨਾ 2027 ਦਾ ਸ਼ਡਿਊਲ ਜਾਰੀ, ਸਵੈ-ਗਣਨਾ ਤੇ ਮਕਾਨਾਂ ਦੀ ਸੂਚੀ ਲਈ ਤਾਰੀਖਾਂ ਦਾ ਐਲਾਨ
ਮੁੱਖ ਮੰਤਰੀ ਮਾਨ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਉਹ ਤਾਂ ਆਪਣੀ ਕੁਰਸੀ ਬਚਾਉਣ ਲਈ ਵਾਰ-ਵਾਰ ਹਸਪਤਾਲ ਦਾਖ਼ਲ ਹੋ ਰਹੇ ਹਨ ਤਾਂ ਉਨ੍ਹਾਂ ਨੇ ਪੰਜਾਬ ਕੀ ਬਚਾਉਣਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਤੁਹਾਨੂੰ ਕਰਨਾ ਪਵੇਗਾ ਅਤੇ ਕਿਸੇ ਹੋਰ ਨੇ ਆ ਕੇ ਪੰਜਾਬ ਨਹੀਂ ਬਚਾਉਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਜਾਖੜ ਨੇ ਕਿਹਾ ਕਿ ਇਹ ਇਕ ਗੈਰ ਜ਼ਿੰਮੇਵਾਰਾਨਾ ਸਰਕਾਰ ਹੈ। ਅਸੀਂ ਪਹਿਲਾਂ ਪੰਜਾਬ ਨੂੰ ਬਚਾਈਏ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਤਾਂ 'ਆਪ' ਆਗੂ ਦੇ ਪ੍ਰੀ-ਵੈਡਿੰਗ ਸ਼ੂਟ 'ਚ ਲੱਗੀ ਹੋਈ ਹੈ ਤਾਂ ਇਨ੍ਹਾਂ ਨੇ ਆਮ ਲੋਕਾਂ ਦੀ ਕੀ ਰੱਖਿਆ ਕਰਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
