ਅਲਟੀਡੋਰ ਨੂੰ ਚੁੱਪ-ਚੁਪੀਤੇ ਡੇਟ ਕਰ ਰਹੀ ਸਟੀਫਨਜ਼

04/05/2018 5:13:09 AM

ਜਲੰਧਰ— ਮਿਆਮੀ ਓਪਨ ਜਿੱਤਣ ਵਾਲੀ ਅਮਰੀਕਾ ਦੀ ਸਲੋਏਨ ਸਟੀਫਨਜ਼ ਫੁੱਟਬਾਲਰ ਜੋਜੀ ਅਲਟੀਡੋਰ ਨੂੰ ਚੁੱਪ-ਚੁਪੀਤੇ ਡੇਟ ਕਰ ਰਹੀ ਹੈ। ਸਟੀਫਨਜ਼ ਜੋਜੀ ਦੇ ਲੱਗਭਗ ਹਰ ਮੈਚ ਵਿਚ ਫਰੰਟ ਗੈਲਰੀ 'ਚ ਬੈਠੀ ਹੋਈ ਨਜ਼ਰ ਆਉਂਦੀ ਹੈ। ਜੋਜੀ ਦੇ ਨਾਲ ਸਟੀਫਨਜ਼ ਦੀਆਂ ਨਜ਼ਦੀਕੀਆਂ 2014 ਦੌਰਾਨ ਸ਼ੁਰੂ ਹੋਈਆਂ ਸਨ। ਉਦੋਂ ਸਟੀਫਨਜ਼ ਆਪਣੇ ਪੁਰਾਣੇ ਬੁਆਏਫ੍ਰੈਂਡ ਜੈਕ ਸਾਕ ਨਾਲ ਬ੍ਰੇਕਅਪ ਕਰ ਚੁੱਕੀ ਸੀ। ਸਟੀਫਨਜ਼ ਨਾਲ ਆਪਣੇ ਰਿਲੇਸ਼ਨਸ਼ਿਪ 'ਤੇ ਹਾਲਾਂਕਿ ਜੋਜੀ ਨੇ ਕਦੇ ਸਥਿਤੀ ਸਾਫ ਨਹੀਂ ਕੀਤੀ ਪਰ ਉਹ ਇਹ ਕਹਿਣ ਤੋਂ ਝਿਜਕਦਾ ਹੈ ਕਿ ਸਟੀਫਨਜ਼ ਉਸ 'ਤੇ ਫਿਦਾ ਹੈ। ਜੋਜੀ ਦਾ ਕਹਿਣਾ ਹੈ ਕਿ ਸਟੀਫਨਜ਼ ਸ਼ਰਾਰਤੀ ਲੜਕੀ ਹੈ। ਉਸ ਦਾ ਸੁਭਾਅ ਉਸ ਨੂੰ ਪਸੰਦ ਹੈ। ਉਸ ਨੂੰ ਪਸੰਦ ਹੈ, ਜਦੋਂ ਉਹ ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ 'ਤੇ ਛੇੜਦਾ ਹੈ। ਆਪਣੇ ਰਿਲੇਸ਼ਨਸ਼ਿਪ ਨੂੰ ਮੈਂ ਕੋਈ ਨਾਂ ਨਹੀਂ ਦੇਣਾ ਚਾਹਾਂਗਾ। ਬਸ ਇਹੀ ਕਹਾਂਗਾ ਕਿ ਸਾਨੂੰ ਇਕ-ਦੂਸਰੇ ਦੀ ਸੰਗਤ ਕਾਫੀ ਰਾਸ ਆਉਂਦੀ ਹੈ। ਉਥੇ ਹੀ ਜੋਜੀ ਸਬੰਧੀ ਗੱਲ ਕਰਦੇ ਹੋਏ ਸਟੀਫਨਜ਼ ਕਹਿੰਦੀ ਹੈ ਕਿ ਉਹ ਉਸ ਦੀ ਲੱਕੀ ਚਾਰਮ ਹੈ। ਉਹ ਜਦੋਂ ਤੋਂ ਉਸ ਦੇ ਨੇੜੇ ਆਈ ਹੈ, ਉਦੋਂ ਤੋਂ ਉਹ ਹਰ ਮੰਜ਼ਿਲ ਹਾਸਲ


Related News