ਅੰਕੜਿਆਂ ਦੀ ਖੇਡ : ਵੱਡੇ ਸਕੋਰ ਦੇਖਣ ਨੂੰ ਨਹੀਂ ਮਿਲਣਗੇ ਆਈ. ਪੀ. ਐੱਲ. ''ਚ!

09/14/2020 11:32:05 PM

ਜਲੰਧਰ (ਜਸਮੀਤ)– ਯੂ. ਏ. ਈ. ਵਿਚ ਹੋਣ ਜਾ ਰਹੇ ਆਈ. ਪੀ. ਐੱਲ.-13 ਵਿਚ ਵੱਡੇ ਸਕੋਰ ਦੇਖਣ ਨੂੰ ਸ਼ਾਇਦ ਮਿਲ ਨਹੀਂ ਸਕਣਗੇ। ਅਜਿਹਾ ਇਸ ਲਈ ਹੈ ਕਿਉਂਕਿ ਇੱਥੋਂ ਦੇ ਤਿੰਨੇ ਪ੍ਰਮੁੱਖ ਸਟੇਡੀਅਮਾਂ ਵਿਚ ਔਸਤਨ ਸਕੋਰ ਟੀ-20 ਕ੍ਰਿਕਟ ਦੇ ਲਿਹਾਜ ਨਾਲ ਕਾਫੀ ਘੱਟ ਹੈ। ਖਾਸ ਤੌਰ 'ਤੇ ਆਬੂਧਾਬੀ ਦੀ ਪਿੱਚ ਬੱਲੇਬਾਜ਼ਾਂ ਲਈ ਸਭ ਤੋਂ ਮੁਸ਼ਕਿਲ ਮੰਨੀ ਜਾ ਰਹੀ ਹੈ। ਇੱਥੇ 20 ਮੈਚ ਹੋਣੇ ਹਨ ਤੇ ਬਲੇਬਾਜ਼ ਦੇ ਨਾਲ-ਨਾਲ ਗੇਂਦਬਾਜ਼ ਵੀ ਸੰਘਰਸ਼ ਕਰਦੇ ਦਿਸਣਗੇ। ਉਥੇ ਹੀ, ਦੁਬਈ ਵਿਚ 24 ਮੁਕਾਬਲੇ ਖੇਡੇ ਜਾਣਗੇ, ਜਿੱਥੇ ਪੇਸਰ ਹੀ ਹੁਣ ਤਕ ਜ਼ਿਆਦਾਤਰ ਵਿਕਟਾਂ ਕੱਢਦੇ ਨਜ਼ਰ ਆਏ ਹਨ। ਜਾਣੋਂ ਯੂ. ਏ. ਈ. ਦੀ ਕਿਹੜੀ ਪਿੱਚ ਦਿੰਦੀ ਹੈ ਕਿਸ ਨੂੰ ਮਦਦ-
ਆਬੂਧਾਬੀ
ਸਪਿਨ : 562 ਗੇਂਦਾਂ, 32 ਵਿਕਟਾਂ, ਇਕਾਨੋਮੀ 7.2, ਔਸਤ 21, ਡਾਟ 37.9 %
ਮੀਡੀਅਮ ਪੇਸਰ : 120 ਗੇਂਦਾਂ, 7 ਵਿਕਟਾਂ, ਇਕਾਨੋਮੀ 7.5, ਔਸਤ 21.4, ਡਾਟ 30 ਫੀਸਦੀ, ਔਸਤ+ਇਕਾਨੋਮੀ 28.9 %
ਪੇਸਰ : 880 ਗੇਂਦਾਂ, 48 ਵਿਕਟਾਂ, ਇਕਾਨੋਮੀ 7.2, ਔਸਤ 21.9, ਡਾਟ 43.52%

ਦੁਬਈ
ਸਪਿਨ : 596 ਗੇਂਦਾਂ, 18 ਵਿਕਟਾਂ, ਇਕਾਨੋਮੀ 7.6, ਔਸਤ 41.9, ਡਾਟ 35.4 %
ਮੀਡੀਅਮ ਪੇਸਰ : 102 ਗੇਂਦਾਂ, 5 ਵਿਕਟਾਂ, ਇਕਾਨੋਮੀ 8.5, ਔਸਤ 28.8, ਡਾਟ 37 ਫੀਸਦੀ, ਔਸਤ+ਇਕਾਨੋਮੀ 48.9%
ਪੇਸਰ : 950 ਗੇਂਦਾਂ, 50 ਵਿਕਟਾਂ, ਇਕਾਨੋਮੀ 7.1, ਔਸਤ 22.4, ਡਾਟ 42.74%

ਸ਼ਾਰਜਾਹ
ਸਪਿਨ : 481 ਗੇਂਦਾਂ, 13 ਵਿਕਟਾਂ, ਇਕਾਨੋਮੀ 7.6, ਔਸਤ 41.9, ਡਾਟ 35.4%
ਮੀਡੀਅਮ ਪੇਸਰ : 54 ਗੇਂਦਾਂ, 2 ਵਿਕਟਾਂ, ਇਕਾਨੋਮੀ 8.9, ਔਸਤ 40, ਡਾਟ 35.4 ਫੀਸਦੀ, ਔਸਤ+ਇਕਾਨੋਮੀ 49.5%
ਪੇਸਰ : 863 ਗੇਂਦਾਂ, 44 ਵਿਕਟਾਂ, ਇਕਾਨੋਮੀ 7.6, ਔਸਤ 32, ਡਾਟ 41.83 %

ਮੁੰਬਈ ਦੇ ਸਭ ਤੋਂ ਜ਼ਿਆਦਾ ਮੈਚ
ਚੇਨਈ 4, ਦਿੱਲੀ 4, ਪੰਜਾਬ 4, ਕੋਲਕਾਤਾ 8, ਮੁੰਬਈ 8, ਰਾਜਸਥਾਨ 5, ਬੈਂਗਲੁਰੂ 4, ਹੈਦਰਾਬਾਦ 3 ਮੈਚ ਖੇਣਗੇ।
ਕੋਲਕਾਤਾ 3 ਹੀ ਮੈਚ ਖੇਡੇਗੀ
ਚੇਨਈ 7, ਦਿੱਲੀ 7, ਪੰਜਾਬ 7, ਕੋਲਕਾਤਾ 3, ਮੁੰਬਈ 3, ਰਾਜਸਥਾਨ 6, ਬੈਂਗਲੁਰੂ 7, ਹੈਦਰਾਬਾਦ 8 ਮੈਚ ਖੇਡਣਗੇ।
ਪ੍ਰਮੁੱਖ ਮੁਕਾਬਲੇ ਹੋਣਗੇ
ਹਰੇਕ ਟੀਮ ਦੇ 3-3 ਮੈਚ ਹੋਣਗੇ। ਪੁਰਾਣਾ ਸਟੇਡੀਅਮ ਹੈ। ਇੱਥੇ ਟੈਸਟ ਵਿਚ 690 ਦੌੜਾਂ ਬਣ ਚੁੱਕੀਆਂ ਹਨ। ਵਨ ਡੇ ਵਿਚ ਔਸਤ ਸਕੋਰ 224 ਹੈ।


Gurdeep Singh

Content Editor

Related News