ਕੋਚਿੰਗ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਿਰਾਸ਼ ਬਾਂਗੜ ਨੇ ਦਿੱਤਾ ਇਹ ਬਿਆਨ

09/11/2019 6:52:33 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਕੋਚ ਰਹੇ ਸੰਜੇ ਬਾਂਗੜ ਨੇ ਰਾਸ਼ਟਰੀ ਟੀਮ ਦੇ ਕੋਚਿੰਗ ਸਟਾਫ ਤੋਂ ਹਟਾਉਣ ਜਾਣ 'ਤੇ ਨਿਰਾਸ਼ਾ ਜਤਾਈ ਹੈ। ਬਾਂਗੜ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਕੋਚਿੰਗ ਸਟਾਫ ਦਾ ਹਿੱਸਾ ਸਨ ਅਤੇ ਬੱਲੇਬਾਜ਼ੀ ਕੋਚ ਦੇ ਅਹੁਦੇ 'ਤੇ ਸੀ ਪਰ ਆਪਣੇ 5 ਸਾਲ ਦੇ ਸਫਲ ਕਾਰਜਕਾਲ ਦੇ ਬਾਵਜੂਦ ਬਾਂਗੜ ਨੂੰ ਬੇਦਖਲ ਕਰ ਦਿੱਤਾ ਗਿਆ ਅਤੇ ਆਪਣਾ ਅਹੁਦਾ ਗੁਆਉਣ ਵਾਲੇ ਉਹ ਕੋਚਿੰਗ ਸਟਾਫ ਦੇ ਇਕਲੌਤੇ ਮੈਂਬਰ ਸੀ। ਬਾਂਗੜ ਨੇ ਹਾਲਾਂਕਿ ਨਾਲ ਹੀ ਕਿਹਾ ਉਸ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਸਦੀ ਟੀਮ ਨੇ ਉਸਦੇ ਕਾਰਜਕਾਲ ਵਿਚ ਕਾਫੀ ਸਫਲਤਾ ਹਾਸਲ ਕੀਤੀ ਹੈ।

PunjabKesari

ਸਾਬਕਾ ਬੱਲੇਬਾਜ਼ੀ ਕੋਚ ਨੇ ਕਿਹਾ ਕਿ ਟੀਮ ਉਸਦੇ ਕਾਰਜਕਾਲ ਦੌਰਾਨ ਲਗਾਤਾਰ 3 ਸਾਲਾਂ ਤੱਕ ਨੰਬਰ ਇਕ ਟੈਸਟ ਰੈਂਕਿੰਗ 'ਤੇ ਰਹੀ। ਸਾਬਕਾ ਬੱਲੇਬਾਜ਼ੀ ਕੋਚ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਅਜੇ ਤੁਰੰਤ ਦੇਸ਼ ਤੋਂ ਬਾਹਰ ਕੋਚਿੰਗ ਅਹੁਦੇ 'ਤੇ ਕੰਮ ਨਹੀਂ ਕਰਨਗੇ ਕਿਉਂਕਿ ਉਹ ਪਿਛਲੇ 5 ਸਾਲਾਂ ਤੋਂ ਲਗਾਤਾਰ ਯਾਤਰਾ ਕਰ ਰਹੇ ਹਨ। ਬਾਂਗੜ ਨੇ ਕਿਹਾ ਕਿ ਦੁਖੀ ਹੋਣਾ ਆਮ ਗੱਲ ਹੈ ਪਰ ਇਹ ਕੁਝ ਹੀ ਦਿਨਾ ਲਈ ਹੁੰਦੀ ਹੈ। ਮੈਂ ਬੀ. ਸੀ. ਸੀ. ਆਈ. ਅਤੇ ਸਾਰੇ ਕੋਚਾਂ ਡੰਕਨ ਫਲੈਚਰ, ਅਨਿਲ ਕੁੰਬਲੇ ਅਤੇ ਰਵੀ ਸ਼ਾਸਤਰੀ ਨੂੰ ਵੀ 5 ਸਾਲਾਂ ਤਕ ਭਾਰਤੀ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਦਿੱਤੇ ਜਾਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।


Related News