ਸਾਇਨਾ ਨੇਹਵਾਲ ਪਹਿਲੇ ਹੀ ਰਾਊਂਡ 'ਚ ਹਾਰ ਕੇ ਚਾਇਨਾ ਓਪਨ ਤੋਂ ਹੋਈ ਬਾਹਰ

09/18/2019 1:03:02 PM

ਸਪੋਰਸਟ ਡੈਸਕ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਬੁੱਧਵਾਰ ਨੂੰ ਇੱਥੇ ਚੀਨ ਓਪਨ ਸੁਪਰ 1000 ਟੂਰਨਾਮੈਂਟ ਦੇ ਮਹਿਲਾਂ ਸਿੰਗਲ ਦੇ ਪਹਿਲੇ ਦੌਰ 'ਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਖਿਲਾਫ ਹਾਰ ਦੇ ਨਾਲ ਮੁਕਾਬਲੇ ਤੋਂ ਬਾਹਰ ਹੋ ਗਈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਖਿਡਾਰੀ ਨੂੰ ਦੁਨੀਆ ਦੀ 19ਵੇਂ ਨੰਬਰ ਦੀ ਖਿਡਾਰੀ ਬੁਸਾਨਨ ਖਿਲਾਫ 45 ਮਿੰਟ ਤੱਕ ਚੱਲੇ ਮੁਕਾਬਲੇ 'ਚ 10- 21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਾਇਨਾ ਦੀ ਥਾਈਲੈਂਡ ਦੀ ਖਿਡਾਰੀ ਖਿਲਾਫ ਇਹ ਲਗਾਤਾਰ ਦੂਜੀ ਹਾਰ ਹੈ।PunjabKesari

ਸੱਟਾਂ ਤੋਂ ਉਬਰਣ ਤੋਂ ਬਾਅਦ ਵਾਪਸੀ ਕਰ ਰਹੀ 29 ਸਾਲ ਦੀ ਸਾਇਨਾ ਆਪਣੀ ਫ਼ਾਰਮ ਹਾਸਲ ਕਰਨ ਲਈ ਜੂਝ ਰਹੀ ਹੈ। ਭਾਰਤੀ ਖਿਡਾਰੀ ਨੇ ਸੈਸ਼ਨ ਦੀ ਸ਼ੁਰੂਆਤ ਇੰਡੋਨੇਸ਼ੀਆ ਓਪਨ 'ਚ ਜਿੱਤ ਦੇ ਨਾਲ ਕੀਤੀ ਪਰ ਇਸ ਤੋਂ ਬਾਅਦ ਉਹ ਬਾਕੀ ਸੈਸ਼ਨ 'ਚ ਬੀ. ਡਬਲਿਊ. ਐੱਫ ਸਰਕਿਟ 'ਤੇ ਕਿਸੇ ਮੁਕਾਬਲੇ ਦੇ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ। ਪਿਛਲੇ ਵਰਲਡ ਚੈਂਪੀਅਨ ਮਹਿਲਾ ਪੀ.ਵੀ. ਸਿੰਧੂ ਆਪਣੇ ਅਭਿਆਨ ਦੀ ਸ਼ੁਰੂਆਤ ਅੱਜ ਸਾਬਕਾ ਓਲੰਪਿਕ ਚੈਂਪੀਅਨ ਚੀਨ ਦੀ ਲਈ ਸ਼ੁਏਰੁਈ ਖਿਲਾਫ ਕਰੇਗੀ।


Related News