IND-AUS ਮੈਚ ਦੀਆਂ ਟਿਕਟਾਂ ਖ਼ਰੀਦਣ ਪਹੁੰਚੇ ਪ੍ਰਸ਼ੰਸਕ ਹੋਏ ਬੇਕਾਬੂ, ਮਚੀ ਭਾਜੜ, ਕਈ ਜ਼ਖ਼ਮੀ

09/22/2022 4:04:21 PM

ਹੈਦਰਾਬਾਦ (ਏਜੰਸੀ): ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜੇ ਟੀ-20 ਮੈਚ ਦੀਆਂ ਟਿਕਟਾਂ ਖ਼ਰੀਦਣ ਲਈ ਵੱਡੀ ਗਿਣਤੀ ਵਿਚ ਕ੍ਰਿਕਟ ਪ੍ਰਸ਼ੰਸਕ ਇਕੱਠੇ ਹੋਣ ਤੋਂ ਬਾਅਦ ਜਿਮਖਾਨਾ ਮੈਦਾਨ ਵਿਚ ਭੱਜਦੌੜ ਮਚ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੀ-20 ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ 25 ਸਤੰਬਰ ਨੂੰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਹਰਮਨਪ੍ਰੀਤ ਅਤੇ ਰੇਣੂਕਾ ਚਮਕੀ, ਭਾਰਤ ਨੇ 23 ਸਾਲਾਂ ਬਾਅਦ ਇੰਗਲੈਂਡ 'ਚ ਜਿੱਤੀ ਵਨਡੇ ਸੀਰੀਜ਼

ਜਿਮਖਾਨਾ ਦੇ ਮੈਦਾਨ ਵਿੱਚ ਟਿਕਟਾਂ ਖ਼ਰੀਦਣ ਲਈ ਭਾਰੀ ਭੀੜ ਇਕੱਠੀ ਹੋਈ ਸੀ। ਟਿਕਟਾਂ ਲੈਣ ਲਈ ਪ੍ਰਸ਼ੰਸਕਾਂ ਦੀ ਵੱਡੀ ਕਤਾਰ ਲੱਗੀ ਹੋਈ ਸੀ ਪਰ ਸਥਿਤੀ ਜਲਦੀ ਹੀ ਕਾਬੂ ਤੋਂ ਬਾਹਰ ਹੋ ਗਈ ਅਤੇ ਭੱਜਦੌੜ ਮੱਚ ਗਈ। ਉਤਸ਼ਾਹੀ ਪ੍ਰਸ਼ੰਸਕ ਬਹੁਤ ਜ਼ਿਆਦਾ ਸੰਖਿਆ ਵਿੱਚ ਆ ਗਏ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਗਈ। ਪੁਲਸ ਨੇ ਭਾਰੀ ਭੀੜ ਨੂੰ ਖਿੰਡਾਉਣ ਅਤੇ ਕੰਟਰੋਲ ਬਹਾਲ ਕਰਨ ਲਈ ਲਾਠੀਚਾਰਜ ਕੀਤਾ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦੀ ਗੱਲ ਕਰੀਏ ਤਾਂ 'ਚ ਆਸਟ੍ਰੇਲੀਆ ਇਸ ਸਮੇਂ 1-0 ਨਾਲ ਅੱਗੇ ਹੈ। ਉਥੇ ਹੀ ਦੂਜਾ ਟੀ-20 ਮੈਚ ਸ਼ੁੱਕਰਵਾਰ ਨੂੰ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਬ੍ਰਿਟੇਨ ’ਚ ਹੁਣ ਦੁਰਗਾ ਮੰਦਿਰ ਦੇ ਬਾਹਰ ਭੜਕਾਊ ਪ੍ਰਦਰਸ਼ਨ, ਲਾਏ ਅੱਲ੍ਹਾ-ਹੂ-ਅਕਬਰ ਦੇ ਨਾਅਰੇ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News