ਸ਼੍ਰੀਕਾਂਤ, ਅੰਜੁਮ ਚੋਪੜਾ ਨੂੰ ਮਿਲੇਗਾ CK ਨਾਇਡੂ ਲਾਈਫਟਾਈਮ ਅਚੀਵਮੈਂਟ ਐਵਾਰਡ
Friday, Dec 27, 2019 - 10:21 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ ਤਾਂ ਇਸ ਸਾਲ ਬੀ. ਸੀ. ਸੀ. ਆਈ. ਪੁਰਸਕਾਰਾਂ 'ਚ ਵੱਕਾਰੀ ਸੀ. ਕੇ. ਨਾਇਡੂ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ ਨੂੰ ਵੀ ਸਾਲ 2019 ਦੇ ਪੁਰਸਕਾਰਾਂ 'ਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਬੀ. ਸੀ. ਸੀ. ਆਈ. ਸਾਲਾਨਾ ਪੁਰਸਕਾਰ ਸਮਾਰੋਹ ਆਸਟਰੇਲੀਆ ਵਿਰੁੱਧ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲਾਂ 12 ਜਨਵਰੀ ਨੂੰ ਮੁੰਬਈ 'ਚ ਆਯੋਜਿਤ ਕੀਤਾ ਜਾਵੇਗਾ।