ਪੰਜਾਬ ਸਰਕਾਰ ਵੱਲੋਂ ਤਰਨਤਾਰਨ ਵਾਸੀਆਂ ਨੂੰ ਵੱਡਾ ਤੋਹਫ਼ਾ, ਵੱਡੇ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ, ਪੜ੍ਹੋ ਖ਼ਬਰ

Saturday, Jan 03, 2026 - 12:58 PM (IST)

ਪੰਜਾਬ ਸਰਕਾਰ ਵੱਲੋਂ ਤਰਨਤਾਰਨ ਵਾਸੀਆਂ ਨੂੰ ਵੱਡਾ ਤੋਹਫ਼ਾ, ਵੱਡੇ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ, ਪੜ੍ਹੋ ਖ਼ਬਰ

ਤਰਨਤਾਰਨ (ਰਮਨ ਚਾਵਲਾ)- ਬੀਤੇ ਸਾਲ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਮਿਸ਼ਨ ਚੜ੍ਹਦੀਕਲਾ ਦੇ ਤਹਿਤ ਸੀ.ਐੱਸ.ਆਰ. ਅਤੇ ਨਾਨ ਸੀ.ਐੱਸ.ਆਰ. ਕੈਟਾਗਰੀ ਅਧੀਨ ਜ਼ਿਲਾ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ 14 ਪ੍ਰੋਜੈਕਟਾਂ ਜਿਨ੍ਹਾਂ ਦੀ ਕੁੱਲ ਲਾਗਤ 161 ਲੱਖ ਰੁਪਏ ਹੈ, ਲਈ ਵਿੱਤੀ ਮਨਜ਼ੂਰੀ ਅਤੇ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਡਾਕਖਾਨੇ 'ਚ ਹਿੰਦੀ ਬੋਲਦੇ 'ਕਾਮੇ' ਨੂੰ ਲੈ ਕੇ ਪੈ ਗਿਆ ਰੌਲਾ, ਵੀਡੀਓ ਵਾਇਰਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਆਈ.ਏ.ਐੱਸ. ਨੇ ਦੱਸਿਆ ਕਿ ਇਨ੍ਹਾਂ 14 ਪ੍ਰੋਜੈਕਟਾਂ ਵਿਚ ਸੀ.ਐੱਸ.ਆਰ. ਕੈਟਾਗਰੀ ਤਹਿਤ ਪਿੰਡ ਠੱਠੀਆਂ ਖੁਰਦ ਦੇ ਸਰਕਾਰੀ ਸਕੂਲ ਦੀ ਚਾਰਦੀਵਾਰੀ ਉਪਰ 24 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਪਿੰਡ ਰਾਏਪੁਰ ਬਲੀਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਮੁਰੰਮਤ ’ਤੇ 21 ਲੱਖ ਰੁਪਏ, ਪਿੰਡ ਨੰਦਪੁਰ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਲਾਲਪੁਰ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਤੁੜ ਦੇ ਆਂਗਨਵਾੜੀ ਸੈਂਟਰ ’ਤੇ 10 ਲੱਖ ਰੁਪਏ, ਪਿੰਡ ਰਸੂਲਪੁਰ ਕਲਾਂ ਦੀ ਧਰਮਸ਼ਾਲਾ ਉਪਰ 5 ਲੱਖ ਰੁਪਏ, ਪਿੰਡ ਆਸਲ ਉਤਾੜ ਵਿਖੇ ਡਿਫੈਂਸ ਡਰੇਨ ਦੀ ਸੜਕ ਉਪਰ 5 ਲੱਖ ਰੁਪਏ, ਪਿੰਡ ਭੂਸੇ ਦੇ ਸਰਕਾਰੀ ਸਕੂਲ ਉਪਰ 18 ਲੱਖ ਰੁਪਏ ਅਤੇ ਪਿੰਡ ਬੁਰਜ ਦੀ ਧਰਮਸ਼ਾਲਾ ਉਪਰ 20 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਨਾਨ ਸੀ.ਐੱਸ.ਆਰ. ਕੈਟਾਗਰੀ ਤਹਿਤ ਪਿੰਡ ਬਨਵਾਲੀਪੁਰ ਦੀ ਐੱਸ.ਸੀ. ਸ਼ਮਸ਼ਾਨਘਾਟ ਉਪਰ 6 ਲੱਖ ਰੁਪਏ, ਮੁੰਡਾ ਪਿੰਡ ਦੀ ਸ਼ਮਸ਼ਾਨਘਾਟ ਉਪਰ 8 ਲੱਖ ਰੁਪਏ, ਗੁਜਰਪੁਰ ਪਿੰਡ ਦੀ ਸ਼ਮਸ਼ਾਨਘਾਟ ਉਪਰ 6 ਲੱਖ ਰੁਪਏ ਅਤੇ ਪਿੰਡ ਧੁਦੀਆਈਵਾਲਾ ਦੀ ਸ਼ਮਸ਼ਾਨਘਾਟ ਉਪਰ 8 ਲੱਖ ਰੁਪਏ ਖ਼ਰਚ ਕੀਤੇ ਜਾਣਗੇ। 

ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, ਥਾਣਾ ਮੁਖੀਆਂ ਸਣੇ 50 ਕਰਮਚਾਰੀਆਂ ਦੇ ਤਬਾਦਲੇ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਵਿੱਤੀ ਮਨਜ਼ੁਰੀ ਅਤੇ ਪ੍ਰਬੰਧਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰਵਾਨਤ ਕੰਮ ਮਿਤੀ 28 ਫਰਵਰੀ 2026 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਿਪਟੀ ਕਮਿਸ਼ਨਰ ਤਰਨਤਾਰਨ ਨੇ ਦੱਸਿਆ ਕਿ ਮਿਸ਼ਨ ਚੜ੍ਹਦੀਕਲਾ ਤਹਿਤ ਜ਼ਿਲਾ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 13 ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ, ਜਿਨ੍ਹਾਂ ਉਪਰ 108 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਪ੍ਰੋਜੈਕਟਾਂ ਉਪਰ ਵੀ ਕੰਮ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News