ਸ਼੍ਰੀਕਾਂਤ ਨੇ ਡੈਨਮਾਰਕ ਓਪਨ ਦੇ ਫਾਈਨਲ ''ਚ ਕੀਤਾ ਪ੍ਰਵੇਸ਼

10/21/2017 10:49:03 PM

ਨਵੀਂ ਦਿੱਲੀ— ਭਾਰਤ ਦੇ ਕਿਦਾਮਬੀ ਸ਼੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੇ ਨੰਬਰ ਇਕ ਖਿਡਾਰੀ ਡੈਨਮਾਰਕ ਦੇ ਵਿਕਟਰ ਅਕਸੇਲਸਨ ਨੂੰ ਕੁਆਟਰਫਾਈਨਲ 'ਚ ਤੇ ਹਾਂਗਕਾਂਗ ਦੇ ਵੋਂਗ ਦੀ ਵਿਨਸੇਂਟ ਨੂੰ ਸੈਮੀਫਾਈਨਲ 'ਚ ਹਰਾ ਕੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ। 8ਵੀਂ ਸੀਡ ਸ਼੍ਰੀਕਾਂਤ ਨੇ ਅਕਸੇਲਸਨ ਨੂੰ ਸ਼ੁੱਕਰਵਾਰ ਰੌਮਾਂਚਕ ਮੁਕਾਬਲੇ 'ਚ 14-21, 22-20, 21-7 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਸੀ ਤੇ ਸ਼ਨੀਵਾਰ ਉਨ੍ਹਾਂ ਨੇ 8ਵੀਂ ਸੀਡ ਵਿਨਸੇਂਟ ਨੂੰ 39 ਮਿੰਟ 'ਚ 21-18, 21-17 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਿੱਥੇ ਹੁਣ ਉਸ ਦੇ ਸਾਹਮਣਾ ਐਤਵਾਰ ਨੂੰ ਕੋਰੀਆ ਦੇ ਲੀ ਹਿਊਨ ਨਾਲ ਹੋਵੇਗਾ।
ਸ਼੍ਰੀਕਾਂਤ 22ਵੀਂ ਰੈਂਕਿੰਗ ਦੇ ਕੋਰੀਆਈ ਖਿਡਾਰੀ ਨਾਲ ਕਰੀਅਰ 'ਚ ਪਹਿਲੀ ਬਾਰ ਖੇਡਣਗੇ। ਇਸ ਤੋਂ ਪਹਿਲੇ 8ਵੀਂ ਸੀਡ ਸ਼੍ਰੀਕਾਂਤ ਨੇ ਕੁਆਟਰਫਾਈਨਲ 'ਚ ਦੂਜੀ ਦਰਜਾ ਪ੍ਰਾਪਤ ਡੈਨਮਾਰਕ ਦੇ ਵਿਕਟਰ ਅਕਸੇਲਸਨ ਨੂੰ 55 ਮਿੰਟ 'ਚ ਹਰਾ ਕੇ ਇਸ ਸਾਲ ਉਸ ਤੋਂ ਮਿਲੀ 2 ਹਾਰ ਦਾ ਬਦਲਾ ਵੀ ਲਿਆ। ਸ਼੍ਰੀਕਾਂਤ ਨੇ ਇਸ ਜਿੱਤ ਦੇ ਨਾਲ ਵਿਸ਼ਵ ਰੈਂਕਿੰਗ ਦੇ ਨੰਬਰ ਇਕ ਖਿਡਾਰੀ ਅਕਸੇਲਸਨ ਦੇ ਖਿਲਾਫ ਆਪਣਾ ਕਰੀਅਰ ਰਿਕਾਰਡ 3-3 ਕਰ ਲਿਆ ਹੈ। ਸ਼੍ਰੀਕਾਂਤ ਨੇ ਅਕਸੇਲਸਨ ਤੋਂ ਪਿਛਲੇ 3 ਮੁਕਾਬਲੇ ਹਾਰੇ ਸਨ ਜਿਸ 'ਚ ਇਸ ਸਾਲ ਜਾਪਾਨ ਓਪਨ ਤੇ ਇੰਡੀਆ ਓਪਨ ਦੀ ਹਾਰ ਸ਼ਾਮਲ ਸੀ। ਭਾਰਤੀ ਖਿਡਾਰੀ ਨੇ ਪਹਿਲਾਂ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਦੂਜੇ ਸੈੱਟ ਦੇ ਸਖਤ ਮੁਕਾਬਲੇ 'ਚ 22-20 ਨਾਲ ਜਿੱਤ ਕੇ ਮੈਚ ਨੂੰ ਫੈਸਲਾਕੁੰਨ ਗੇਮ 'ਚ ਪਹੁੰਚਾ ਦਿੱਤਾ।


Related News