ਸ਼੍ਰੀਹਰੀ ਨਟਰਾਜ ਨੇ ਵਰਲਡ ਸਵੀਮਿੰਗ ਚੈਂਪੀਅਨਸ਼ਿਪ ''ਚ ਤੋੜਿਆ ਖ਼ੁਦ ਦਾ ਰਾਸ਼ਟਰੀ ਰਿਕਾਰਡ
Friday, Jul 26, 2019 - 11:43 AM (IST)

ਸਪੋਰਟਸ ਡੈਸਕ— ਸ਼੍ਰੀਹਰੀ ਨਟਰਾਜ ਨੇ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਗਵਾਂਗਝੂ 'ਚ ਚਲ ਰਹੇ ਵਰਲਡ ਕੱਪ ਤੈਰਾਕੀ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ 200 ਮੀਟਰ ਬੈਕਸਟ੍ਰੋਕ ਮੁਕਾਬਲੇ 'ਚ ਖੁਦ ਦਾ ਨੈਸ਼ਨਲ ਰਿਕਾਰਡ ਤੋੜ ਦਿੱਤਾ ਹੈ। 18 ਸਾਲਾ ਨਟਰਾਜ 2:02.08 ਸਕਿੰਟ ਦੇ ਨਾਲ 200 ਮੀਟਰ ਬੈਕਸਟ੍ਰੋਕ ਦਾ ਮੁਕਾਬਲਾ ਆਪਣੇ ਨਾਂ ਕੀਤਾ, ਪਰ ਉਹ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝੇ ਗਏ।
ਉਨ੍ਹਾਂ ਦਾ ਪੁਰਾਣਾ ਰਿਕਾਰਡ 2:02.37 ਸਕਿੰਟ ਦਾ ਸੀ। ਇਸ ਤੋਂ ਪਹਿਲਾਂ ਅਮਰੀਕਾ ਦੇ 22 ਸਾਲਾ ਸਟਾਰ ਤੈਰਾਕ ਸੇਲੇਬ ਡ੍ਰੈਸੇਲ ਨੇ 100 ਮੀਟਰ ਫ੍ਰੀਸਟਾਈਲ ਮੁਕਾਬਲੇ ਦਾ ਸੋਨ 46.96 ਸਕਿੰਟ ਦੇ ਨਾਲ ਜਿੱਤਿਆ। ਹਾਲਾਂਕਿ ਡ੍ਰੇਸੇਲ 0.05 ਸਕਿੰਟ ਨਾਲ ਬ੍ਰਾਜ਼ੀਲ ਦੇ ਸੀਜ਼ਰ ਸਿਏਲੋ (46.91 ਸਕਿੰਟ, 2009) ਦੇ ਵਰਲਡ ਕੱਪ ਤੋਂ ਖੁੰਝੇ ਗਏ। ਉਨ੍ਹਾਂ ਨਵਾਂ ਅਮਰੀਕੀ ਰਿਕਾਰਡ ਜ਼ਰੂਰ ਬਣਾ ਦਿੱਤਾ, ਜੋ ਦੋ ਸਾਲ ਪਹਿਲਾਂ (47.17 ਸਕਿੰਟ) ਡ੍ਰੇਸੇਲ ਨੇ ਹੀ ਕਾਇਮ ਕੀਤਾ ਸੀ।