ਭਾਰਤੀ ਟੀਮ ਤੋਂ ਪ੍ਰਭਾਵਿਤ ਹੋਇਆ ਸ਼੍ਰੀਲੰਕਾਈ ਕੋਚ ਆਰਥਰ

01/08/2020 8:28:30 PM

ਇੰਦੌਰ— ਸ਼੍ਰੀਲੰਕਾਈ ਕ੍ਰਿਕਟ ਟੀਮ ਦੇ ਕੋਚ ਮਿੱਕੀ ਆਰਥਰ ਨੇ ਕਿਹਾ ਕਿ ਭਾਰਤ ਵਿਚ ਨੌਜਵਾਨਾਂ ਨੂੰ ਜਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ, ਉਹ ਉਸ ਤੋਂ ਬਹੁਤ ਪ੍ਰਭਾਵਿਤ ਹੈ। ਅੰਤਰਰਾਸ਼ਟਰੀ ਕ੍ਰਿਕਟ ਜਗਤ ਨੂੰ ਇਸ ਤੋਂ ਸਿੱਖਣ ਦੀ ਜ਼ਰੂਰਤ ਹੈ। ਭਾਰਤ ਨੇ ਇੰਦੌਰ ਵਿਚ ਦੂਜੇ ਟੀ-20 ਵਿਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਹੋਲਕਰ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਇਸ ਮੈਚ ਵਿਚ ਨੌਜਵਾਨ ਗੇਂਦਬਾਜ਼ਾਂ ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ ਨੇ ਕਾਫੀ ਪ੍ਰਭਾਵਿਤ ਕੀਤਾ ਸੀ। ਆਰਥਰ ਨੇ ਮੈਚ ਤੋਂ ਬਾਅਦ ਕਿਹਾ ਕਿ ਭਾਰਤ ਜਿਸ ਤਰ੍ਹਾਂ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰ ਰਿਹਾ ਹੈ ਅਤੇ ਚੁਣੌਤੀਪੂਰਨ ਮੁਕਾਬਲਿਆਂ ਵਿਚ ਉਹ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ, ਉਹ ਕਮਾਲ ਦਾ ਹੈ।
ਸ਼੍ਰੀਲੰਕਾਈ ਕੋਚ ਨੇ ਕਿਹਾ, ''ਮੇਰੇ ਹਿਸਾਬ ਨਾਲ ਭਾਰਤ ਕ੍ਰਿਕਟ ਦੇ ਮਾਮਲੇ ਵਿਚ ਬਹੁਤ ਵਧੀਆ ਸਥਿਤੀ 'ਚ ਹੈ। ਭਾਰਤ ਇਕ ਮਜ਼ਬੂਤ ਟੀਮ ਹੈ ਅਤੇ ਉਸ ਵਿਚ ਕਿਸੇ ਤਰ੍ਹਾਂ ਦੀ ਕਮੀ ਦਿਖਾਈ ਨਹੀਂ ਦਿੰਦੀ। ਬੱਲੇਬਾਜ਼ੀ ਤੋਂ ਲੈ ਕੇ ਗੇਂਦਬਾਜ਼ੀ ਵਿਭਾਗ ਸਾਰਿਆਂ ਵਿਚ ਟੀਮ ਬਹੁਤ ਮਜ਼ਬੂਤ ਹੈ।


Gurdeep Singh

Content Editor

Related News