ਵਨਡੇ ਸੀਰੀਜ਼ ''ਚ ਮਿਲੀ ਹਾਰ ਤੋਂ ਕਾਫੀ ਪਰੇਸ਼ਾਨ ਹੈ ਸ਼੍ਰੀਲੰਕਾ ਦਾ ਕਪਤਾਨ, ਚੁੱਕ ਸਕਦੈ ਇਹ ਵੱਡਾ ਕਦਮ

Tuesday, Jul 11, 2017 - 04:53 PM (IST)

ਵਨਡੇ ਸੀਰੀਜ਼ ''ਚ ਮਿਲੀ ਹਾਰ ਤੋਂ ਕਾਫੀ ਪਰੇਸ਼ਾਨ ਹੈ ਸ਼੍ਰੀਲੰਕਾ ਦਾ ਕਪਤਾਨ, ਚੁੱਕ ਸਕਦੈ ਇਹ ਵੱਡਾ ਕਦਮ

ਕੋਲੰਬੋ—ਜਿੰਬਾਬਵੇ ਖਿਲਾਫ ਵਨਡੇ ਸੀਰੀਜ਼ 2-3 ਨਾਲ ਗੁਆਉਣ ਵਾਲੀ ਸ਼੍ਰੀਲੰਕਾਈ ਟੀਮ ਦੇ ਕਪਤਾਨ ਐਂਜਲੋ ਮੈਥਿਊਜ਼ ਇਸ ਹਾਰ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਇਸ ਖਰਾਬ ਪ੍ਰਦਰਸ਼ਨ ਨੂੰ ਦੇਖ ਕੇ ਉਹ ਆਪਣੇ ਕ੍ਰਿਕਟ ਕਰੀਅਰ 'ਚ ਇਕ ਵੱਡਾ ਕਦਮ ਚੁੱਕ ਸਕਦੇ ਹਨ ਭਾਵ ਕਿ ਐਂਜਲੋ ਮੈਥਿਊਜ਼ ਇਸ ਹਾਰ ਤੋਂ ਇਸ ਕਦਰ ਨਿਰਾਸ਼ ਹੋ ਗਏ ਹਨ ਕਿ ਉਹ ਹੁਣ ਆਪਣੇ ਅਹੁਦੇ ਨੂੰ ਛੱਡਣ ਦੇ ਬਾਰੇ 'ਚ ਵਿਚਾਰ ਕਰ ਰਹੇ ਹਨ।
ਵਨਡੇ 'ਚ 11ਵੀਂ ਰੈਂਕਿੰਗ ਦੀ ਟੀਮ ਜਿੰਬਾਬਵੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾ ਨੂੰ ਨਾ ਕੇਵਲ 5 ਮੈਚਾਂ ਦੀ ਸੀਰੀਜ਼ 'ਚ 3-2 ਨਾਲ ਹਰਾਇਆ ਬਲਕਿ ਉਸ ਦੇ ਖਿਲਾਫ ਪਹਿਲੀ ਅੰਤਰਾਸ਼ਟਰੀ ਵਨਡੇ ਸੀਰੀਜ਼ ਵੀ ਜਿੱਤ ਲਈ। 30 ਸਾਲਾਂ ਸ਼੍ਰੀਲੰਕਾਈ ਕਪਤਾਨ ਨੇ ਕਿਹਾ ਕਿ ਇਸ ਨੂੰ ਮੇਰੇ ਕਰੀਅਰ ਦਾ ਸਭ ਤੋਂ ਜ਼ਿਆਦਾ ਖਰਾਬ ਦੌਰ ਕਹਿ ਸਕਦੇ ਹਾਂ। ਇਹ ਕਦੇ ਪਚਾਉਣ ਦੇ ਲਾਈਕ ਨਹੀਂ ਹੈ। ਇਸ ਸੀਰੀਜ਼ 'ਚ ਸਭ ਕੁੱਝ ਸਾਡੇ ਖਿਲਾਫ ਰਿਹਾ, ਟਾਸ ਤੋਂ ਲੈ ਕੇ ਵਿਕਟ ਨੂੰ ਪੜਨ ਤੱਕ ਸਭ ਕੁੱਝ ਪਰ ਇਸ ਲਈ ਅਸੀਂ ਕੋਈ ਬਹਾਨਾ ਨਹੀਂ ਬਣਾ ਸਕਦੇ। ਅਸੀਂ ਖਰਾਬ ਖੇਡ ਖੇਡੇ ਅਤੇ ਕਿਸੇ ਵੀ ਰੂਪ 'ਚ ਸਾਨੂੰ ਉਨ੍ਹਾਂ ਤੋਂ ਬਿਹਤਰ ਨਹੀਂ ਕਿਹਾ ਜਾ ਸਕਦਾ ਸੀ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਵਨਡੇ ਪ੍ਰਦਰਸ਼ਨ 'ਚ 2015 ਵਿਸ਼ਵਕੱਪ ਤੋਂ ਬਾਅਦ ਲਗਾਤਾਰ ਗਿਰਾਵਟ ਆਈ ਹੈ ਅਤੇ ਇੰਗਲੈਂਡ, ਦੱਖਣੀ ਅਫਰੀਕਾ, ਆਸਟਰੇਲੀਆ ਖਿਲਾਫ ਸੀਰੀਜ਼ 'ਚ ਹਾਰ ਝੇਲਣੀ ਪਈ। ਇਸ ਤੋਂ ਬਾਅਦ ਬੰਗਲਾਦੇਸ਼ ਖਿਲਾਫ ਘਰੇਲੂ ਸੀਰੀਜ਼ 'ਚ ਡਰਾਅ ਨਾਲ ਸੰਤੋਸ਼ ਕਰਨਾ ਪਿਆ ਸੀ। 

 


Related News