ਸ਼੍ਰੀਲੰਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤਿਆ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦਾ ਖਿਤਾਬ
Sunday, Jul 28, 2024 - 06:47 PM (IST)
ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਅੱਜ ਸ਼੍ਰੀਲੰਕਾ ਦੇ ਦਾਂਬੁਲਾ ਵਿਖੇ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਮੈਚ ਨੂੰ ਸ਼੍ਰੀਲੰਕਾ ਨੇ 8 ਵਿਕਟਾਂ ਨਾਲ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ ਹੈ। ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਦੀਆਂ 60 ਦੌੜਾਂ, ਰਿਚਾ ਘੋਸ਼ ਸੀਆਂ 30 ਦੌੜਂ ਤੇ ਜੇਮਿਮਾ ਰੋਡ੍ਰਿਗੇਜ ਦੀਆਂ 29 ਦੌੜਾਂ ਦੀ ਬਦੌਲਤ 6 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 166 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਕਵਿਸ਼ਾ ਦਿਹਾਰੀ ਨੇ 2, ਪ੍ਰਬੋਧਨੀ ਨੇ 1, ਸਚਿਨੀ ਨੇ 1 ਤੇ ਚਮਾਰੀ ਅੱਟਾਪੱਟੂ ਨੇ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਨੇ 18.4 ਓਵਰਾਂ 'ਚ ਹੀ ਹਰਸ਼ਿਤਾ ਸਮਰਵਿਕਰਮਾ 69 ਦੌੜਾਂ, ਚਮਾਰੀ ਅੱਟਾਪੱਟੂ ਦੀਆਂ 61 ਦੌੜਾਂ ਦੀ ਬਦੌਲਤ 2 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕੀਤਾ ਤੇ ਖਿਤਾਬ ਆਪਣੇ ਨਾਂ ਕੀਤਾ।
ਪਲੇਇੰਗ 11
ਭਾਰਤ: ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਉਮਾ ਛੇਤਰੀ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਰਾਧਾ ਯਾਦਵ, ਤਨੁਜਾ ਕੰਵਰ, ਰੇਣੁਕਾ ਠਾਕੁਰ ਸਿੰਘ।
ਸ਼੍ਰੀਲੰਕਾ: ਵਿਸ਼ਮੀ ਗੁਣਰਤਨੇ, ਚਮਾਰੀ ਅਥਾਪਥੂ (ਕਪਤਾਨ), ਹਰਸ਼ਿਤਾ ਸਮਰਾਵਿਕਰਮਾ, ਕਵੀਸ਼ਾ ਦਿਲਹਾਰੀ, ਨੀਲਾਕਸ਼ੀ ਡੀ ਸਿਲਵਾ, ਅਨੁਸ਼ਕਾ ਸੰਜੀਵਨੀ (ਵਿਕਟਕੀਪਰ), ਹਾਸੀਨੀ ਪਰੇਰਾ, ਸੁਗੰਧੀਕਾ ਕੁਮਾਰੀ, ਇਨੋਸ਼ੀ ਪ੍ਰਿਯਦਰਸ਼ਨੀ, ਉਦੇਸ਼ਿਕਾ ਪ੍ਰਬੋਧਨੀ, ਸਚਿਨੀ ਨਿਸਾਨਸਾਲਾ।