ਪਾਕਿ ''ਚ 2009 ਹਮਲੇ ਤੋਂ ਬਾਅਦ ਪਹਿਲਾ ਟੈਸਟ ਖੇਡਣ ਪਹੁੰਚੀ ਸ਼੍ਰੀਲੰਕਾ ਟੀਮ

12/09/2019 4:31:28 PM

ਰਾਵਲਪਿੰਡੀ : ਪਾਕਿਸਤਾਨ ਵਿਚ 2009 ਦੇ ਅੱਤਵਾਦੀ ਹਮਲੇ ਤੋਂ ਬਾਅਦ ਪਹਿਲੀ ਟੈਸਟ ਲੜੀ ਖੇਡਣ ਸ਼੍ਰੀਲੰਕਾ ਟੀਮ ਇੱਥੇ ਪਹੁੰਚੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ, ''ਸ਼੍ਰੀਲੰਕਾ ਟੀਮ ਦਾ ਪਹੁੰਚਣਾ ਇਤਿਹਾਸਕ ਮੌਕਾ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ 2 ਮੈਚਾਂ ਦੀ ਇਸ ਟੈਸਟ ਸੀਰੀਜ਼ ਦੀ ਮੇਜ਼ਬਾਨੀ ਕਰ ਰਹੇ ਹਨ।''

PunjabKesari

ਪਹਿਲਾ ਟੈਸਟ ਬੁੱਧਵਾਰ ਤੋਂ ਰਾਵਲਪਿੰਡੀ ਅਤੇ ਦੂਜਾ ਮੈਚ 19 ਦਸੰਬਰ ਤੋਂ ਕਰਾਚੀ ਵਿਚ ਖੇਡਿਆ ਜਾਵੇਗਾ। ਪੀ. ਸੀ. ਬੀ. ਨੇ ਇਕ ਵੀਡੀਓ ਅਪਲੋਡ ਕੀਤੀ ਹੈ, ਜਿਸ ਵਿਚ ਸ਼੍ਰੀਲੰਕਾ ਟੀਮ ਨੂੰ ਇਸਲਾਮਾਬਾਦ 'ਚ ਉਤਰਦਿਆਂ ਅਤੇ ਸੁਰੱਖਿਆ ਬਲਾਂ ਦੇ ਘੇਰੇ ਵਿਚ ਉਨ੍ਹਾਂ ਨੂੰ ਉੱਥੋਂ ਨਿਕਲਦਿਆਂ ਦਿਖਾਇਆ ਗਿਆ ਹੈ। ਇਸ ਦੌਰੇ ਦੇ ਜ਼ਰੀਏ ਪਾਕਿਸਤਾਨ ਵਿਚ ਟੈਸਟ ਕ੍ਰਿਕਟ ਦੀ ਬਹਾਲੀ ਹੋਵੇਗੀ। ਸਾਲ 2009 ਵਿਚ ਹੋਏ ਅੱਤਵਾਦੀ ਹਮਲੇ ਵਿਚ 8 ਲੋਕਾਂ ਦੀ ਮੌਤ ਹੌਈ ਸੀ ਅਤੇ ਕਈ ਕ੍ਰਿਕਟਰ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਪਾਕਿਸਤਾਨੀ ਟੀਮ ਆਪਣੇ ਸਾਰੇ ਘਰੇਲੂ ਮੈਚ ਯੂ. ਏ. ਈ. ਵਿਚ ਖੇਡ ਰਹੀ ਹੈ। ਇਸ ਵਿਚਾਲੇ ਪਾਕਿਸਤਾਨ ਵਿਚ ਜ਼ਿੰਬਾਬਵੇ ਅਤੇ ਵੈਸਟਇੰਡੀ ਦੀ ਟੀਮ ਖਿਲਾਫ ਟੀ-20 ਲੜੀਆਂ ਖੇਡੀਆਂ ਗਈਆਂ ਹਨ ਜਦਕਿ ਘਰੇਲੂ ਲੀਗ ਮੈਚਾਂ ਵਿਚ ਕੌਮਾਂਤਰੀ ਖਿਡਾਰੀਆਂ ਨੇ ਵੀ ਹਿੱਸਾ ਲਿਆ। ਟੈਸਟ ਮੈਚ ਲਈ ਪਹਿਲੀ ਵਾਰ ਕੋਈ ਟੀਮ ਪਿਛਲੇ 10 ਸਾਲਾਂ ਵਿਚ ਪਾਕਿਸਤਾਨ ਆਈ ਹੈ।


Related News