ਸ਼੍ਰੀਲੰਕਾ ਨੇ ਟੀ-20 ''ਚ ਪਰੇਰਾ ਤੇ ਪ੍ਰਦੀਪ ਨੂੰ ਕੀਤਾ ਸ਼ਾਮਲ

Friday, Feb 28, 2020 - 12:50 AM (IST)

ਸ਼੍ਰੀਲੰਕਾ ਨੇ ਟੀ-20 ''ਚ ਪਰੇਰਾ ਤੇ ਪ੍ਰਦੀਪ ਨੂੰ ਕੀਤਾ ਸ਼ਾਮਲ

ਕੋਲੰਬੋ— ਸ਼੍ਰੀਲੰਕਾ ਨੇ ਵੈਸਟਇੰਡੀਜ਼ ਵਿਰੁੱਧ 2 ਮੈਚਾਂ 'ਚ ਖੇਡਣ ਦੇ ਲਈ ਆਲਰਾਊਂਡਰ ਤਿਸਾਰਾ ਪਰੇਰਾ ਨੂੰ 15 ਮੈਂਬਰੀ ਟੀ-20 ਟੀਮ 'ਚ ਸ਼ਾਮਲ ਕੀਤਾ। ਕ੍ਰਿਕਟ ਬੋਰਡ ਨੇ ਇਹ ਵੀ ਕਿਹਾ ਕਿ ਸਾਲ ਦੇ ਸ਼ੁਰੂ 'ਚ ਭਾਰਤ ਦੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਬਾਹਰ ਕੀਤੇ ਗਏ ਮੱਧਮ ਗਤੀ ਦੇ ਗੇਂਦਬਾਜ਼ ਨੁਆਨ ਪ੍ਰਦੀਪ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਟੀ-20 ਬੁੱਧਵਾਰ ਜਦਕਿ ਦੂਜਾ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਦੋਵੇਂ ਮੁਕਾਬਲੇ ਕੈਂਡੀ 'ਚ ਹੋਣਗੇ।
ਸ਼੍ਰੀਲੰਕਾਈ ਟੀਮ ਇਸ ਪ੍ਰਕਾਰ ਹੈ—
ਲਸਿਥ ਮਲਿੰਗਾ (ਕਪਤਾਨ), ਅਵਿਸ਼ਕਾ ਫਰਨਾਂਡੋ, ਕੁਸਲ ਪਰੇਰਾ, ਸ਼ੇਹਾਨ ਜੈਸੂਰੀਆ, ਨਿਰੋਸ਼ਨ ਡਿਕਵੇਲਾ, ਕੁਸਾਲ ਮੇਂਡਿਸ, ਐਂਜੇਲੋ ਮੈਥਿਊ, ਧਨੰਜੈ ਡਿ ਸਿਲਵਾ, ਤਿਸਾਰਾ ਪਰੇਰਾ, ਦਾਸੁਨ ਸ਼ਨਾਕਾ, ਵਾਨਿੰਦੂ ਹਸਰੰਗ, ਲਕਸ਼ਣ ਸੰਦਾਕਨ, ਈਸੁਰੂ ਉਦਾਨਾ, ਨੁਆਨ ਪ੍ਰਦੀਨ ਤੇ ਲਾਹਿਰੂ ਕੁਮਾਰਾ।

 

author

Gurdeep Singh

Content Editor

Related News