ਸ਼੍ਰੀਲੰਕਾ ਦੇ ਕੋਚ ਆਰਥਰ ਤੇ ਬੱਲੇਬਾਜ਼ ਥਿਰੀਮਾਨੇ ਕੋਰੋਨਾ ਪਾਜ਼ੇਟਿਵ

Friday, Feb 05, 2021 - 02:14 AM (IST)

ਸ਼੍ਰੀਲੰਕਾ ਦੇ ਕੋਚ ਆਰਥਰ ਤੇ ਬੱਲੇਬਾਜ਼ ਥਿਰੀਮਾਨੇ ਕੋਰੋਨਾ ਪਾਜ਼ੇਟਿਵ

ਕੋਲੰਬੋ– ਸ਼੍ਰੀਲੰਕਾ ਦੇ ਮੁੱਖ ਕੋਚ ਮਿਕੀ ਆਰਥਰ ਤੇ ਬੱਲੇਬਾਜ਼ ਲਾਹਿਰੂ ਥਿਰੀਮਾਨੇ ਪੀ. ਸੀ. ਆਰ. ਟੈਸਟ ਦੇ ਤਾਜਾ ਰਾਊਂਡ ਵਿਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਏ ਗਏ ਹਨ। ਸ਼੍ਰੀਲੰਕਾ ਨੂੰ ਵੈਸਟਇੰਡੀਜ਼ ਦੇ ਨਾਲ ਟੈਸਟ ਸੀਰੀਜ਼ ਖੇਡਣੀ ਹੈ, ਜਿਸਦਾ ਪਹਿਲਾ ਮੁਕਾਬਲਾ 28 ਫਰਵਰੀ ਤੋਂ ਸ਼ੁਰੂ ਹੋਣਾ ਹੈ ਪਰ ਕੋਚ ਆਰਥਰ ਤੇ ਬੱਲੇਬਾਜ਼ ਥਿਰੀਮਾਨੇ ਦੇ ਕੋਰੋਨਾ ਤੋਂ ਇਨਫੈਕਟਿਡ ਹੋਣ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੂੰ ਆਪਣੀ ਰਣਨੀਤੀ ਵਿਚ ਬਦਲਾਅ ਕਰਨਾ ਪੈ ਸਕਦਾ ਹੈ।
ਹਾਲਾਂਕਿ ਦੌਰੇ ਦੇ ਸ਼ੁਰੂ ਹੋਣ ਤਕ ਕੋਰੋਨਾ ਤੋਂ ਇਨਫੈਕਟਿਡ ਖਿਡਾਰੀ ਸਿਹਤਮੰਦ ਹੋ ਸਕਦਾ ਹੈ ਪਰ ਉਹ ਸੀਰੀਜ਼ ਵਿਚ ਖੇਡਣ ਦੀ ਸਥਿਤੀ ਵਿਚ ਨਹੀਂ ਹੋਣਗੇ। ਐੱਸ. ਐੱਲ. ਸੀ. ਦੀ ਮੈਡੀਕਲ ਟੀਮ ਇਨ੍ਹਾਂ ਮੈਂਬਰਾਂ ’ਤੇ ਨਜ਼ਰ ਬਣਾਈ ਰੱਖੇਗੀ ਤੇ ਇਸ ਤੋਂ ਬਾਅਦ ਹੀ ਕੁਝ ਫੈਸਲਾ ਲਿਆ ਜਾਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News