ਅਭਿਸ਼ੇਕ ਅਤੇ ਸਾਨਿਆ ਨੇ ਸਕੁਐਸ਼ ਖਿਤਾਬ ਜਿੱਤੇ

Monday, Apr 15, 2019 - 12:25 PM (IST)

ਅਭਿਸ਼ੇਕ ਅਤੇ ਸਾਨਿਆ ਨੇ ਸਕੁਐਸ਼ ਖਿਤਾਬ ਜਿੱਤੇ

ਮੁੰਬਈ— ਅਭਿਸ਼ੇਕ ਅਗਰਵਾਲ ਅਤੇ ਸਾਨੀਆ ਵਤਸ ਨੇ ਇੱਥੇ ਓਟੱਰਸ ਕਲੱਬ ਵੇਦਾਂਤਾ ਸਕੁਐਸ਼ ਓਪਨ 'ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖਿਤਾਬ ਜਿੱਤੇ। ਅਭਿਸ਼ੇਕ ਨੇ ਪੁਰਸ਼ ਵਰਗ 'ਚ ਪਹਿਲਾ ਗੇਮ ਗੁਆਉਣ ਦੇ ਬਾਅਦ ਤੁਸ਼ਾਰ ਸਾਹਨੀ ਨੂੰ 9-11, 11-4, 11-6, 11-6 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਸਾਨਿਆ ਨੇ ਚੋਟੀ ਦਾ ਦਰਜਾ ਪ੍ਰਾਪਤ ਉਰਵਸ਼ੀ ਜੋਸ਼ੀ ਨੂੰ ਹਰਾ ਕੇ ਮਹਿਲਾ ਵਰਗ ਦਾ ਖਿਤਾਬ ਜਿੱਤਿਆ। ਵੀਰ ਛੋਟਰਾਨੀ ਨੇ ਸਕਸ਼ਮ ਚੌਧਰੀ ਨੂੰ 11-6, 9-11, 11-3, 11-4 ਨਾਲ ਹਰਾ ਕੇ ਅੰਡਰ 19 ਵਰਗ ਦਾ ਖਿਤਾਬ ਆਪਣੇ ਨਾਂ ਕੀਤਾ।


author

Tarsem Singh

Content Editor

Related News