ਸਪਾਟ ਫਿਕਸਿੰਗ ਦੇ ਮਾਮਲੇ ''ਚ ਦੋਸ਼ੀ ਪਾਏ ਜਾਣ ''ਤੇ ਬਰਬਾਦ ਹੋਇਆ ਇਸ ਪਾਕਿ ਖਿਡਾਰੀ ਦਾ ਕਰੀਅਰ

08/17/2018 3:44:50 PM

ਨਵੀਂ ਦਿੱਲੀ—ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਨੇ ਉਨ੍ਹਾਂ ਖਿਡਾਰੀਆਂ ਦੇ ਖਿਲਾਫ ਸਖਤ ਐਕਸ਼ਨ ਲਿਆ ਹੈ, ਜੋ ਪਾਕਿਸਤਾਨ ਸੁਪਰ ਲੀਗ ਟੀ-20 ਲੀਗ ਦੌਰਾਨ ਸਪਾਟ ਫਿਕਸਿੰਗ 'ਚ ਦੋਸ਼ੀ ਪਾਏ ਗਏ। ਸ਼ਰਜੀਲ ਖਾਨ, ਖਾਲਿਦ ਲਤੀਫ ਅਤੇ ਸ਼ਾਹਜੇਬ ਹਸਨ ਨੂੰ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਕ ਹੋਰ ਦੋਸ਼ੀ ਕ੍ਰਿਕਟਰ ਨਾਸਿਰ ਜਮਸ਼ੇਦ 'ਤੇ ਪੀ.ਸੀ.ਬੀ. ਨੇ ਕ੍ਰਿਕਟ ਦੀਆਂ ਸਾਰੀਆਂ ਗਤੀਵਿਧੀਆ 'ਤੇ 10 ਸਾਲ ਦਾ ਬੈਨ ਲਗਾਇਆ ਹੈ। ਜਮਸ਼ੇਦ ਦਾ ਪਾਕਿਸਤਾਨ ਸੁਪਰ ਲੀਗ ਦੌਰਾਨ ਸਪਾਟ ਫਿਕਸਿੰਗ 'ਚ ਭੂਮਿਕਾ ਪਾਈ ਗਈ ਸੀ।
ਇਕ ਰਿਪੋਰਟ ਮੁਤਾਬਕ 28 ਸਾਲਾ ਜਮਸ਼ੇਦ ਅਗਲੇ 10ਸਾਲਾਂ ਤੱਕ ਕਿਸੇ ਪ੍ਰਕਾਰ ਦੇ ਕ੍ਰਿਕਟ ਦਾ ਹਿੱਸਾ ਨਹੀਂ ਬਣ ਸਕਣਗੇ। ਪੀ.ਸੀ.ਬੀ. ਪਹਿਲਾ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਉਹ ਉਨ੍ਹਾਂ ਖਿਡਾਰੀਆਂ ਨੂੰ ਬਿਲਕੁਲ ਨਹੀਂ ਬਰਦਾਸ਼ਤ ਕਰੇਗੀ, ਜੋ ਖੇਡ ਦੀ ਇੱਜ਼ਤ ਨੂੰ ਬਿਗਾੜੇਗੀ। ਇਸੇ ਦੇ ਚੱਲਦੇ ਖੱਬੇ ਹੱਥ ਦੇ ਬੱਲੇਬਾਜ਼ ਜਮਸ਼ੇਦ ਨੂੰ ਸਖਤ ਸਜ਼ਾ ਦਿੱਤੀ ਗਈ ਹੈ। ਪੀ.ਸੀ.ਬੀ. ਨੇ ਮਈ 'ਚ ਓਪਨਰ ਦੇ ਖਿਤਾਬ 6 ਦੋਸ਼ਾਂ ਦੇ ਨਾਲ ਚਾਰਜਸ਼ੀਟ ਦਾਇਰ ਕੀਤੀ, ਜੋ ਹੁਣ ਬ੍ਰਿਟੇਨ 'ਚ ਰਹਿ ਰਹੇ ਹਨ।
ਨਾਸਿਰ ਜਮਸ਼ੇਦ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਚਾਰ ਕ੍ਰਿਕਟਰਾਂ ਨੂੰ ਇਕ ਏਜੰਟ ਦੇ ਨਾਲ ਫਿਕਸਿੰਗ ਕਰਨ ਲਈ ਰਾਜੀ ਕੀਤਾ ਸੀ। ਇਸ ਏਜੰਟ ਦਾ ਨਾਮ ਮੁਹੰਮਦ ਯੂਸਫ ਪੀ.ਐੱਸ.ਐੱਲ. ਦੇ ਦੂਜੇ ਸੈਸ਼ਨ 'ਚ ਸਪਾਟ ਫਿਕਸਿੰਗ ਸਕੈਂਡਲ ਦਾ ਹਿੱਸਾ ਰਹੇ। ਉਨ੍ਹਾਂ 'ਤੇ ਰੁਕਾਵਟ ਪਾਉਣ ਅਤੇ ਟ੍ਰਿਬਿਊਨਲ ਪੁੱਛਗਿੱਛ ਦੇ ਨਾਲ ਸਹਿਯੋਗ ਨਾਂ ਕਰਨ ਦਾ ਦੋਸ਼ ਲੱਗਾ। ਉਨ੍ਹਾਂ ਨੇ ਖਰੀਦਦਾਰਾਂ ਦੁਆਰਾ ਸੰਪਰਕ ਕੀਤੇ ਜਾਣ ਦੀ ਗੱਲ ਵੀ ਅਧਿਕਾਰੀਆਂ ਨੂੰ ਨਹੀਂ ਦੱਸੀ। ਹਾਲਾਂਕਿ, ਜਮਸ਼ੇਦ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਬਕਵਾਸ ਕਰਾਰ ਦਿੱਤਾ ਸੀ।
ਜਮਸ਼ੇਦ ਨੂੰ ਪਿੱਛਲੇ ਸਾਲ ਦਸੰਬਰ 'ਚ ਸਪਾਟ ਫਿਕਸਿੰਗ ਜਾਂਚ ਦੌਰਾਨ ਇਕ ਸਾਲ ਲਈ ਬੈਨ ਕੀਤਾ ਸੀ ਅਤੇ ਇਸ 'ਚ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਨ੍ਹਾਂ 'ਤੇ 10 ਸਾਲ ਦਾ ਬੈਨ ਲਗ ਜਾਵੇਗਾ। ਨਾਸਿਰ ਨੇ ਪਾਕਿਸਤਾਨ ਲਈ ਆਖਰੀ ਵਨ ਡੇ ਸੰਯੁਕਤ ਅਰਬ ਅਮੀਰਾਤ 'ਚ ਮਾਰਚ 2015 'ਚ ਖੇਡਿਆ ਸੀ। ਉਨ੍ਹਾਂ ਨੇ ਹੁਣ ਤੱਕ 2 ਟੈਸਟ, 48 ਵਨ ਡੇ ਅਤੇ 18 ਟੀ-20 ਇੰਟਰਨੈਸ਼ਨਲ ਮੈਚਾਂ 'ਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਹੈ। ਉਹ ਮਿਲੇ ਮੌਕਿਆਂ 'ਚ ਅਸਫਲ ਰਹੇ ਅਤੇ ਇਸੇ ਦੇ ਚੱਲਦੇ ਉਨ੍ਹਾਂ ਨੇ 2015 ਵਿਸ਼ਵ ਕੱਪ 'ਚ ਟੀਮ 'ਚ ਜਗ੍ਹਾ ਨਹੀਂ ਮਿਲੀ। ਹੁਣ ਇਹ ਦੇਖਣਾ ਹੋਵੇਗਾ ਕਿ ਨਾਸਿਰ ਜਮਸ਼ੇਦ ਵੀ ਕਈ ਕ੍ਰਿਕਟਰਾਂ ਦੇ ਸਮਾਨ ਬੈਕ ਖਿਲਾਫ ਅਪੀਲ ਕਰਣਗੇ। ਹਾਲ ਹੀ 'ਚ ਸ਼ਾਹਜੇਬ ਹਸਨ ਦਾ ਬੈਨ ਇਕ ਤੋਂ ਵਧ ਕੇ ਚਾਰ ਸਾਲ ਦਾ


Related News