Sports Year Ender 2021 : ਫੁੱਟਬਾਲ, F-1, ਕ੍ਰਿਕਟ, ਟੈਨਿਸ ਜਗਤ 'ਚ ਕੀ ਹੋਇਆ ਜਾਣੋਂ-
Wednesday, Dec 29, 2021 - 10:30 PM (IST)
ਸਪੋਰਟਸ ਡੈਸਕ- 2021 ਖੇਡਾਂ ਦੇ ਲਿਹਾਜ਼ ਨਾਲ ਵਧੀਆ ਰਿਹਾ ਇਹ ਸਾਲ । ਕੋਰੋਨਾ ਵਿਚ ਗਿਰਾਵਟ ਆਉਣ ਤੋਂ ਬਾਅਦ ਹਾਲਾਂਕਿ ਕੁਝ ਵੱਡੇ ਟੂਰਨਾਮੈਂਟ ਕਰਵਾਏ ਗਏ ਪਰ ਉਨ੍ਹਾਂ 'ਤੇ ਵੀ ਕੋਰੋਨਾ ਦਾ ਸਾਇਆ ਮੰਡਰਾਉਂਦਾ ਰਿਹਾ। ਫਾਰਮੂਲਾ-1 ਵਿਚ ਨਵੇਂ ਵਿਸ਼ਵ ਚੈਂਪੀਅਨ ਸਾਹਮਣੇ ਆਇਆ। ਫੁੱਟਬਾਲ ਜਗਤ 'ਚ ਰੋਨਾਲਡੋ ਤੇ ਮੇਸੀ ਨੇ ਆਪਣੇ ਕਲੱਬ ਬਦਲੇ। ਭਾਰਤੀ ਕ੍ਰਿਕਟ ਦੇ ਲਈ ਵੀ ਇਹ ਸਾਲ ਕਾਫੀ ਵਧੀਆ ਰਿਹਾ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਮੈਕਸ ਬਣਿਆ ਵਿਸ਼ਵ ਚੈਂਪੀਅਨ, ਹੈਮਿਲਟਨ ਨੂੰ ਪਛਾੜਿਆ
2021 ਬ੍ਰਿਟਿਸ਼ ਐੱਫ-1 ਪਲੇਅਰ ਲੂਈਸ ਹੈਮਿਲਟਨ ਲਈ ਖਾਸ ਹੋ ਸਕਦਾ ਸੀ ਕਿਉਂਕਿ ਉਹ 8ਵਾਂ ਵਿਸ਼ਵ ਖਿਤਾਬ ਜਿੱਥ ਕੇ ਸ਼ੁਮਾਕਰ ਦੇ 7 ਖਿਤਾਬ ਦਾ ਰਿਕਾਰਡ ਤੋੜ ਸਕਦਾ ਸੀ ਪਰ ਉਸਦਾ ਸੁਪਨਾ ਮੈਕਸ ਵਰਸਟੈਪਨ ਨੇ ਤੋੜ ਦਿੱਤਾ। ਰੈੱਡ ਬੁੱਲ ਦਾ ਡਰਾਈਵਰ ਪੂਰੇ ਸੈਸ਼ਨ ਵਿਚ ਛਾਇਆ ਰਿਹਾ।
- 10 ਜਿੱਤਾਂ 2021 ਵਿਚ ਹਾਸਲ ਕੀਤੀਆਂ, (2015 ਤੋਂ 2020 ਤੱਕ 10 ਹੀ ਟਾਈਟਲ ਜਿੱਤੇ ਸਨ)
- 18 ਪੋਲ ਪੋਜੀਸ਼ਨ ਸੈਸ਼ਨ ਵਿਚ ਮੈਕਸ ਦੇ ਨਾਂ ਰਹੀਆਂ, ਹੈਮਿਲਟਨ (17) ਦੂਜੇ ਸਥਾਨ 'ਤੇ ਰਿਹਾ।
- 6532 ਲੈਪ ਵਿਚ ਮੈਕਸ ਨੇ ਰੇਸ ਨੂੰ ਲੀਡ ਕੀਤਾ, ਹੈਮਿਲਟਨ (297) ਨੇ ਕੀਤੇ ਪਿੱਛੇ।
- 25 ਸਾਲ ਦੀ ਉਮਰ ਤੱਕ ਵਿਸ਼ਵ ਚੈਂਪੀਅਨ ਬਣਨ ਵਾਲਾ ਸਿਰਫ ਚੌਥਾ ਡਰਾਈਵਰ, ਇਸ ਤੋਂ ਪਹਿਲਾਂ ਓਲੋਸੋ, ਹੈਮਿਲਟਨ ਤੇ ਵੇਟਲ ਅਜਿਹਾ ਕਰ ਚੁੱਕੇ ਹਨ।
- 395.5 ਅੰਕ ਬਣਾਏ ਮੈਕਸ ਨੇ, ਚੌਥਾ ਸਰਵਸ੍ਰੇਸ਼ਠ ਅੰਕੜਾ, ਓਵਰਆਲ ਹੈਮਿਲਟਨ (413 ਅੰਕ 2019 ਵਿਚ) ਹੀ ਅੱਗੇ।
ਰੋਨਾਲਡੋ-ਮੇਸੀ ਨੇ ਕਲੱਬ ਬਦਲੇ, ਕਮਾਈ ਦੇ ਰਿਕਾਰਡ ਬਣਾਏ
ਦੋਵੇਂ ਧਾਕੜ ਨਵੇਂ ਕਲੱਬ ਵਿਚ ਗਏ। ਮੇਸੀ ਜਿੱਥੇ ਪੀ. ਐੱਸ. ਜੀ. ਪਹੁੰਚ ਗਿਆ ਤਾਂ ਉੱਥੇ ਹੀ ਰੋਨਾਲਡੋ ਆਪਣੇ ਪੁਰਾਣੇ ਕਲੱਬ ਮਾਨਚੈਸਟਰ ਯੂਨਾਈਟਿਡ ਵਿਚ। ਮੇਸੀ ਫਿਰ ਤੋਂ ਰੋਨਾਲਡੋ 'ਤੇ ਭਾਰੀ ਪਿਆ। ਉਸ ਨੇ ਸਾਲ ਦੇ ਅੰਤ ਵਿਚ ਆਪਣਾ 7ਵਾਂ ਬੈਲਨ ਡੀ ਓਰ ਖਿਤਾਬ ਜਿੱਤਿਆ। ਰੋਨਾਲਡੋ ਦੇ ਨਾਂ 5 ਐਵਾਰਡ ਸਨ ਪਰ ਮੇਸੀ ਇਸ ਨੂੰ ਜਿੱਤ ਕੇ ਹੋਰ ਅੱਗੇ ਵਧ ਗਿਆ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ
2021 ਵਿਚ ਬਣੇ ਇਹ ਵੱਡੇ ਰਿਕਾਰਡ
ਇਟਲੀ- ਨੈਸ਼ਲਨ ਟੀਮ 2018 ਤੋਂ ਬਾਅਦ 37 ਮੈਚ ਲਗਾਤਾਰ ਜਿੱਤੀ ਹੈ। ਬ੍ਰਾਜ਼ੀਲ (36) ਦਾ ਰਿਕਾਰਡ ਤੋੜਿਆ।
ਐਮਬਾਪੇ- ਪੀ. ਐੱਸ. ਜੀ. ਵਲੋਂ ਐਮਬਾਪੇ ਨੇ ਸਿਰਫ 22 ਸਾਲ ਦੀ ਉਮਰ ਵਿਚ 25 ਗੋਲ ਕਰਕੇ ਮੇਸੀ ਦਾ ਰਿਕਾਰਡ ਤੋੜਿਆ।
ਰੋਨਾਲਡੋ- ਯੂਰਪੀਅਨ ਚੈਂਪੀਅਨਸ਼ਿਪ ਵਿਚ ਰਿਕਾਰਡ 14 ਗੋਲ ਕੀਤੇ। ਕ੍ਰਿਸਟਿਆਨੋ ਰੋਨਾਲਡੋ ਨੇ ਬਣਾਇਆ ਵਿਸ਼ਵ ਰਿਕਾਰਡ।
ਇਲਡੇਫੋਨਸ ਲੀਮਾ- 42 ਸਾਲ ਦੀ ਉਮਰ ਵਿਚ ਸਰਗਰਮ ਸਭ ਤੋਂ ਲੰਬੇ ਫੁੱਟਬਾਲ ਕਰੀਅਰ ਦਾ ਰਿਕਾਰਡ ਆਪਣੇ ਨਾਂ ਕੀਤਾ।
ਲਿਊਕ ਸ਼ਾਅ- ਯੂਰੋ 2020 ਦੇ ਫਾਈਨਲ ਮੁਕਾਬਲੇ ਵਿਚ ਲਿਊਕ ਨੇ 56ਵੇਂ ਮਿੰਟ ਵਿਚ ਗੋਲ ਕਰਕੇ ਯੂਰੋ ਰਿਕਾਰਡ ਬਣਾਇਆ।
ਭਾਰਤੀ ਫੁੱਟਬਾਲ- ਸਾਡੇ ਸ਼ੇਤਰੀ ਵੀ ਟਾਪ 'ਤੇ
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਸ਼ੇਤਰੀ ਦੇ ਨਾਂ 80 ਕੌਮਾਂਤਰੀ ਗੋਲ ਦਰਜ ਹੋਏ। ਉਸ ਨੇ ਬ੍ਰਾਜ਼ੀਲ ਦੇ ਧਾਕੜ ਪੇਲੇ (77) ਨੂੰ ਪਿੱਛੇ ਛੱਡਿਆ। ਹੁਣ ਉਸਦੀਆਂ ਨਜ਼ਰਾਂ ਮੇਸੀ ਤੇ ਰੋਨਲਾਡੋ ਦੇ ਰਿਕਾਰਡ 'ਤੇ ਹਨ।
ਕ੍ਰਿਕਟ
-ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਮਹਿਲਾ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ (10,454) ਬਣਾਉਣ ਦਾ ਰਿਕਾਰਡ ਬਣਾਇਆ। ਉਸ ਨੇ ਇਸ ਸਾਲ ਇੰਗਲੈਂਡ ਦੀ ਕਪਤਾਨ ਚਾਰਲੇਟ ਐਡਵਰਡ (10,273) ਨੂੰ ਪਛਾੜਿਆ।
- ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ਼. 2021 ਦਾ ਖਿਤਾਬ ਜਿੱਤਿਆ। ਫਾਈਨਲ ਮੁਕਾਬਲਾ ਕੇ. ਕੇ. ਆਰ. ਵਿਰੁੱਧ ਸੀ, ਜਿਸ ਨੂੰ ਧੋਨੀ ਦੀ 'ਸੈਨਾ' ਨੇ ਜਿੱਤ ਲਿਆ।
- ਭਾਰਤੀ ਟੀਮ ਨੇ ਆਸਟਰੇਲੀਆ ਵਿਚ ਇਤਿਹਾਸਕ ਸੀਰੀਜ਼ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਪੈਰਾਲੰਪਿਕ 'ਚ ਇਤਿਹਾਸਕ ਛਲਾਂਗ
19 ਤਮਗੇ ਭਾਰਤ ਦੇ ਪੈਰਾ ਖਿਡਾਰੀਆਂ ਨੇ ਟੋਕੀਓ ਪੈਰਾਲੰਪਿਕ ਵਿਚ ਜਿੱਤੇ। ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਸਫਲ ਟੂਰਨਾਮੈਂਟ ਰਿਹਾ। ਭਾਰਤ ਨੂੰ 5 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਹਾਸਲ ਹੋਏ। 20 ਸਾਲ ਦੀ ਅਵਨੀ ਲੇਖਰਾ ਨੇ ਨਿਸ਼ਾਨੇਬਾਜ਼ੀ ਵਿਚ ਸੋਨ ਤੇ ਕਾਂਸੀ ਤਮਗਾ ਜਿੱਤਿਆ।
ਟੈਨਿਸ ਦੀ ਨਵੀਂ ਚੈਂਪੀਅਨ
ਐਮਾ ਕਾਡੂਕਾਨੂ ਯੂ. ਐੱਸ. ਓਪਨ ਜਿੱਤਣ ਵਾਲੀ ਸਭ ਤੋਂ ਨੌਜਵਾਨ ਬ੍ਰਿਟਿਸ਼ ਖਿਡਾਰੀ ਬਣੀ। 1977 ਵਿਚ ਵਰਜੀਨੀਆ ਵੇਡ ਨੇ ਆਖਰੀ ਵਾਰ ਇਹ ਖਿਤਾਬ ਜਿੱਤਿਆ ਸੀ। ਐਮਾ ਦੀ ਜਿੱਤ ਤੋਂ ਵਿਲੀਅਮਸ ਭੈਣਾਂ ਦਾ ਗ੍ਰੈਂਡ ਸਲੈਮ ਵਿਚ ਦਬਦਬਾ ਲਗਭਗ ਖਤਮ ਹੋ ਗਿਆ।
ਚਰਚਿਤ ਬਿਆਨ
ਮੇਰੀ ਜ਼ਿੰਦਗੀ 'ਚ ਕੋਈ ਸਟ੍ਰੈੱਸ ਨਹੀਂ ਹੈ ਪਰ ਹਾਂ, ਪਤਨੀ ਤੇ ਗਰਲਫ੍ਰੈਂਡ ਜ਼ਰੂਰ ਸਟ੍ਰੈੱਸ ਦਿੰਦੀਆਂ ਹਨ।
-ਸੌਰਭ ਗਾਂਗੁਲੀ (ਸਟ੍ਰੈੱਸ ਨੂੰ ਕਿਵੇਂ ਹੈਂਡਲ ਕਰਦੇ ਹਨ, ਸਵਾਲ 'ਤੇ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।