ਟੇਟੇ ਖਿਡਾਰਨਾਂ ਦੀਯਾ ਤੇ ਸਵਸਤਿਕਾ ਨੂੰ ਵਿਦੇਸ਼ ’ਚ ਟ੍ਰੇਨਿੰਗ ਲਈ ਖੇਡ ਮੰਤਰਾਲਾ ਦੀ ਮਨਜ਼ੂਰੀ

Tuesday, Feb 20, 2024 - 10:58 AM (IST)

ਨਵੀਂ ਦਿੱਲੀ– ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੇ ਟੇਬਲ ਟੈਨਿਸ ਖਿਡਾਰਨਾਂ ਦੀਯਾ ਚਿਤਲੇ ਤੇ ਸਵਸਤਿਕਾ ਘੋਸ਼ ਨੂੰ ਚੋਟੀ ਪੱਧਰ ਦੀ ਟ੍ਰੇਨਿੰਗ ਲਈ ਕ੍ਰਮਵਾਰ ਦੱਖਣੀ ਅਫਰੀਕਾ ਤੇ ਜਾਪਾਨ ਦੀ ਯਾਤਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੀਯਾ ਜਿੱਥੇ ਸ਼ਿਨ ਮਿਨ ਸੁੰਗ ਦੇ ਮਾਰਗਦਰਸ਼ਨ ਵਿਚ ਦੱਖਣੀ ਕੋਰੀਆ ਦੇ ਪਾਜੂ-ਸੀ ਵਿਚ ਟ੍ਰੇਨਿੰਗ ਕਰੇਗੀ ਤਾਂ ਉੱਥੇ ਹੀ, ਸਵਿਸਤਕਾ ਜਾਪਾਨ ਦੇ ਓਸਾਕਾ ਵਿਚ ਕਿਯੂ ਜਿਆਨ ਸ਼ਿਨ ਤੋਂ ਟ੍ਰੇਨਿੰਗ ਲਵੇਗੀ।
ਐੱਮ.ਓ. ਸੀ. ਨੇ ਬੈਡਮਿੰਟਨ ਖਿਡਾਰੀਆਂ ਕਿਰਣ ਜਾਰਜ ਤੇ ਅਨੁਪਮਾ ਉਪਾਧਿਆਏ, ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਤੇ ਨਿਸ਼ਾਨੇਬਾਜ਼ ਰੁਦਰਾਂਕਸ਼ ਪਾਟਿਲ ਦੇ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਦੇ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ।


Aarti dhillon

Content Editor

Related News