ਫੁੱਟਬਾਲ ਕੁਮੈਂਟੇਟਰ ਕਪਾਡੀਆ ਦੀ ਡਾਕਟਰੀ ਲਈ ਖੇਡ ਮੰਤਰਾਲਾ ਨੇ 4 ਲੱਖ ਰੁਪਏ ਕੀਤੇ ਮਨਜ਼ੂਰ

Tuesday, Mar 17, 2020 - 12:48 AM (IST)

ਫੁੱਟਬਾਲ ਕੁਮੈਂਟੇਟਰ ਕਪਾਡੀਆ ਦੀ ਡਾਕਟਰੀ ਲਈ ਖੇਡ ਮੰਤਰਾਲਾ ਨੇ 4 ਲੱਖ ਰੁਪਏ ਕੀਤੇ ਮਨਜ਼ੂਰ

ਨਵੀਂ ਦਿੱਲੀ— ਬੀਮਾਰੀ ਨਾਲ ਜੂਝ ਰਹੇ ਫੁੱਟਬਾਲ ਕੁਮੈਂਟੇਟਰ ਤੇ ਇਤਿਹਾਸਕਾਰ ਨੋਵੀ ਕਪਾਡੀਆ ਨੂੰ ਡਾਕਟਰੀ ਖਰਚੇ ਲਈ ਖੇਡ ਮੰਤਰਾਲਾ ਨੇ ਸੋਮਵਾਰ 4 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਕਿਉਂਕਿ ਦਿੱਲੀ ਯੂਨੀਵਰਸਿਟੀ ਨੇ 4 ਦਹਾਕਿਆਂ ਦੀ ਸੇਵਾ ਦੇ ਬਾਵਜੂਦ ਉਸ ਦੀ ਪੈਨਸ਼ਨ ਦਾ ਪੈਸਾ ਜਾਰੀ ਨਹੀਂ ਕੀਤਾ ਹੈ। ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ, ''ਨੋਵੀ ਕਪਾਡੀਆ ਨੇ ਭਾਰਤੀ ਖੇਡਾਂ ਦੀ ਦਹਾਕਿਆਂ ਤਕ ਸੇਵਾ ਕੀਤੀ। ਜਦੋਂ ਮੈਨੂੰ ਪਤਾ ਲੱਗਾ ਕਿ ਦਿੱਲੀ ਯੂਨੀਵਰਸਿਟੀ ਤੋਂ ਉਸ ਦੀ ਪੈਨਸ਼ਨ ਜਾਰੀ ਨਹੀਂ ਹੋਈ ਹੈ ਤੇ ਉਹ ਇਕ ਦੁਰਲੱਭ ਬੀਮਾਰੀ ਤੋਂ ਪੀੜਤ ਹੈ ਅਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ। ਅਸੀਂ ਇਸ ਰਕਮ ਨਾਲ ਉਸ ਨੂੰ ਤੁਰੰਤ ਰਾਹਤ ਦੇਣ ਫੈਸਲਾ ਕੀਤਾ ਹੈ।''


author

Gurdeep Singh

Content Editor

Related News