Sport's Wrap up 29 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Tuesday, Jan 29, 2019 - 10:26 PM (IST)

ਸਪੋਰਟਸ ਡੈੱਕਸ— ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਦੂਜੇ ਵਨ ਡੇ 'ਚ 8 ਵਿਕਟਾਂ ਨਾਲ ਹਰਾਇਆ। ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਨੂੰ 5-2 ਨਾਲ ਹਰਾਇਆ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਨ ਡੇ ਸੀਰੀਜ਼ 'ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਆਪਣੀ ਪਤਨੀ ਅਨੁਸ਼ਕਾ ਨਾਲ ਛੁੱਟੀਆਂ ਮਨਾਉਣ ਨਿਕਲ ਗਏ ਹਨ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਭਾਰਤੀ ਮਹਿਲਾ ਟੀਮ ਨੇ ਵੀ ਰਚਿਆ ਇਤਿਹਾਸ

PunjabKesari
ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (23 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਪਨਰ ਸਮ੍ਰਿਤੀ ਮੰਧਾਨਾ (ਅਜੇਤੂ 90) ਦੀ ਹਮਲਾਵਰ ਪਾਰੀ ਤੇ ਕਪਤਾਨ ਮਿਤਾਲੀ ਰਾਜ (ਅਜੇਤੂ 63) ਦੀ ਪਾਰੀ ਦੇ ਦਮ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ ਇਕਪਾਸੜ ਅੰਦਾਜ਼ 'ਚ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾਉਣ ਦੇ ਨਾਲ ਹੀ ਇਤਿਹਾਸ ਰਚ ਦਿੱਤਾ। ਭਾਰਤ ਨੇ ਆਈ. ਸੀ. ਸੀ. ਚੈਂਪੀਅਨਸ਼ਿਪ ਦੇ ਤਹਿਤ ਖੇਡੇ ਗਏ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 44.2 ਓਵਰਾਂ ਵਿਚ 161 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 35.2 ਓਵਰਾਂ ਵਿਚ ਹੀ 2 ਵਿਕਟਾਂ 'ਤੇ 166 ਦੌੜਾਂ ਬਣਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। 

ਭਾਰਤ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਨੂੰ 5-2 ਨਾਲ ਭੰਨਿਆ

PunjabKesari
ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਦੌਰੇ ਦਾ ਆਪਣਾ ਤੀਜਾ ਮੈਚ ਮੰਗਲਵਾਰ ਨੂੰ 5-2 ਨਾਲ ਜਿੱਤ ਲਿਆ। ਭਾਰਤੀ ਟੀਮ ਨੇ ਸਪੇਨ ਨਾਲ ਪਹਿਲਾ ਮੈਚ 2-3 ਨਾਲ ਗੁਆਇਆ ਸੀ ਜਦਕਿ ਦੂਜੇ ਮੈਚ ਵਿਚ 1-1 ਨਾਲ ਡਰਾਅ ਖੇਡਿਆ ਸੀ। ਤੀਜੇ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਦੀ ਜਿੱਤ ਵਿਚ ਲਾਲਰੇਮਸਿਆਮੀ ਨੇ 17ਵੇਂ ਤੇ 58ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਟੀਮ ਦੇ ਬਾਕੀ ਗੋਲ ਨੇਹਾ ਗੋਇਲ ਨੇ 21ਵੇਂ, ਨਵਨੀਤ ਕੌਰ ਨੇ 32ਵੇਂ ਤੇ ਰਾਣੀ ਨੇ 51ਵੇਂ ਮਿੰਟ ਵਿਚ ਕੀਤੇ। ਸਪੇਨ ਨੇ 7ਵੇਂ ਮਿੰਟ ਵਿਚ ਹੀ ਬੇਤ੍ਰਾ ਬੋਨਾਸਤ੍ਰੇ ਦੇ ਗੋਲ ਨਾਲ ਬੜ੍ਹਤ ਬਣਾ ਲਈ ਸੀ ਪਰ ਭਾਰਤ ਨੇ ਸ਼ਾਨਦਾਰ ਵਾਪਸੀ ਕਰਦਿਆਂ ਚਾਰ ਮਿੰਟ ਦੇ ਅੰਦਰ ਹੀ ਲਾਲਰੇਮਸਿਆਮੀ ਤੇ ਨੇ ਨੇਹਾ ਦੇ ਗੋਲਾਂ ਨਾਲ 2-1 ਦੀ ਬੜ੍ਹਥ ਬਣਾ ਲਈ। ਨਵਨੀਤ ਨੇ 32ਵੇਂ ਮਿੰਟ ਵਿਚ ਭਾਰਤ ਨੂੰ 3-1 ਨਾਲ ਅੱਗੇ ਕੀਤਾ ਜਦਕਿ ਬੇਨਾਸਤ੍ਰੇ ਨੇ 35ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕਰਦਿਆਂ ਸਕੋਰ 2-3 ਕਰ ਦਿੱਤਾ।

ਫੁੱਟਬਾਲ ਏਸ਼ੀਆ ਕੱਪ : ਈਰਾਨ ਨੂੰ 3-0 ਨਾਲ ਹਰਾ ਕੇ ਜਾਪਾਨ ਫਾਈਨਲ 'ਚ

PunjabKesari
ਯੂਯਾ ਓਸਾਕੋ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਚਾਰ ਵਾਰ ਦੇ ਚੈਂਪੀਅਨ ਜਾਪਾਨ ਨੇ ਈਰਾਨ ਨੂੰ 3-0 ਨਾਲ ਹਰਾ ਕੇ ਏ. ਐੱਫ. ਸੀ. ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਜਾਪਾਨ ਦਾ ਹੁਣ ਇਕ ਫਰਵਰੀ ਨੂੰ ਹੋਣ ਵਾਲੇ ਫਾਈਨਲ ਵਿਚ ਕਤਰ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਜਾਪਾਨ ਦੇ ਹੱਥੋਂ ਸੋਮਵਾਰ ਨੂੰ ਮੈਚ ਹਾਰਨ ਤੋਂ ਬਾਅਦ ਈਰਾਨ ਟੀਮ ਦੇ ਪ੍ਰਮੁੱਖ ਕੋਚ ਕਾਰਲੋਸ ਕਵੇਰੋਜ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਵੇਰੋਜ਼ 2011 ਤੋਂ ਈਰਾਨ ਟੀਮ ਦੇ ਕੋਚ ਸਨ। ਅਸਤੀਫਾ ਦੇਣ ਤੋਂ ਉਨ੍ਹਾਂ ਨੇ ਕਿਹਾ ਕਿ ਹੁਣ ਸਭ ਖਤਮ ਹੋ ਗਿਆ ਹੈ ਪਰ ਮੈਨੂੰ ਇਹ ਕਹਿਣ 'ਚ ਖੁਸ਼ੀ ਤੇ ਮਾਣ ਹੈ ਕਿ ਮੈਂ ਟੀਮ ਦੇ ਲਈ ਆਪਣਾ ਸਰਵਸ੍ਰੇਸ਼ਠ ਕੀਤਾ।

ਨਿਊਜ਼ੀਲੈਂਡ ਤੋਂ ਸੀਰੀਜ਼ ਜਿੱਤਣ ਤੋਂ ਬਾਅਦ ਅਨੁਸ਼ਕਾ ਸੰਗ ਛੁੱਟੀਆਂ ਮਨਾਉਣ ਨਿਕਲੇ ਕੋਹਲੀ

PunjabKesari
ਨਿਊਜ਼ੀਲੈਂਡ ਨੂੰ ਲਗਾਤਾਰ ਤੀਜੇ ਵਨ ਡੇ ਕ੍ਰਿਕਟ ਮੈਚ 'ਚ ਹਰਾਉਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਛੁੱਟੀਆਂ ਮਨਾਉਣ ਨਿਕਲ ਗਏ ਹਨ। ਕੋਹਲੀ ਨੇ ਫੋਟੋ ਸ਼ੇਅਰ ਐਪ ਇੰਸਟਾਗ੍ਰਾਮ 'ਤੇ ਪਤਨੀ ਅਨੁਸ਼ਕਾ ਦੇ ਨਾਲ ਤਸਵੀਰ ਪੋਸਟ ਕਰਦਿਆ ਹੋਇਆ ਲਿਖਿਆ ਕਿ Away we go ❤️😃#travelswithher (ਅਸੀਂ ਦੂਰ ਜਾ ਰਹੇ ਹਾਂ...❤️😃 ਉਸਦੇ ਨਾਲ ਟ੍ਰੈਵਲ 'ਤੇ..)। ਸੀਰੀਜ਼ ਦੇ ਆਖਰੀ 2 ਵਨ ਡੇ ਤੇ ਇਸ ਤੋਂ ਬਾਅਦ ਹੋਣ ਵਾਲੇ 3 ਟੀ-20 ਮੈਚਾਂ ਦੀ ਸੀਰੀਜ਼ 'ਚ ਵਿਰਾਟ ਨਹੀਂ ਖੇਡਣਗੇ। ਵਿਰਾਟ ਦੀ ਗੈਰਮੌਜੂਦਗੀ 'ਚ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ 'ਚ ਹੋਵੇਗੀ। ਵਨ ਡੇ ਸੀਰੀਜ਼ ਦਾ ਚੌਥਾ ਮੈਚ ਹੇਮਿਲਟਨ 'ਚ 31 ਜਨਵਰੀ ਨੂੰ ਖੇਡਿਆ ਜਾਵੇਗਾ।

ਗਰੁੱਪ ਗੇੜ 'ਚ ਨਹੀਂ ਭਿੜਨਗੇ ਭਾਰਤ-ਪਾਕਿਸਤਾਨ

PunjabKesari
ਕ੍ਰਿਕਟ ਦੇ ਦੋ ਪੁਰਾਣੇ ਵਿਰੋਧੀ ਭਾਰਤ ਤੇ ਪਾਕਿਸਤਾਨ 2011 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਕਿਸੇ ਆਈ. ਸੀ. ਸੀ. ਟੂਰਨਾਮੈਂਟ  ਦੇ ਗਰੁੱਪ ਗੇੜ 'ਚ ਨਹੀਂ ਭਿੜਨਗੇ। ਸਾਲ 2020 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਭਾਰਤ ਤੇ ਪਾਕਿਸਤਾਨ ਦਾ ਇਕ-ਦੂਜੇ ਨਾਲ ਆਹਮੋ-ਸਾਹਮਣਾ ਨਹੀਂ ਹੋਵੇਗਾ। ਆਸਟਰੇਲੀਆ ਵਿਚ ਅਗਲੇ ਸਾਲ ਹੋਣ ਵਾਲਾ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤਕ ਚੱਲੇਗਾ। ਦੋਵਾਂ ਟੀਮਾਂ 2011 ਤੋਂ ਬਾਅਦ ਪੰਜ ਆਈ. ਸੀ. ਸੀ. ਟੂਰਨਾਮੈਂਟਾਂ ਦੇ ਗਰੁੱਪ ਗੇੜ ਵਿਚ ਇਕ-ਦੂਜੇ ਦੇ ਸਾਹਮਣਾ ਹੋਈਆਂ ਹਨ ਤੇ ਇਸ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿਚ ਵੀ ਦੋਵਾਂ ਦਾ ਸਾਹਮਣਾ ਹੋਣਾ ਹੈ ਪਰ ਕ੍ਰਿਕਟ ਦੀਆਂ ਪੁਰਾਣੀਆਂ ਵਿਰੋਧੀ ਇਨ੍ਹਾਂ ਦੋਵਾਂ ਟੀਮਾਂ ਦਾ ਆਸਟਰੇਲੀਆ ਵਿਚ 2020 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ਵਿਚ ਮੁਕਾਬਲਾ ਨਹੀਂ ਹੋ ਸਕੇਗਾ। 

ਸ਼ਾਰਦੁਲ ਤੇ ਪੰਤ ਨੇ ਭਾਰਤ-ਏ ਨੂੰ ਜਿੱਤ ਦਿਵਾਈ

PunjabKesari
ਸ਼ਾਰਦੁਲ ਠਾਕੁਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਿਸ਼ਭ ਪੰਤ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਭਾਰਤ-ਏ ਨੇ ਚੌਥੇ ਗੈਰ-ਅਧਿਕਾਰਤ ਵਨ ਡੇ ਮੈਚ ਵਿਚ ਇੰਗਲੈਂਡ ਲਾਇਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦੇ ਨਾਲ ਪੰਜ ਮੈਚਾਂ ਦੀ ਲੜੀ ਵਿਚ 4-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਲਾਇਨਜ਼ ਦੀਆਂ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ-ਏ ਨੇ ਪੰਤ ਦੀ 76 ਗੇਂਦਾਂ ਵਿਚ 3 ਛੱਕਿਆਂ ਤੇ 6 ਚੌਕਿਆਂ ਨਾਲ ਖੇਡੀ ਅਜੇਤੂ 73 ਦੌੜਾਂ ਦੀ ਪਾਰੀ ਤੇ ਦੀਪਕ ਹੁੱਡਾ (47 ਗੇਂਦਾਂ 'ਤੇ 47 ਦੌੜਾਂ) ਦੇ ਨਾਲ ਉਸ ਦੀ ਪੰਜਵੀਂ ਵਿਕਟ ਦੀ 120 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 46.3 ਓਵਰਾਂ ਵਿਚ 4 ਵਿਕਟਾਂ 'ਤੇ 222 ਦੌੜਾਂ  ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ 42 ਜਦਕਿ ਰਿਕੀ ਭੂਈ ਨੇ 35 ਦੌੜਾਂ ਦਾ ਯੋਗਦਾਨ ਦਿੱਤਾ।

ਮਰੇ ਦੀ ਚੂਲੇ ਦੀ ਦੁਬਾਰਾ ਸਰਜਰੀ ਹੋਈ

PunjabKesari
ਵਿੰਬਲਡਨ ਖਿਤਾਬ 2 ਵਾਰ ਜਿੱਤਣ ਵਾਲੇ ਬ੍ਰਿਟੇਨ ਦੇ ਧਾਕੜ ਟੈਨਿਸ ਖਿਡਾਰੀ ਐਂਡੀ ਮਰੇ ਦੇ ਚੂਲੇ ਦੀ ਦੋਬਾਰਾ ਸਰਜਰੀ ਹੋਈ ਹੈ। ਓਲੰਪਿਕ ਵਿਚ 2 ਵਾਰ ਸੋਨ ਤਮਗਾ ਜਿੱਤਣ ਵਾਲੇ ਇਸ ਖਿਡਾਰੀ ਨੇ ਇੰਸਟਾਗ੍ਰਾਮ 'ਤੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਮੀਦ ਹੈ ਕਿ ਇਸ ਸਰਜਰੀ ਨਾਲ ਚੂਲੇ ਦੇ ਦਰਦ ਤੋਂ ਆਰਾਮ ਮਿਲੇਗਾ। ਇਸ ਸਰਜਰੀ ਵਿਚ ਚੂਲੇ ਦੇ ਜੋੜ ਵਿਚ ਧਾਤੂ ਦੀ ਪਲੇਟ ਨੂੰ ਲਾਇਆ ਜਾਂਦਾ ਹੈ। 31 ਸਾਲਾ ਇਸ ਖਿਡਾਰੀ ਲਈ ਕਰੀਅਰ ਨੂੰ ਅੱਗੇ ਵਧਾਉਣ ਦੀ ਇਹ ਆਖਰੀ ਕੋਸ਼ਿਸ਼ ਹੈ। ਉਸ ਨੇ ਇਸ ਤੋਂ ਪਹਿਲਾਂ ਆਸਟਰੇਲੀਅਨ ਓਪਨ ਤੋਂ ਬਾਹਰ ਹੋਣ ਤੋਂ ਬਾਅਦ ਕਿਹਾ ਸੀ ਕਿ ਉਹ ਵਿੰਬਲਡਨ ਵਿਚ ਖੇਡ ਕੇ ਸੰਨਿਆਸ ਲੈਣਾ ਚਾਹੁੰਦਾ ਹੈ। 

ਮਸ਼ਹੂਰ ਹੋਈ ਰਿਸ਼ਭ ਪੰਤ ਦੀ ਗਰਲਫ੍ਰੈਂਡ ਫੈਨਜ਼ ਨੇ ਲਿਖਿਆ-ਸਭ ਤੋਂ ਸੋਹਣੀ ਭਾਬੀ

PunjabKesari
ਟੀਮ ਇੰਡੀਆ ਦੇ ਨਵੇਂ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਬੀਤੇ ਦਿਨੀਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨੂੰ ਆਪਣੀ ਨਵੀਂ ਗਰਲਫ੍ਰੈਂਡ ਨਾਲ ਰੂਬਰੂ ਕਰਵਾਇਆ ਸੀ। ਅਮੇਠੀ ਯੂਨੀਵਰਸਿਟੀ ਤੋਂ ਪੜ੍ਹੀ ਈਸ਼ਾ ਲੰਬੇ ਸਮੇਂ ਤੋਂ ਰਿਸ਼ਬ ਨੂੰ ਜਾਣਦੀ ਹੈ। ਦੱਸਿਆ ਜਾਂਦਾ ਹੈ ਕਿ ਈਸ਼ਾ ਵੀ ਉੱਤਰਾਖੰਡ ਤੋਂ ਹੈ। ਅਜਿਹੇ ਵਿਚ ਉਸਦੇ ਤੇ ਰਿਸ਼ਬ ਵਿਚਾਲੇ ਨੇੜਤਾ ਬਣਨ ਵਿਚ ਦੇਰੀ ਨਹੀਂ ਲੱਗੀ। ਈਸ਼ਾ ਬੇਹੱਦ ਖੂਬਸੂਰਤ ਹੈ। ਦੇਖਣ ਵਿਚ ਉਹ ਕਿਸੇ ਬਾਲੀਵੁਡ ਅਭਿਨੇਤਰੀ ਤੋਂ ਘੱਟ ਨਹੀਂ ਲੱਗਦੀ। ਜਦੋਂ ਤੋਂ ਰਿਸ਼ਭ ਪੰਤ ਨੇ ਈਸ਼ਾ ਨਾਲ ਆਪਣਾ ਰਿਲੇਸ਼ਨ ਮੰਨਿਆ ਹੈ, ਉਹ ਸੋਸ਼ਲ ਸਾਈਟਸ 'ਤੇ ਕਾਫੀ ਮਸ਼ਹੂਰ ਹੋ ਗਈ ਹੈ। ਫੈਨਜ਼ ਉਸ ਨੂੰ ਹੁਣ ਤੋਂ ਹੀ ਸਭ ਤੋਂ ਸੋਹਣੀ ਭਾਬੀ ਕਹਿਣ ਲੱਗ ਪਏ ਹਨ। ਈਸ਼ਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦਰਜਨਾਂ ਅਜਿਹੇ ਮੈਸੇਜ ਆਉਂਦੇ ਹਨ, ਜਿਨ੍ਹਾਂ ਵਿਚ ਉਸ ਨੂੰ ਭਾਰਤੀ ਕ੍ਰਿਕਟਰਾਂ ਦੀ ਸਭ ਤੋਂ ਸੋਹਣੀ ਗਰਲਫ੍ਰੈਂਡ ਦੇ ਤੌਰ 'ਤੇ ਵੀ ਮੰਨਿਆ ਜਾ ਰਿਹਾ ਹੈ। 

...ਜਦੋਂ ਫੁੱਟਬਾਲ ਦੇ ਦੀਵਾਨੇ ਆਪਣੇ ਨੇਤਰਹੀਣ ਬੇਟੇ ਲਈ 'ਸੰਜੇ' ਬਣੀ ਮਾਂ

PunjabKesari
ਮਹਾਭਾਰਤ ਵਿਚ ਜਿਸ ਤਰ੍ਹਾਂ ਸੰਜੇ ਨੇ ਧ੍ਰਿਤਰਾਸ਼ਟਰ ਨੂੰ ਯੁੱਧ ਦਾ ਅੱਖੀਂ ਦੇਖਿਆ ਹਾਲ ਸੁਣਾਇਆ ਸੀ, ਉਸੇ ਤਰ੍ਹਾਂ ਫੁੱਟਬਾਲ ਦੇ ਦੀਵਾਨੇ ਆਪਣੇ ਨੇਤਰਹੀਣ ਬੱਚੇ ਨੂੰ ਉਸਦੀ ਮਾਂ ਨੇ ਸਥਾਨਕ ਟੀਮ ਦੇ ਮੈਚਾਂ ਦਾ ਲਾਈਵ  ਵਰਣਨ ਸੁਣਾਇਆ। ਸਿਲਵੀਆ ਗ੍ਰੇਕੋ ਤੇ ਉਸ ਦਾ 12 ਸਾਲ ਦਾ ਬੇਟਾ ਨਿਕੋਲਸ ਇਸ ਸਮੇਂ ਸਾਓ ਪਾਓਲੋ ਦੀ ਟੀਮ ਪਾਲਮੇਈਰਾਸ ਵਿਚਾਲੇ ਕਾਫੀ ਮਸ਼ਹੂਰ ਹੋ ਗਏ ਹਨ। ਪਿਛਲੇ ਸਾਲ ਇਸ ਮਾਂ ਨੂੰ ਟੀ. ਵੀ. 'ਤੇ ਦਿਖਾਇਆ ਗਿਆ ਸੀ, ਜਿਹੜੀ ਮੈਚ ਦੇਖਣ ਆਏ ਦਰਸ਼ਕਾਂ ਵਿਚੋਂ ਇਕ ਮੈਚ ਦਾ ਅੱਖੀਂ ਦੇਖਿਆ ਹਾਲ ਆਪਣੇ ਬੇਟੇ ਨਿਕੋਲਸ ਨੂੰ ਸੁਣਾ ਰਹੀ ਸੀ। ਗ੍ਰੇਕੋ ਨੇ ਕਿਹਾ, ''ਮੈਂ ਵਿਸਥਾਰ ਨਾਲ ਸੁਣਾਇਆ। ਇਸ ਖਿਡਾਰੀ ਨੇ ਅੱਧੀ ਬਾਂਹ ਦੀ ਕਮੀਜ਼ ਪਾਈ ਹੈ। ਉਸ ਦੇ ਬੂਟਾਂ ਦਾ ਰੰਗ ਕੀ ਹੈ। ਉਸ ਨੇ ਬਾਲ ਕਿਸ ਰੰਗ ਦੇ ਰੰਗੇ ਹਨ।''

ਸ਼ਮੀ ਦੀ ਅੰਗਰੇਜ਼ੀ ਸੁਣ ਵਿਦੇਸ਼ੀ ਐਂਕਰ ਬੋਲਿਆ 'ਯੂਅਰ ਇੰਗਲਿਸ਼ ਬਹੁਤ ਅੱਛਾ' (ਵੀਡੀਓ)

PunjabKesari
ਭਾਰਤੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਖਿਲਾਫ ਤੀਜੇ ਵਨ ਡੇ ਮੈਚ 'ਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਸੀਰੀਜ਼ 'ਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਸਨਮਾਨ ਦਿੱਤਾ ਗਿਆ। ਮੈਨ ਆਫ ਦਿ ਮੈਚ ਅਵਾਰਡ ਲੈਣ ਦੇ ਬਾਅਦ ਉਨ੍ਹਾਂ ਕਿਹਾ, ''ਹਵਾ ਦੇ ਉਲਟ ਗੇਂਦਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ ਪਰ ਕਿਸੇ ਨੂੰ ਤਾਂ ਆਪਣਾ ਕੰਮ ਕਰਨਾ ਹੈ। ਇਹ ਵੀ ਖੇਡ ਦਾ ਹਿੱਸਾ ਹੈ।''


Related News